PM ਮੋਦੀ ਦੀ ਬੈਠਕ ’ਚ ਸ਼ਾਮਲ ਨਹੀਂ ਹੋਈ ਮਮਤਾ, ਅੱਧਾ ਘੰਟਾ ਦੇਰੀ ਨਾਲ ਪਹੁੰਚੀ

Saturday, May 29, 2021 - 01:35 PM (IST)

PM ਮੋਦੀ ਦੀ ਬੈਠਕ ’ਚ ਸ਼ਾਮਲ ਨਹੀਂ ਹੋਈ ਮਮਤਾ, ਅੱਧਾ ਘੰਟਾ ਦੇਰੀ ਨਾਲ ਪਹੁੰਚੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਸਿਆਸੀ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਯਾਸ ਕਾਰਨ ਪੱਛਮੀ ਬੰਗਾਲ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪ੍ਰਧਾਨ ਮੰਤਰੀ ਵਲੋਂ ਸ਼ੁੱਕਰਵਾਰ ਨੂੰ ਕਲਾਈਕੁੰਡਾ ਏਅਰਫੋਰਸ ਬੇਸ ’ਤੇ ਬੁਲਾਈ ਗਈ ਬੈਠਕ ਵਿਚ ਮਮਤਾ ਸ਼ਾਮਲ ਨਹੀਂ ਹੋਈ। ਜਦੋਂ ਪ੍ਰਧਾਨ ਮੰਤਰੀ ਸਮੀਖਿਆ ਬੈਠਕ ਵਿਚ ਪੁੱਜੇ ਤਾਂ ਮਮਤਾ ਅਤੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਦੋਵੇਂ ਇਕ ਹੀ ਭਵਨ ਵਿਚ ਮੌਜੂਦ ਸਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਾਂ ਨੂੰ ਗੁਆਉਣ ਵਾਲੇ ਨਵਜਨਮੇ ਈਵਾਨ ਲਈ ਕਈ ਮਾਵਾਂ ਨੇ ਭਿਜਵਾਇਆ 'ਆਪਣਾ ਦੁੱਧ'

ਇਸ ਦੇ ਬਾਵਜੂਦ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਨਹੀਂ ਆਏ। ਮਮਤਾ ਅੱਧਾ ਘੰਟਾ ਦੇਰੀ ਨਾਲ ਉਥੇ ਪੁੱਜੀ ਅਤੇ ਪ੍ਰਧਾਨ ਮੰਤਰੀ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ। ਮਮਤਾ ਨੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪੱਛਮੀ ਬੰਗਾਲ ਦੇ ਦੀਘਾ ਅਤੇ ਸੁੰਦਰਬਨ ਇਲਾਕਿਆਂ ਦੇ ਵਿਕਾਸ ਲਈ ਮੋਦੀ ਤੋਂ 10-10 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ। ਦੂਜੀ ਪਾਸੇ ਮਮਤਾ ਨੇ ਤੂਫਾਨ ਪੀੜਤਾਂ ਲਈ 1000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਮਮਤਾ ਦੇ ਨਾ ਆਉਣ ਨਾਲ ਮੋਦੀ ਨੇ ਇਕੱਲੇ ਹਵਾਈ ਸਰਵੇਖਣ ਕੀਤਾ।

ਇਹ ਵੀ ਪੜ੍ਹੋ : ਰਾਜਸਥਾਨ 'ਚ ਸ਼ਰੇਆਮ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, CCTV 'ਚ ਕੈਦ ਹੋਈ ਘਟਨਾ


author

DIsha

Content Editor

Related News