ਮੋਦੀ ਦਾ ਇੰਟਰਵਿਊ 'ਚ ਖੁਲਾਸਾ, ਕੁੜਤੇ ਭੇਜਦੀ ਹੈ ਮਮਤਾ ਦੀਦੀ, ਓਬਾਮਾ ਦਿੰਦੇ ਹਨ ਇਹ ਸਲਾਹ

04/24/2019 10:39:05 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਜਵੀਨ ਬਾਰੇ ਲੋਕ ਬਹੁਤ ਕੁਝ ਜਾਣਦੇ ਹਨ ਪਰ ਉਨ੍ਹਾਂ ਦੇ ਵਿਅਕਤੀਗਤ ਜੀਵਨ ਬਾਰੇ ਲੱਖਾਂ ਲੋਕ ਜ਼ਿਆਦਾ ਕੁਝ ਨਹੀਂ ਜਾਣਦੇ। ਸਿਆਸੀ ਇੰਟਰਵਿਊ ਤੋਂ ਵੱਖ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਨੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਵਿਸ਼ੇਸ਼ ਇੰਟਰਵਿਊ ਲੈ ਰਹੇ ਹਨ। ਪੀ.ਐੱਮ. ਮੋਦੀ ਨੇ ਇੰਟਰਵਿਊ 'ਚ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੀ ਤਾਰੀਫ ਕੀਤੀ। ਵਿਰੋਧੀ ਪਾਰਟੀ ਨਾਲ ਸੰਬੰਧਾਂ 'ਤੇ ਪੀ.ਐੱਮ. ਨੇ ਕਿਹਾ ਕਿ ਮਮਤਾ ਬੈਨਰਜੀ ਉਨ੍ਹਾਂ ਨੂੰ ਤੋਹਫਾ ਦਿੰਦੀ ਹੈ।PunjabKesari
ਮਮਤਾ ਭੇਜਦੀ ਹੈ ਕੁੜਤੇ
ਪੀ.ਐੱਮ. ਮੋਦੀ ਨੇ ਕਿਹਾ,''ਮੇਰੇ ਕਈ ਦੋਸਤ ਹਨ ਵਿਰੋਧੀ ਪਾਰਟੀ 'ਚ ਅਤੇ ਬਹੁਤ ਚੰਗੇ ਦੋਸਤ ਹਨ, ਉਨ੍ਹਾਂ ਨਾਲ ਖਾਣਾ ਵੀ ਖਾਂਦਾ ਹਾਂ। ਉਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਨਹੀਂ ਸੀ, ਕਿਸੇ ਕੰਮ ਕਰ ਕੇ ਮੈਂ ਸੰਸਦ ਗਿਆ ਸੀ ਅਤੇ ਗੁਲਾਮ ਨਬੀ ਆਜ਼ਾਦ ਅਤੇ ਮੈਂ ਗੱਪੇ ਮਾਰ ਰਹੇ ਸੀ। ਇਕ ਮੀਡੀਆ ਕਰਮਚਾਰੀ ਨੇ ਆਰ.ਐੱਸ.ਐੱਸ. ਵਾਲੇ ਹੋ ਅਤੇ ਗੁਲਾਮ ਨਬੀ ਨਾਲ ਹੋ। ਗੁਲਾਮ ਨਬੀ ਜੀ ਨੇ ਕਿਹਾ ਕਿ ਸਾਰੇ ਦਲ ਦੇ ਲੋਕ ਪਰਿਵਾਰ ਦੇ ਤੌਰ 'ਤੇ ਜੁੜੇ ਹਨ। ਮਮਤਾ ਦੀਦੀ ਅੱਜ ਵੀ ਮੈਨੂੰ ਸਾਲ 'ਚ ਇਕ-2 ਕੁੜਤੇ ਖੁਦ ਸਿਲੈਕਟ ਕਰ ਕੇ ਭੇਜਦੀ ਹੈ। ਕੋਈ ਨਾ ਕੋਈ ਬੰਗਾਲੀ ਨਵੀਂ ਮਠਿਆਈ ਢਾਕਾ ਤੋਂ ਮੈਨੂੰ ਉੱਥੋਂ ਦੀ ਪੀ.ਐੱਮ. ਸ਼ੇਖ ਹਸੀਨਾ ਜੀ ਭੇਜਦੀ ਹੈ, ਜਦੋਂ ਮਮਤਾ ਦੀਦੀ ਨੂੰ ਪਤਾ ਲੱਗਾ ਤਾਂ ਉਦੋਂ ਤੋਂ ਉਹ ਵੀ ਮੇਰੇ ਲਈ ਕੋਈ ਮਠਿਆਈ ਭੇਜਦੀ ਹੈ।''
PunjabKesariਓਬਾਮਾ ਦਿੰਦੇ ਹਨ ਨੀਂਦ ਪੂਰੀ ਲੈਣ ਦੀ ਸਲਾਹ
ਪੀ.ਐੱਮ. ਮੋਦੀ ਦੇ ਸਿਰਫ 3-4 ਘੰਟੇ ਸੌਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ,''ਮੇਰੇ ਡਾਕਟਰਾਂ ਦੀ ਟੀਮ ਵੀ ਕਹਿੰਦੀ ਹੈ ਕਿ ਮੈਨੂੰ ਨੀਂਦ ਪੂਰੀ ਲੈਣੀ ਚਾਹੀਦੀ ਹੈ। ਓਬਾਮਾ ਜੀ ਮੇਰੇ ਚੰਗੇ ਦੋਸਤ ਹਨ, ਉਨ੍ਹਾਂ ਦਾ ਵੀ ਕਹਿਣਾ ਹੈ ਕਿ ਮੈਨੂੰ ਆਪਣੀ ਨੀਂਦ ਪੂਰੀ ਲੈਣੀ ਚਾਹੀਦੀ ਹੈ। ਮੈਂ ਸਖਤ ਮਿਹਨਤ ਕੀਤੀ ਹੈ ਜੀਵਨ 'ਚ ਅਤੇ ਇਹ ਅਭਿਆਸ ਤੋਂ ਹਾਸਲ ਹੋਇਆ ਹੈ ਕਿ ਉੱਠਦੇ ਹੀ ਮੇਰੇ ਪੈਰ ਸਿੱਧੇ ਜ਼ਮੀਨ 'ਤੇ ਰਹਿੰਦੇ ਹਨ। ਹੁਣ ਮੈਂ ਵੀ ਸੋਚਦਾ ਹਾਂ ਕਿ ਸ਼ਾਇਦ ਰਿਟਾਇਰ ਹੋਣ ਤੋਂ ਬਾਅਦ ਮੈਂ ਪਹਿਲਾਂ ਕੰਮ ਇਹੀ ਕਰਾਂਗਾ ਕਿ ਆਪਣੀ ਨੀਂਦ ਕਿਵੇਂ ਵਧਾਵਾਂ, ਇਸ ਲਈ ਕੁਝ ਮਿਹਨਤ ਕਰਾਂਗਾ।''

ਖੁੱਲ੍ਹ ਕੇ ਬੋਲੇ ਪੀ. ਐੱਮ.
ਮੈਂ ਕਦੇ ਨਹੀਂ ਸੋਚਿਆ ਸੀ ਕਿ ਪੀ. ਐੱਮ. ਬਣਾਂਗਾ। ਮੇਰਾ ਜੋ ਪਰਿਵਾਰਕ ਪਿਛੋਕੜ ਹੈ, ਉਸ ਵਿਚ ਮੈਨੂੰ ਕੋਈ ਚੰਗੀ ਜਿਹੀ ਨੌਕਰੀ ਵੀ ਮਿਲ ਜਾਂਦੀ ਤਾਂ ਮਾਂ ਨੇ ਗੁਆਂਢੀਆਂ ਨੂੰ ਗੁੜ ਖੁਆ ਦੇਣਾ ਸੀ।
ਸਮਾਜ ਸ਼ਾਸਤਰੀ ਬੱਚਿਆਂ ਨੂੰ ਅਲਾਦੀਨ ਵਾਲੀ ਕਹਾਣੀ ਸੁਣਾਉਣੀ ਬੰਦ ਕਰ ਦੇਣ। ਬੱਚਿਆਂ ਨੂੰ ਮਿਹਨਤ ਕਰਨੀ ਸਿਖਾਉਣ।

ਤੁਸੀਂ ਮਾਂ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੇ?
ਮੋਦੀ : ਮੈਂ ਪੀ. ਐੱਮ. ਬਣ ਕੇ ਘਰੋਂ ਨਿਕਲਿਆ ਹੁੰਦਾ ਤਾਂ ਲੱਗਦਾ ਕਿ ਸਭ ਮੇਰੇ ਨਾਲ ਰਹਿਣ ਪਰ ਬਹੁਤ ਛੋਟੀ ਉਮਰ ਵਿਚ ਹੀ ਮੈਂ ਸਭ ਕੁਝ ਛੱਡ ਦਿੱਤਾ ਸੀ। ਮੇਰਾ ਪਾਲਣ-ਪੋਸ਼ਣ ਸਾਧਾਰਨ ਢੰਗ ਨਾਲ ਹੋਇਆ ਪਰ ਫਿਰ ਵੀ ਮੈਂ ਮਾਂ ਨੂੰ ਸੱਦ ਲਿਆ ਸੀ। ਕੁਝ ਦਿਨ ਉਨ੍ਹਾਂ ਨਾਲ ਬਿਤਾਏ। ਮਾਂ ਕਹਿੰਦੀ ਹੁੰਦੀ ਸੀ ਕਿ ਤੁਸੀਂ ਕਿਉਂ ਆਪਣਾ ਸਮਾਂ ਖਰਾਬ ਕਰਦੇ ਹੋ। ਜਿੰਨੇ ਦਿਨ ਮਾਂ ਰਹੀ, ਮੈਂ ਆਪਣੇ ਸ਼ਡਿਊਲ ਵਿਚ ਲੱਗਾ ਰਿਹਾ। ਰਾਤ ਨੂੰ 12 ਵਜੇ ਆਉਂਦਾ ਸੀ ਤਾਂ ਮਾਂ ਨੂੰ ਦੁਖ ਹੁੰਦਾ ਸੀ ਕਿ ਇਹ ਕੀ ਕਰ ਰਿਹਾ ਹੈ।

ਮੋਦੀ ਦੀ ਇੰਟਰਵਿਊ 'ਤੇ ਰਾਹੁਲ ਦੀ ਟਿੱਪਣੀ
ਰਾਹੁਲ ਨੇ ਮੋਦੀ ਦੀ ਇੰਟਰਵਿਊ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਸੱਚਾਈ ਤੋਂ ਬਹੁਤ ਦੂਰ ਹਨ। ਉਹ ਸਿਰਫ ਨਾਟਕਬਾਜ਼ੀ ਕਰਨ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਟਿੱਪਣੀ ਕਰਦਿਆਂ ਟਵੀਟ ਕੀਤਾ,''ਹਕੀਕਤ ਰੂ-ਬ-ਰੂ ਹੋ ਤੋ ਅਦਾਕਾਰੀ ਨਹੀਂ ਚਲਤੀ। ਜਨਤਾ ਕੇ ਸਾਮਨੇ, ਚੌਕੀਦਾਰ/ਮਕਾਰੀ ਨਹੀਂ ਚਲਤੀ।


DIsha

Content Editor

Related News