ਅੰਡਮਾਨ-ਨਿਕੋਬਾਰ ਨੂੰ ਵੱਡੀ ਸੌਗਾਤ, PM ਮੋਦੀ ਨੇ 2300 ਕਿਲੋਮੀਟਰ ਲੰਬੇ ਕੇਬਲ ਲਿੰਕ ਦਾ ਕੀਤਾ ਉਦਘਾਟਨ

08/10/2020 10:55:28 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਯਾਨੀ ਕਿ ਅੱਜ ਅੰਡਮਾਨ-ਨਿਕੋਬਾਰ ਨੂੰ ਇਕ ਨਵੀਂ ਸੌਗਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਵਲੋਂ ਚੇਨਈ ਅਤੇ ਪੋਰਟ ਬਲੇਅਰ ਤੱਕ ਸਮੁੰਦਰ ਅੰਦਰ ਵਿਛਾਈ ਗਈ ਪਣਡੁੱਬੀ ਆਪਟੀਕਲ ਆਈਬਰ ਕੇਬਲ (ਓ. ਐੱਫ. ਸੀ.) ਦਾ ਵੀਡੀਓ ਕਾਨਫਰੈਂਸਿੰਗ ਜ਼ਰੀਏ ਉਦਘਾਟਨ ਕੀਤਾ। ਲੱਗਭਗ 2313 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਤੋਂ ਅੰਡਮਾਨ-ਨਿਕੋਬਾਰ ਅਤੇ ਉਸ ਦੇ ਆਲੇ-ਦੁਆਲੇ ਦੇ ਟਾਪੂ ਵਾਲੇ ਇਲਾਕਿਆਂ ਵਿਚ ਹਰ ਪ੍ਰਕਾਰ ਦੀ ਦੂਰਸੰਚਾਰ ਸੇਵਾਵਾਂ ਨੂੰ ਆਸਾਨ ਅਤੇ ਤੇਜ਼ ਹੋ ਜਾਣਗੀਆਂ। ਲੋਕਾਂ ਨੂੰ ਤੇਜ਼ ਸਪੀਡ ਇੰਟਰਨੈੱਟ ਮਿਲ ਸਕੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੰਡਮਾਨ-ਨਿਕੋਬਾਰ ਦੀਪ ਸਮੂਹ ਦੇ ਮੇਰੇ ਭਰਾਵਾਂ ਅਤੇ ਭੈਣਾਂ ਲਈ ਖ਼ਾਸ ਦਿਨ ਹੈ। 

PunjabKesari
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਚੇਨਈ ਤੋਂ ਪੋਰਟ ਬਲੇਅਰ ਦਰਮਿਆਨ ਅੰਡਰ-ਸੀ ਕੇਬਲ ਲਿੰਕ ਤਿਆਰ ਕੀਤਾ ਹੈ। ਚੇਨਈ ਤੋਂ ਪੋਰਟ ਬਲੇਅਰ ਤੱਕ ਸਮੁੰਦਰ ਅੰਦਰ ਕੇਬਲ ਵਿਛਾਉਣ ’ਤੇ ਕਰੀਬ 1,225 ਕਰੋੜ ਰੁਪਏ ਦੀ ਲਾਗਤ ਆਈ ਹੈ। ਅੰਡਮਾਨ-ਨਿਕੋਬਾਰ ਦੀਪ ਸਮੂਹ ਦੀ ਭਗੌਲਿਕ ਸਥਿਤੀ ਨੂੰ ਰਣਨੀਤਕ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੱਤਵਪੂਰਨ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਖੇਤਰ ਆਉਣ ਵਾਲੇ ਦਿਨਾਂ ਵਿਚ ਇਕ ਸਟਾਰਟਅੱਪ ਕੇਂਦਰ ਦੇ ਰੂਪ ਵਿਚ ਉੱਭਰੇਗਾ। ਦੱਸ ਦੇਈਏ ਕਿ ਜਿਸ ਫਾਈਬਰ ਕੇਬਲ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਉਸ ਦਾ ਨੀਂਹ ਪੱਥਰ ਵੀ ਮੋਦੀ ਨੇ 2018 ਵਿਚ ਹੀ ਰੱਖਿਆ ਸੀ। ਇਸ ਤਹਿਤ 2300 ਕਿਲੋਮੀਟਰ ਲੰਬੀ ਕੇਬਲ ਚੇਨਈ ਤੋਂ ਪੋਰਟ ਬਲੇਅਰ ਦਰਮਿਆਨ ਵਿਛਾਈ ਗਈ ਹੈ।


Tanu

Content Editor

Related News