ਜੈਸਲਮੇਰ 'ਚ ਜਵਾਨਾਂ ਨੂੰ ਬੋਲੇ PM ਮੋਦੀ- ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਤਿਉਹਾਰ ਹਨ

Saturday, Nov 14, 2020 - 05:23 PM (IST)

ਜੈਸਲਮੇਰ 'ਚ ਜਵਾਨਾਂ ਨੂੰ ਬੋਲੇ PM ਮੋਦੀ- ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਤਿਉਹਾਰ ਹਨ

ਜੈਸਲਮੇਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਹੱਦ 'ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨ੍ਹਾ ਰਹੇ ਹਨ। ਪੀ.ਐੱਮ. ਮੋਦੀ ਰਾਜਸਥਾਨ ਦੇ ਜੈਸਲਮੇਰ ਸਰਹੱਦ ਪਹੁੰਚੇ ਹੋਏ ਹਨ। ਪੀ.ਐੱਮ. ਮੋਦੀ ਨਾਲ ਸੀ.ਡੀ.ਐੱਸ. ਬਿਪਿਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਣੇ, ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਅਤੇ ਬੀ.ਐੱਸ.ਐੱਫ. ਦੇ ਡੀ.ਜੀ. ਰਾਕੇਸ਼ ਅਸਥਾਨਾ ਮੌਜੂਦ ਹਨ। 

ਇਹ ਵੀ ਪੜ੍ਹੋ :  ਬੀ.ਐੱਸ.ਐੱਫ਼. ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਜੈਸਲਮੇਰ ਬਾਰਡਰ 'ਤੇ ਪਹੁੰਚੇ PM ਮੋਦੀ

ਤੁਸੀਂ ਹੋ ਤਾਂ ਦੇਸ਼ ਦੇ ਤਿਉਹਾਰ ਹਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਹੋ ਤਾਂ ਦੇਸ਼ ਹੈ। ਦੇਸ਼ ਦੇ ਇਹ ਤਿਉਹਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਡੇ ਦਰਮਿਆਨ ਹਰੇਕ ਭਾਰਤਵਾਸੀ ਦੀਆਂ ਸ਼ੁੱਭਕਾਮਨਾਵਾਂ ਲੈ ਕੇ ਆਇਆ ਹਾਂ। ਦੇਸ਼ ਵਾਸੀਆਂ ਨੂੰ ਲੈ ਕੇ ਆਇਆ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਪੁੱਤ ਜਾਂ ਧੀ ਤਿਉਹਾਰ ਦੇ ਦਿਨ ਸਰਹੱਦ ਹੋਇਆ 'ਤੇ ਤਾਇਨਾਤ ਹਨ, ਉਹ ਨਮਨ ਦੇ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਪੀ.ਐੱਮ. ਬਣਨ ਤੋਂ ਬਾਅਦ ਦੀਵਾਲੀ ਮਨਾਉਣ ਲਈ ਪਹਿਲੀ ਵਾਰ ਸਿਆਚਿਨ ਗਿਆ ਸੀ ਤਾਂ ਬਹੁਤ ਲੋਕਾਂ ਨੂੰ ਹੈਰਾਨੀ ਹੋਈ ਸੀ ਪਰ ਤੁਸੀਂ ਵੀ ਮੇਰੇ ਭਾਵ ਜਾਣਦੇ ਹੋ। ਦੀਵਾਲੀ ਦੇ ਦਿਨ ਆਪਣਿਆਂ ਦਰਮਿਆਨ ਹੀ ਤਾਂ ਆਵਾਂਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਤੁਸੀਂ ਭਾਵੇਂ ਬਰਫੀਲੀ ਪਹਾੜੀ 'ਤੇ ਰਹੋ ਜਾਂ ਫਿਰ ਰੇਗਿਸਤਾਨ 'ਚ।  ਮੇਰੀ ਦੀਵਾਲੀ ਤੁਹਾਡੇ ਦਰਮਿਆਨ ਆ ਕੇ ਪੂਰੀ ਹੁੰਦੀ ਹੈ। ਤੁਹਾਡੇ ਚਿਹਰੇ ਦੀ ਰੌਣਕ ਦੇਖਦਾ ਹਾਂ ਤਾਂ ਮੇਰੀ ਖੁਸ਼ੀ ਵਧ ਜਾਂਦੀ ਹੈ। ਤੁਹਾਡੇ ਲਈ ਦੇਸ਼ਵਾਸੀਆਂ ਦਾ ਪਿਆਰ ਲੈ ਕੇ ਆਇਆ ਹਾਂ। ਇਹ ਸਾਰੇ ਦੇਸ਼ ਵਾਸੀਆਂ ਦੇ ਪਿਆਰ ਅਤੇ ਅਪਣੇਪਨ ਦਾ ਸਵਾਦ ਲੈ ਕੇ ਆਇਆ ਹਾਂ। ਇਸ ਮਠਿਆਈ 'ਚ ਤੁਸੀਂ ਦੇਸ਼ ਦੀ ਹਰ ਮਾਂ ਦੇ ਹੱਥ ਦੀ ਮਿਠਾਸ ਮਹਿਸੂਸ ਕਰ ਸਕਦੇ ਹੋ। ਪਿਤਾ-ਭਰਾ ਦੇ ਆਸ਼ੀਰਵਾਦ ਨੂੰ ਮਹਿਸੂਸ ਕਰ ਸਕਦੇ ਹੋ।

ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ

ਜਵਾਨਾਂ ਲਈ ਦੇਸ਼ ਵਲੋਂ ਮਠਿਆਈ  ਲੈ ਕੇ ਆਇਆ ਹਾਂ
ਪੀ.ਐੱਮ. ਮੋਦੀ ਨੇ ਕਿਹਾ ਕਿ ਸਰਹੱਦ 'ਤੇ ਤਾਇਨਾਤ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਨਮਨ ਕਰਦਾ ਹਾਂ। ਜਵਾਨਾਂ ਲਈ ਦੇਸ਼ ਵਲੋਂ ਮਠਿਆਈ ਲੈ ਕੇ ਆਇਆ ਹਾਂ। ਮੋਦੀ ਨੇ ਕਿਹਾ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਲੋਂਗੇਵਾਲਾ ਪੋਸਟ, ਦੇਸ਼ ਦੀਆਂ ਨਜ਼ਰਾਂ ਤੁਹਾਡੇ 'ਤੇ ਹਨ। ਲੋਂਗੇਵਾਲਾ ਪੋਸਟ 'ਤੇ ਸ਼ੌਰਿਆ ਗਾਥਾ ਲਿਖੀ ਗਈ ਸੀ। ਜਦੋਂ ਵੀ ਬਹਾਦਰੀ ਦੀ ਚਰਚਾ ਹੋਵੇਗੀ ਤਾਂ ਬੈਟਲ ਆਫ ਲੋਂਗੇਵਾਲ ਹਮੇਸ਼ਾ ਯਾਦ ਰਹੇਗੀ। ਜਦੋਂ ਵੀ ਫੌਜ ਕੁਸ਼ਲਤਾ ਦੇ ਇਤਿਹਾਸ ਬਾਰੇ ਲਿਖਿਆ ਪੜ੍ਹਿਆ ਜਾਵੇਗਾ, ਉਦੋਂ ਬੈਟਲ ਆਫ਼ ਲੋਂਗੇਵਾਲਾ ਨੂੰ ਯਾਦ ਕੀਤਾ ਜਾਵੇਗਾ। ਇਹ ਉਹ ਸਮਾਂ ਸੀ ਪਾਕਿਸਤਾਨ ਦੀ ਫ਼ੌਜ ਬੰਗਲਾਦੇਸ਼ ਦੀ ਜਨਤਾ 'ਤੇ ਜ਼ੁਲਮ ਕਰ ਰਹੀ ਸੀ। ਇਨ੍ਹਾਂ ਹਰਕਤਾਂ ਤੋਂ ਪਾਕਿਸਤਾਨ ਦਾ ਨਫ਼ਰਤੀ ਚਿਹਰਾ ਸਾਹਮਣੇ ਆਇਆ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਪਾਕਿਸਤਾਨ ਨੇ ਸਾਡੇ ਦੇਸ਼ ਦੀ ਪੱਛਮੀ ਸਰਹੱਦ 'ਤੇ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੂੰ ਲੱਗਦਾ ਸੀ ਕਿ ਅਜਿਹਾ ਕਰ ਕੇ ਬੰਗਲਾਦੇਸ਼ ਦੇ ਪਾਪ ਲੁਕਾ ਲੈਣਗੇ ਪਰ ਪਾਕਿਸਤਾਨ ਨੂੰ ਲੈਣੇ ਦੇ ਦੇਣੇ ਪੈ ਗਏ। ਇਸ ਪੋਸਟ 'ਤੇ ਬਹਾਦਰੀ ਦੀ ਗੂੰਜ ਨੇ ਦੁਸ਼ਮਣ ਦਾ ਹੌਂਸਲਾ ਹਰਾ ਦਿੱਤਾ। ਮੇਜਰ ਕੁਲਦੀਪ ਸਿੰਘ ਚਾਂਦਪੁਰ ਦੀ ਅਗਵਾਈ 'ਚ ਦੁਸ਼ਮਣ ਨੂੰ ਧੂੜ ਚਟਾ ਦਿੱਤੀ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

ਪ੍ਰਸਿੱਧ ਤਨੋਟ ਮਾਤਾ ਦਾ ਮੰਦਰ ਵੀ ਹੈ ਇੱਥੇ
ਦੱਸਣਯੋਗ ਹੈ ਕਿ ਜੈਸਲਮੇਰ 'ਚ ਭਾਰਤ-ਪਾਕਿਸਤਾਨ ਦੀ ਸਰਹੱਦ ਮਿਲਦੀ ਹੈ। ਇੱਥੇ ਸਰਹੱਦ 'ਤੇ ਬੀ.ਐੱਸ.ਐੱਫ. ਦੀ ਤਾਇਨਾਤੀ ਹੈ। ਪ੍ਰਸਿੱਧ ਤਨੋਟ ਮਾਤਾ ਦਾ ਮੰਦਰ ਵੀ ਇੱਥੇ ਹੈ। ਪ੍ਰਧਾਨ ਮੰਤਰੀ ਜੈਸਲਮੇਰ ਦੇ ਲੋਂਗੇਵਾਲਾ ਸਰਹੱਦ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਦੀਵਾਲੀ ਮਨ੍ਹਾ ਰਹੇ ਹਨ। ਲੋਂਗੇਵਾਲਾ ਮੂਲ ਰੂਪ ਨਾਲ ਬੀ.ਐੱਸ.ਐੱਫ. ਦਾ ਇਕ ਪੋਸਟ ਹੈ।

1971 ਭਾਰਤ ਪਾਕਿਸਤਾਨ ਦਰਮਿਆਨ ਹੋਇਆ ਸੀ ਭਿਆਨਕ ਯੁੱਧ 
ਦੱਸਣਯੋਗ ਹੈ ਕਿ ਲੋਂਗੇਵਾਲਾ ਦਾ ਦੇਸ਼ ਦੇ ਫੌਜ ਇਤਿਹਾਸ 'ਚ ਅਹਿਮ ਸਥਾਨ ਹੈ। ਇਹ ਉਹੀ ਸਥਾਨ ਹੈ, ਜਿੱਥੇ 1971 'ਚ ਭਾਰਤ ਪਾਕਿਸਤਾਨ ਦਰਮਿਆਨ ਭਿਆਨਕ ਯੁੱਧ ਹੋਇਆ ਸੀ। ਇਸ ਯੁੱਧ 'ਚ ਭਾਰਤ ਦੀ ਫ਼ੌਜ ਨੇ ਪਾਕਿਸਤਾਨੀਆਂ 'ਤੇ ਜੋ ਕਹਿਰ ਵਰ੍ਹਾਇਆ ਸੀ, ਉਸ ਨੂੰ ਪਾਕਿਸਤਾਨ ਅੱਜ ਵੀ ਨਹੀਂ ਭੁੱਲ ਪਾਉਂਦਾ ਹੈ। 4 ਦਸੰਬਰ 1971 ਦੀ ਇਸ ਲੜਾਈ ਨੂੰ ਲੋਂਗੇਵਾਲਾ ਪੋਸਟ 'ਤੇ ਤਾਇਨਾਤ 120 ਭਾਰਤੀ ਫੌਜੀਆਂ ਨੇ 40-45 ਟੈਂਕਾਂ 'ਤੇ ਕਬਜ਼ਾ ਕਰਨ ਆਏ 3000 ਪਾਕਿਸਤਾਨੀ ਜਵਾਨਾਂ ਨੂੰ ਜੋ ਹਰਾ ਦਿੱਤੀ ਸੀ ਉਹ ਇਤਿਹਾਸ ਬਣ ਗਿਆ ਸੀ। ਲੋਂਗੇਵਾਲਾ ਚੌਕੀ 'ਤੇ ਕਬਜ਼ਾ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਪਾਕਿਸਤਾਨੀਆਂ ਨੂੰ ਆਪਣੇ 34 ਟੈਂਕ, 500 ਵਾਹਨ ਅਤੇ 200 ਜਵਾਨਾਂ ਤੋਂ ਹੱਥ ਧੋਣਾ ਪੈਣਾ ਸੀ।

ਇਹ ਵੀ ਪੜ੍ਹੋ : ਪੀ.ਐੱਮ. ਮੋਦੀ ਦੀ ਜਨਤਾ ਨੂੰ ਅਪੀਲ, ਇਸ ਦੀਵਾਲੀ ਇੱਕ ਦੀਵਾ ਫੌਜੀਆਂ ਦੇ ਨਾਮ ਜਗਾਓ


author

DIsha

Content Editor

Related News