ਰਾਮ ਮੰਦਰ : ਸ਼ਾਹ ਨੇ ਦੱਸਿਆ ਕਿ ਕਿੰਨੇ ਟਰੱਸਟੀ ਅਤੇ ਕੌਣ-ਕੌਣ ਹੋਵੇਗਾ ਸ਼ਾਮਲ

02/05/2020 12:55:18 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਅੱਜ ਯਾਨੀ ਬੁੱਧਵਾਰ ਨੂੰ ਟਰਸੱਟ ਦਾ ਐਲਾਨ ਕਰਨ ਤੋਂ ਬਾਅਦ ਹੁਣ ਸਰਕਾਰ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੁਣ ਟਰੱਸਟ 'ਚ ਕੌਣ-ਕੌਣ ਸ਼ਾਮਲ ਹੋਵੇਗਾ, ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਾਹ ਨੇ ਲੜੀਵਾਰ ਟਵੀਟ ਕਰਦੇ ਹੋਏ ਕਿਹਾ ਕਿ ਇਸ ਟਰੱਸਟ 'ਚ 15 ਟਰੱਸਟੀ ਹੋਣਗੇ, ਜਿਸ 'ਚ ਇਕ ਟਰੱਸਟੀ ਹਮੇਸ਼ਾ ਦਲਿਤ ਸਮਾਜ ਤੋਂ ਰਹੇਗਾ। 

15 'ਚੋਂ ਇਕ ਟਰੱਸਟੀ ਦਲਿਤ
ਸ਼ਾਹ ਨੇ ਇਕ ਤੋਂ ਬਾਅਦ ਇਕ ਟਵੀਟ ਕਰਦੇ ਹੋਏ ਕਿਹਾ ਕਿ ਰਾਮ ਜਨਮਭੂਮੀ 'ਤੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਭਾਰਤ ਸਰਕਾਰ ਨੇ ਅੱਜ ਯਾਨੀ ਬੁੱਧਵਾਰ ਨੂੰ ਅਯੁੱਧਿਆ 'ਚ ਰਾਮ ਜਨਮਭੂਮੀ ਤੀਰਥ ਖੇਤਰ ਨਾਂ ਨਾਲ ਟਰੱਸਟ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 15 'ਚੋਂ ਇਕ ਟਰੱਸਟੀ ਦਲਿਤ ਸਮਾਜ ਤੋਂ ਰਹੇਗਾ।

PunjabKesariਪੂਰੇ ਭਾਰਤ ਲਈ ਖੁਸ਼ੀ ਦਾ ਦਿਨ
ਦਿੱਲੀ ਚੋਣਾਂ ਦਰਮਿਆਨ ਐਲਾਨ ਕੀਤੇ ਗਏ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ,''ਭਾਰਤ ਦੀ ਆਸਥਾ ਸ਼ਰਧਾ ਦੇ ਪ੍ਰਤੀਕ ਭਗਵਾਨ ਰਾਮ ਦੇ ਮੰਦਰ ਦੇ ਪ੍ਰਤੀ ਪ੍ਰਧਾਨ ਮੰਤਰੀ ਜੀ ਦੀ ਵਚਨਬੱਧਤਾ ਦਾ ਸਵਾਗਤ ਕਰਦਾ ਹਾਂ। ਅੱਜ ਦਾ ਇਹ ਦਿਨ ਪੂਰੇ ਭਾਰਤ ਲਈ ਖੁਸ਼ੀ ਦਾ ਦਿਨ ਹੈ।

ਲੋਕਾਂ ਦਾ ਸਦੀਆਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਵੇਗਾ
ਸ਼ਾਹ ਨੇ ਕਿਹਾ ਕਿ ਇਹ ਟਰੱਸਟ ਮੰਦਰ ਨਾਲ ਸੰਬੰਧ ਹਰ ਫੈਸਲੇ ਲਈ ਪੂਰਨ ਰੂਪ ਨਾਲ ਆਜ਼ਾਦ ਹੋਵੇਗਾ ਅਤੇ 67 ਏਕੜ ਜ਼ਮੀਨ ਟਰੱਸਟ ਨੂੰ ਤਬਦੀਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ,''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਰੋੜਾਂ ਲੋਕਾਂ ਦਾ ਸਦੀਆਂ ਦਾ ਇੰਤਜ਼ਾਰ ਜਲਦ ਹੀ ਖਤਮ ਹੋਵੇਗਾ।''


DIsha

Content Editor

Related News