ਮੈਂ 5 ਸਾਲ ਸਰਕਾਰ ਚਲਾਈ ਪਰ ਭ੍ਰਿਸ਼ਟਾਚਾਰ ਦਾ ਇਕ ਵੀ ਦਾਗ਼ ਨਹੀਂ ਲੱਗਿਆ : ਮੋਦੀ

Wednesday, Apr 17, 2019 - 11:56 AM (IST)

ਮਹਾਰਾਸ਼ਟਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਮਾਢਾ 'ਚ ਚੋਣਾਵੀ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ 'ਤੇ ਆਪਣੀ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਅਫ਼ਸਰਾਂ ਨੂੰ ਤੁਰੰਤ ਮਦਦ ਕਰਨ ਲਈ ਨਿਰਦੇਸ਼ ਦੇ ਦਿੱਤੇ ਹਨ। ਮੋਦੀ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਹੋਣਾ ਜ਼ਰੂਰੀ ਹੈ ਅਤੇ ਉਸ ਲਈ ਮਜ਼ਬੂਤ ਨੇਤਾ ਵੀ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਮੁੰਬਈ ਅੱਤਵਾਦੀਆਂ ਲਈ ਸਵਰਗ ਬਣ ਗਿਆ ਸੀ ਪਰ ਅਸੀਂ ਹੁਣ ਘਰ ਜਾ ਕੇ ਮਾਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਸਭਾ 'ਚ ਕਾਂਗਰਸ 'ਤੇ ਇਕ ਖਾਸੀ ਜਾਤੀ ਨੂੰ ਗਾਲ੍ਹਾਂ ਕੱਢਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ, ਸਿਰਫ ਮੋਦੀ ਹਟਾਓ ਦੀ ਗੱਲ ਕਰਦੇ ਹਨ। ਕਾਂਗਰਸ ਦੇ ਨਾਮਦਾਰ ਮੈਨੂੰ ਗਾਲ੍ਹਾਂ ਕੱਢਦੇ ਹੋਏ ਇਕ ਸਮਾਜ ਨੂੰ ਗਾਲ੍ਹਾਂ ਕੱਢ ਰਹੇ ਹਨ। ਪਹਿਲਾਂ ਇਹ ਸਾਰੇ ਚੌਕੀਦਾਰਾਂ ਨੂੰ ਚੋਰ ਕਹਿ ਰਹੇ ਸਨ ਅਤੇ ਹੁਣ ਕਹਿ ਰਹੇ ਹਨ ਸਾਰੇ ਮੋਦੀ ਚੋਰ ਹਨ।
 

ਪਿਛੜੇ ਸਮਾਜ ਨੂੰ ਚੋਰ ਦੱਸ ਰਹੇ ਹਨ
ਮੋਦੀ ਨੇ ਕਿਹਾ ਕਿ ਕਾਂਗਰਸ ਦੇ ਨਾਮਦਾਰ ਮੇਰੇ ਪਿਛੜੇ ਹੋਣ 'ਤੇ ਨਿਸ਼ਾਨਾ ਸਾਧ ਰਹੇ ਹਨ, ਹਮੇਸ਼ਾ ਉਹ ਮੇਰੀ ਹੈਸੀਅਤ ਦੱਸਦੇ ਹਨ। ਹੁਣ ਉਹ ਪੂਰੇ ਪਿਛੜੇ ਸਮਾਜ ਨੂੰ ਚੋਰ ਦੱਸ ਰਹੇ ਹਨ ਅਤੇ ਗਾਲ੍ਹਾਂ ਕੱਢ ਰਹੇ ਹਨ ਪਰ ਮੋਦੀ ਇਹ ਬਰਦਾਸ਼ਤ ਨਹੀਂ ਕਰੇਗਾ।  ਰੈਲੀ 'ਚ ਮੋਦੀ ਨੇ ਕਿਹਾ ਕਿ ਕੁਝ ਸਿਆਸੀ ਦਲਾਂ ਨੂੰ ਇਹ ਮਨਜ਼ੂਰ ਨਹੀਂ ਹੈ ਪਰ ਮੈਂ ਉਨ੍ਹਾਂ ਦੇ ਸੁਪਨਿਆਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ ਅਤੇ ਇਨ੍ਹਾਂ ਦਰਮਿਆਨ ਕੰਧ ਬਣ ਕੇ ਖੜ੍ਹਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਦੇ ਸ਼ਕਤੀਸ਼ਾਲੀ ਰਾਸ਼ਟਰ ਵੀ ਭਾਰਤ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੁਰਨ 'ਚ ਮਾਣ ਮਹਿਸੂਸ ਕਰਦੇ ਹਨ।
 

5 ਸਾਲ ਸਰਕਾਰ ਚਲਾਈ, ਭ੍ਰਿਸ਼ਟਾਚਾਰ ਦਾ ਦਾਗ਼ ਨਹੀਂ ਲੱਗਣ ਦਿੱਤਾ
ਪੀ.ਐੱਮ. ਬੋਲੇ ਕਿ ਅੱਜ ਜਨਤਾ ਅਤੇ ਸਰਕਾਰ ਇਕੱਠੀ ਹੈ, ਦੇਸ਼ ਦੀ ਜਨਤਾ ਮੋਦੀ ਦੇ ਹੱਥ 'ਚ ਦੇਸ਼ ਦੇਣ ਲਈ ਖੁਦ ਪ੍ਰਚਾਰ ਕਰ ਰਹੀ ਹੈ। 5 ਸਾਲ ਅਸੀਂ ਬਿਨ ਕਿਸੇ ਦਾਗ਼ ਦੇ ਸਰਕਾਰ ਚਲਾਈ ਹੈ ਪਰ ਝੂਠ ਬੋਲਣ ਵਾਲਿਆਂ ਨੂੰ ਉਹ ਰੋਕ ਨਹੀਂ ਸਕਦੇ ਹਨ। ਮੋਦੀ ਨੇ ਕਿਹਾ ਕਿ ਸ਼ਰਦ ਪਵਾਰ ਮੇਰੇ ਪਰਿਵਾਰ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਰਨ ਦਾ ਹੱਕ ਹੈ ਪਰ ਮੈਂ ਜੋ ਅੱਜ ਜ਼ਿੰਦਗੀ ਜੀ ਰਿਹਾ ਹਾਂ ਉਹ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਪ੍ਰੇਰਨਾ ਨਾਲ ਆਪਣਆ ਪਰਿਵਾਰ ਅੱਗੇ ਵਧਾ ਰਿਹਾ ਹਾਂ।
 

ਮਜ਼ਬੂਤ ਹਿੰਦੁਸਤਾਨ ਚਾਹੀਦੈ ਜਾਂ ਮਜ਼ਬੂਰ
ਉਨ੍ਹਾਂ ਨੇ ਕਿਹਾ ਕਿ ਮਾਢਾ ਵਾਲਿਆਂ ਨੂੰ ਮਜ਼ਬੂਤ ਹਿੰਦੁਸਤਾਨ ਚਾਹੀਦਾ ਜਾਂ ਮਜ਼ਬੂਰ ਹਿੰਦੁਸਤਾਨ ਚਾਹੀਦਾ? ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਦੀ ਮਹਾਮਿਲਾਵਟ ਭਾਰਤ ਨੂੰ ਮਜ਼ਬੂਤ ਨਹੀਂ ਬਣਾ ਸਕਦੀ। ਮੋਦੀ ਨੇ ਕਿਹਾ,''ਕੁਝ ਲੋਕਾਂ ਨੂੰ ਜਵਾਨਾਂ ਦੀ ਸ਼ਕਤੀ ਤੋਂ ਵੀ ਪਰੇਸ਼ਾਨੀ ਹੈ ਪਰ ਇਹ ਚੌਕੀਦਾਰ ਉਨ੍ਹਾਂ ਨੂੰ ਕਦੇ ਸਫ਼ਲ ਨਹੀਂ ਹੋਣ ਦੇਣਗੇ। ਮੈਂ ਉਨ੍ਹਾਂ ਦੇ ਅਤੇ ਦੇਸ਼ ਹਿੱਤ ਦਰਮਿਆਨ ਕੰਧ ਬਣ ਕੇ ਖੜ੍ਹਾ ਹਾਂ। ਮੋਦੀ ਨੇ ਕਿਹਾ,''ਪਹਿਲਾਂ ਜੋ ਇਨ੍ਹਾਂ ਦੇ ਚੇਲੇ ਚਪੇਟੇ ਮਾਲ ਖਾਂਦੇ ਸਨ ਅਤੇ ਮਹਿੰਗਾਈ ਵਧ ਜਾਂਦੀ ਹੈ, ਉਸ ਨੂੰ ਕੰਟਰੋਲ ਕੀਤਾ ਗਿਆ ਹੈ। ਲੋਕਾਂ ਦਾ ਮਹਾਮਿਲਾਵਟੀ ਦਲਾਂ 'ਤੇ ਅਵਿਸ਼ਵਾਸ ਵੀ ਵਧ ਰਿਹਾ ਹੈ, ਕਿਉਂਕਿ ਇਹ ਇਕ ਵਿਅਕਤੀ ਨਾਲ ਲੜ ਰਹੇ ਹਨ। ਉਹ ਨਹੀਂ ਦੱਸਦੇ ਕਿ ਦੇਸ਼ ਨੂੰ ਕਿੱਥੇ ਲਿਜਾਉਣਾ ਹੈ। ਇਕ ਹੀ ਗੱਲ ਬੋਲਦੇ ਹਨ ਕਿ ਮੋਦੀ ਨੂੰ ਹਟਾਉਣਾ ਹੈ।''


DIsha

Content Editor

Related News