ਮਨ ਕੀ ਬਾਤ: PM ਮੋਦੀ ਬੋਲੇ - ਕਾਰਗਿਲ ਦੇ ਵੀਰਾਂ ਨੂੰ ਨਮਨ ਕਰੋ, 15 ਅਗਸਤ ਨੂੰ ਰਾਸ਼ਟਰ ਗੀਤ ਗਾਓ
Sunday, Jul 25, 2021 - 12:29 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਖੇਡਣ ਗਏ ਖਿਡਾਰੀਆਂ ਦਾ ਹੌਂਸਲਾ ਵਧਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਵਿਚ ਭਾਰਤੀ ਖ਼ਿਡਾਰੀਆਂ ਨੂੰ ਤਿਰੰਗਾ ਲੈ ਕੇ ਚੱਲਦੇ ਵੇਖ ਕੇ ਮੈਂ ਨਹੀਂ ਪੂਰਾ ਦੇਸ਼ ਰੋਮਾਂਚਿਤ ਹੋ ਉੱਠਿਆ। ਉਨ੍ਹਾਂ ਨੂੰ ਵੇਖ ਕੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰ ਜਾਣਾ ਸੁਭਾਵਿਕ ਹੀ ਹੈ।
Tune in to #MannKiBaat July 2021. https://t.co/nTp4SF6Sbk
— Narendra Modi (@narendramodi) July 25, 2021
ਨਰਿੰਦਰ ਮੋਦੀ ਇਸ ਦੇ ਨਾਲ ਹੀ ਕਿਹਾ ਕਿ ਦੇਸ਼ ਦੇ ਖ਼ਿਡਾਰੀਆਂ ਦਾ ਹੌਂਸਲਾ ਵਧਾਉਣਾ ਜ਼ਰੂਰੀ ਹੈ। ਇਹ ਖਿਡਾਰੀ ਜ਼ਿੰਦਗੀ ਦੀਆਂ ਕਈ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਇੱਥੇ ਪਹੁੰਚੇ ਹਨ। ਅੱਜ ਉਨ੍ਹਾਂ ਕੋਲ, ਤੁਹਾਡੇ ਪਿਆਰ ਅਤੇ ਸਹਿਯੋਗ ਦੀ ਤਾਕਤ ਹੈ। ਇਸ ਲਈ ਆਓ, ਮਿਲ ਕੇ ਆਪਣੇ ਸਾਰੇ ਖ਼ਿਡਾਰੀਆਂ ਨੂੰ ਸ਼ੁੱਭਕਾਮਨਾਵਾਂ, ਉਨ੍ਹਾਂ ਦਾ ਹੌਂਸਲਾ ਵਧਾਈਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਲ੍ਹ ਯਾਨੀ ਕਿ 26 ਜੁਲਾਈ ਨੂੰ ‘ਕਾਰਗਿਲ ਵਿਜੇ ਦਿਵਸ’ ਵੀ ਹੈ। ਕਾਰਗਿਲ ਦੀ ਜੰਗ ਭਾਰਤ ਦੇ ਫ਼ੌਜੀਆਂ ਦੇ ਸਾਹਸ ਅਤੇ ਸੰਜਮ ਦਾ ਪ੍ਰਤੀਕ ਹੈ, ਜਿਸ ਨੂੰ ਪੂਰੀ ਦੁਨੀਆ ਨੇ ਵੇਖਿਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕਾਰਗਿਲ ਦੀ ਰੋਮਾਂਚਿਤ ਕਰ ਦੇਣ ਵਾਲੀ ਗਾਥਾ ਜ਼ਰੂਰ ਪੜ੍ਹੋ। ਕਾਰਗਿਲ ਦੇ ਵੀਰਾਂ ਨੂੰ ਸਾਡਾ ਸਾਰਿਆਂ ਦਾ ਨਮਨ।
ਇਸ ਵਾਰ 15 ਅਗਸਤ ਨੂੰ ਦੇਸ਼ ਆਜ਼ਾਦੀ ਦੇ 75ਵੇਂ ਸਾਲ ਵਿਚ ਪ੍ਰਵੇਸ਼ ਕਰ ਰਿਹਾ ਹੈ। ਇਹ ਸਾਡਾ ਬਹੁਤ ਵੱਡਾ ਸੌਭਾਗ ਹੈ ਕਿ ਜਿਸ ਆਜ਼ਾਦੀ ਲਈ ਦੇਸ਼ ਨੇ ਸਦੀਆਂ ਦੀ ਉਡੀਕ ਕੀਤੀ, ਉਸ ਦੇ 75 ਸਾਲ ਹੋਣ ਦੇ ਅਸੀਂ ਗਵਾਹ ਬਣ ਰਹੇ ਹਾਂ। ਅਜਿਹਾ ਹੀ ਇਕ ਆਯੋਜਨ ਇਸ ਵਾਰ 15 ਅਗਸਤ ਨੂੰ ਹੋਣ ਜਾ ਰਿਹਾ ਹੈ, ਇਹ ਇਕ ਕੋਸ਼ਿਸ਼ ਹੈ। ਸੰਸਕ੍ਰਿਤ ਮੰਤਰਾਲਾ ਦੀ ਕੋਸ਼ਿਸ਼ ਹੈ ਕਿ ਇਸ ਦਿਨ ਵੱਧ ਤੋਂ ਵੱਧ ਭਾਰਤ ਵਾਸੀ ਮਿਲ ਕੇ ਰਾਸ਼ਟਰ ਗੀਤ ਗਾਉਣ।
ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਲੋਕਾਂ ਤੋਂ ਮਿਲੇ ਸੁਝਾਅ ਹੀ ‘ਮਨ ਕੀ ਬਾਤ’ ਦੀ ਅਸਲੀ ਤਾਕਤ ਹੈ। ਤੁਹਾਡੇ ਸੁਝਾਅ ਹੀ ਮਨ ਕੀ ਬਾਤ ਦੇ ਜ਼ਰੀਏ ਭਾਰਤ ਦੀ ਭਿੰਨਤਾ ਨੂੰ ਪ੍ਰਗਟ ਕਰਦੇ ਹਨ। ਮੋਦੀ ਨੇ ਮਣੀਪੁਰ ਵਿਚ ਵਧ ਰਹੀ ਸੇਬ ਦੀ ਖੇਤੀ ਦਾ ਵੀ ਜ਼ਿਕਰ ਕੀਤਾ। ਖੇਤੀ ਵਿਚ ਨਵੇਂ ਕੰਮ ਹੋ ਰਹੇ ਹਨ। ਉਨ੍ਹਾਂ ਨੇ ਲਖੀਮਪੁਰ ਖੀਰੀ ਵਿਚ ਔਰਤਾਂ ਨੂੰ ਕੇਲੇ ਦੇ ਤਨੇ ਤੋਂ ਫਾਈਬਰ ਬਣਾਉਣ ਦੀ ਸਿਖਲਾਈ ਦੇਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਤਿਉਹਾਰਾਂ ਦੇ ਸਮੇਂ ਇਹ ਧਿਆਨ ਰੱਖਣਾ ਹੈ ਕਿ ਕੋਰੋਨਾ ਵਾਇਰਸ ਅਜੇ ਗਿਆ ਨਹੀਂ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰੀਏ।