ਪੀ. ਐੱਮ. ਮੋਦੀ ਅੱਜ ਕਰਨਗੇ ''ਮਨ ਕੀ ਬਾਤ'', ਇਨ੍ਹਾਂ ਮੁੱਦਿਆਂ ''ਤੇ ਕਰਨਗੇ ਚਰਚਾ

Sunday, Jun 28, 2020 - 10:00 AM (IST)

ਪੀ. ਐੱਮ. ਮੋਦੀ ਅੱਜ ਕਰਨਗੇ ''ਮਨ ਕੀ ਬਾਤ'', ਇਨ੍ਹਾਂ ਮੁੱਦਿਆਂ ''ਤੇ ਕਰਨਗੇ ਚਰਚਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 28 ਜੂਨ ਨੂੰ ਸਵੇਰੇ 11 ਵਜੇ ਰੇਡੀਓ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਟਵਿੱਟਰ 'ਤੇ ਟਵੀਟ ਕਰ ਕੇ ਦਿੱਤੀ। ਦੇਸ਼ ਵਿਚ ਜਾਰੀ ਕੋਰੋਨਾ ਦੀ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਲਗਾਤਾਰ ਦੇਸ਼ ਵਾਸੀਆਂ ਨਾਲ ਗੱਲ ਕਰ ਰਹੇ ਹਨ। ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਨਾਂ ਇਹ 66ਵਾਂ ਸੰਬੋਧਨ ਹੋਵੇਗਾ।

PunjabKesari


ਇਸ ਵਾਰ ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਦੇ ਲਾਗ ਅਤੇ ਪੂਰਬੀ ਲੱਦਾਖ ਵਿਚ ਚੀਨ ਨਾਲ ਚੱਲ ਰਹੇ ਤਣਾਅ ਬਾਰੇ ਦੇਸ਼ ਵਾਸੀਆਂ ਦੇ ਸਾਹਮਣੇ ਆਪਣੀ ਗੱਲ ਰੱਖ ਸਕਦੇ ਹਨ। ਪਿਛਲੇ ਦੋ ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨਾਲ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਗੱਲਬਾਤ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ 30 ਜੂਨ ਨੂੰ ਅਨਲਾਕ-1 ਦੇ ਖਤਮ ਹੋਣ ਤੋਂ ਬਾਅਦ ਅਨਲਾਕ-2 'ਤੇ ਅਤੇ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਸਰਕਾਰ ਦੇ ਅੱਗੇ ਦੀ ਰਣਨੀਤੀ ਅਤੇ ਚੀਨ ਨਾਲ ਵਧੀ ਖਿੱਚੋਤਾਣ ਨੂੰ ਲੈ ਕੇ ਦੇਸ਼ ਦੇ ਸਾਹਮਣੇ ਆਪਣੀ ਗੱਲ ਰੱਖਣਗੇ। 

ਸਰੋਤੇ ਆਲ ਇੰਡੀਆ ਰੇਡੀਓ, ਡੀ. ਡੀ. ਅਤੇ ਨਰਿੰਦਰ ਮੋਦੀ ਮੋਬਾਇਲ ਐੱਪ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣ ਸਕਦੇ ਹਨ। ਭਾਰਤੀ ਜਨਤਾ ਪਾਰਟੀ ਨੇ ਆਪਣੇ ਵਰਕਰਾਂ ਨੂੰ 28 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੁਣਨ ਦੀ ਵੀ ਅਪੀਲ ਕੀਤੀ ਹੈ।


author

Tanu

Content Editor

Related News