PM ਮੋਦੀ ਨੇ ਅਨੁਰਾਗ ਠਾਕੁਰ ਪ੍ਰਤੀ ਦਿਖਾਇਆ ਸਨੇਹ : 'ਹਿਮਾਚਲ ਕਾ ਛੋਕਰਾ' ਕਹਿ ਕੇ ਕੀਤਾ ਸੰਬੋਧਨ

10/03/2020 4:41:46 PM

ਸੀਸੂ (ਹਿਮਾਚਲ ਪ੍ਰਦੇਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪ੍ਰਤੀ ਆਪਣਾ ਸਨੇਹ (ਪਿਆਰ) ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਉਨ੍ਹਾਂ ਨੂੰ 'ਹਿਮਾਚਲ ਕਾ ਛੋਕਰਾ' ਕਹਿ ਕੇ ਸੰਬੋਧਨ ਕੀਤਾ। ਪਿਛਲੇ ਮਹੀਨੇ ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਇਹੀ ਕਹਿ ਕੇ ਅਨੁਰਾਗ 'ਤੇ ਨਿਸ਼ਾਨਾ ਸਾਧਿਆ ਸੀ। ਚੌਧਰੀ ਨੇ ਅਨੁਰਾਗ 'ਤੇ ਹਮਲਾ ਕਰਦੇ ਸਮੇਂ ਉਨ੍ਹਾਂ ਨੂੰ 'ਹਿਮਾਚਲ ਕਾ ਛੋਕਰਾ' ਕਿਹਾ ਸੀ ਤਾਂ ਪ੍ਰਧਾਨ ਮੰਤਰੀ ਨੇ ਵੀ ਉਸੇ ਸ਼ਬਦਾਵਲੀ ਰਾਹੀਂ ਉਨ੍ਹਾਂ ਦੀ ਤਾਰੀਫ਼ ਕੀਤੀ।

PunjabKesariਮੋਦੀ ਨੇ ਰੋਹਤਾਂਗ 'ਚ ਅਟਲ ਸੁਰੰਗ ਦਾ ਉਦਘਾਟਨ ਕੀਤਾ ਅਤੇ ਇਸ ਦੌਰਾਨ ਮੰਚ 'ਤੇ ਬੈਠੇ ਠਾਕੁਰ ਨੂੰ 'ਹਿਮਾਚਲ ਨੂੰ ਛੋਕਰਾ' ਕਹਿ ਕੇ ਸੰਬੋਧਨ ਕੀਤਾ, ਜਦੋਂ ਕਿ ਸੀਸੂ ਪਿੰਡ 'ਚ ਇਕ ਬੈਠਕ 'ਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ 'ਹਿਮਾਚਲ ਕਾ ਛੋਕਰਾ' ਕਿਹਾ। ਬਾਅਦ 'ਚ ਸੋਲਾਂਗ ਵੈਲੀ ਦੀ ਜਨ ਸਭਾ 'ਚ ਵੀ ਮੋਦੀ ਨੇ ਠਾਕੁਰ ਬਾਰੇ ਇਹੀ ਸ਼ਬਦਾਵਲੀ ਵਰਤੀ ਕਿਹਾ ਤਾਂ ਕੇਂਦਰੀ ਮੰਤਰੀ ਠਾਕੁਰ ਮੁਸਕੁਰਾਉਂਦੇ ਨਜ਼ਰ ਆਏ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਸੀ, ਜਿਸ ਤੋਂ ਬਾਅਦ ਚੌਧਰੀ ਨੇ 'ਹਿਮਾਚਲ ਕਾ ਛੋਕਰਾ' ਕਹਿ ਕੇ ਉਨ੍ਹਾਂ 'ਤੇ ਤੰਜ਼ ਕੀਤਾ ਸੀ।


DIsha

Content Editor

Related News