ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ

Friday, Jul 03, 2020 - 02:55 PM (IST)

ਲੱਦਾਖ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਚਾਨਕ ਹੀ ਲੇਹ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੇਹ 'ਚ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਲਵਾਨ ਘਾਟੀ ਸਾਡੀ ਹੈ। ਲੱਦਾਖ ਦਾ ਪੂਰਾ ਹਿੱਸਾ ਭਾਰਤ ਦੇ ਮਾਨ-ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਆਪਣੀ ਵਾਣੀ ਨਾਲ ਤੁਹਾਡੀ ਜੈ ਬੋਲਦਾ ਹਾਂ। ਜਵਾਨਾਂ ਨੇ ਜੋ ਵੀਰਤਾ ਵਿਖਾਈ, ਉਸ ਨਾਲ ਦੁਨੀਆ 'ਚ ਵੀਰਤਾ ਦਾ ਸੰਦੇਸ਼ ਗਿਆ। ਹਰ ਦੇਸ਼ ਵਾਸੀ ਦੀ ਛਾਤੀ ਫ਼ਕਰ ਨਾਲ ਫੁੱਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਕਲਪ ਹਿਮਾਲਿਆ ਜਿੰਨਾ ਉੱਚਾ ਹੈ। ਮਨੁੱਖਤਾ ਲਈ ਸ਼ਾਂਤੀ ਅਤੇ ਦੋਸਤੀ ਜ਼ਰੂਰੀ ਹਨ। ਇਹ ਧਰਤੀ ਵੀਰਾਂ ਲਈ ਹੈ ਅਤੇ ਵੀਰ ਇਸ ਦੀ ਰੱਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਤਾਕਤ ਵਧਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਨਿਰਬਲ ਕਦੇ ਸ਼ਾਂਤੀ ਨਹੀਂ ਲਿਆ ਸਕਦੇ। ਵੀਰਤਾ ਹੀ ਸ਼ਾਂਤੀ ਦਾ ਸਬੂਤ ਹੁੰਦੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਲੱਦਾਖ ਨੇ ਵੰਡ ਦੀ ਹਰ ਕੋਸ਼ਿਸ਼ ਨੂੰ ਅਸਫ਼ਲ ਕੀਤਾ ਹੈ, ਇੱਥੋਂ ਦੇ ਨਾਗਰਿਕ ਹਰ ਖੇਤਰ 'ਚ ਯੋਗਦਾਨ ਦੇ ਰਹੇ ਹਨ। ਜਵਾਨਾਂ ਨਾਲ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਜਿੱਥੇ ਭਾਰਤ ਦੇ ਲੋਕ ਬਾਂਸੁਰੀ ਵਾਲੇ ਕ੍ਰਿਸ਼ਨ ਦੀ ਪੂਜਾ ਕਰਦੇ ਹਨ ਉੱਥੇ ਹੀ ਇੱਥੇ ਸੁਦਰਸ਼ਨ ਚੱਕਰ ਧਾਰੀ ਕ੍ਰਿਸ਼ਨ ਨੂੰ ਵੀ ਆਦਰਸ਼ ਮੰਨਿਆ ਜਾਂਦਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ-ਜਦੋਂ ਉਹ ਰਾਸ਼ਟਰ ਰੱਖਿਆ ਨਾਲ ਜੁੜੇ ਫੈਸਲੇ ਬਾਰੇ ਸੋਚਦੇ ਹਨ ਤਾਂ ਸਭ ਤੋਂ ਪਹਿਲਾਂ 2 ਮਾਂਵਾਂ ਨੂੰ ਯਾਦ ਕਰਦੇ ਹਨ। ਪਹਿਲੀ ਸਾਡੀ ਭਾਰਤ ਮਾਤਾ, ਦੂਜੀਆਂ ਉਹ ਵੀਰ ਮਾਂਵਾਂ ਜਿਨ੍ਹਾਂ ਨੇ ਫ਼ੌਜੀਆਂ ਨੂੰ ਜਨਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਬਣਾ ਕੇ ਰਹਾਂਗਾ, ਇਹ ਸੰਕਲਪ ਤੁਹਾਡੀ ਪ੍ਰੇਰਨਾ ਨਾਲ ਮਜ਼ਬੂਤ ਹੁੰਦਾ ਹੈ।


DIsha

Content Editor

Related News