ਕਿਸਾਨ ਖ਼ਤਮ ਕਰਨ ਅੰਦੋਲਨ, ਇਹ ਦੇਸ਼ ਹਰ ਸਿੱਖ ''ਤੇ ਕਰਦਾ ਹੈ ਮਾਣ : PM ਮੋਦੀ

Monday, Feb 08, 2021 - 11:50 AM (IST)

ਕਿਸਾਨ ਖ਼ਤਮ ਕਰਨ ਅੰਦੋਲਨ, ਇਹ ਦੇਸ਼ ਹਰ ਸਿੱਖ ''ਤੇ ਕਰਦਾ ਹੈ ਮਾਣ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ ਨੂੰ ਸੰਬੋਧਨ ਕੀਤਾ। ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਜਾਰੀ ਅੰਦੋਲਨ ਲੈ ਕੇ ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਐੱਮ.ਐੱਸ.ਪੀ. ਸੀ, ਹੈ ਅਤੇ ਰਹੇਗੀ। ਅਜਿਹੇ 'ਚ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨਾ ਚਾਹੀਦਾ ਅਤੇ ਚਰਚਾ ਜਾਰੀ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਈ ਮਾਮਲਿਆਂ 'ਤੇ ਪੀ.ਐੱਮ. ਮੋਦੀ ਨੇ ਵਿਰੋਧੀ ਧਿਰ 'ਤੇ ਤਿੱਖਾ ਵਾਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਲੋਕ ਹਨ, ਜੋ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ, ਅਜਿਹੇ 'ਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਪੰਜਾਬ ਦੀ ਵੰਡ ਹੋਈ, 1984 ਦੇ ਦੰਗੇ ਹੋਏ, ਕਸ਼ਮੀਰ ਅਤੇ ਨਾਰਥ ਈਸਟ 'ਚ ਵੀ ਅਜਿਹਾ ਹੀ ਹੋਇਆ, ਇਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਪੀ.ਐੱਮ. ਮੋਦੀ ਨੇ ਕਿਹਾ ਕਿ ਕੁਝ ਲੋਕ ਸਿੱਖ ਭਰਾਵਾਂ ਦੇ ਦਿਮਾਗ਼ 'ਚ ਗਲਤ ਚੀਜ਼ਾਂ ਭਰਨ 'ਚ ਲੱਗੇ ਹਨ, ਇਹ ਦੇਸ਼ ਹਰ ਸਿੱਖ 'ਤੇ ਮਾਣ ਕਰਦਾ ਹੈ। ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੀ ਰੋਟੀ ਖਾਧੀ ਹੈ, ਸਿੱਖ ਗੁਰੂਆਂ ਦੀ ਪਰੰਪਰਾ ਨੂੰ ਅਸੀਂ ਮੰਨਦੇ ਹਾਂ। ਉਨ੍ਹਾਂ ਲਈ ਜੋ ਭਾਸ਼ਾ ਬੋਲੀ ਜਾਂਦੀ ਹੈ, ਉਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ।

ਐੱਮ.ਐੱਸ.ਪੀ. ਸੀ, ਹੈ ਅਤੇ ਰਹੇਗੀ
ਪੀ.ਐੱਮ.ਮੋਦੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਅੰਦੋਲਨਕਾਰੀਆਂ ਨੂੰ ਸਮਝਾਇਆ ਕਿ ਸਾਨੂੰ ਅੱਗੇ ਵਧਣਾ ਹੋਵੇਗਾ। ਗਾਲ੍ਹਾਂ ਮੇਰੇ ਖਾਤੇ ਜਾਣ ਦਿਓ ਪਰ ਸੁਧਾਰਾਂ ਨੂੰ ਹੋਣ ਦਿਓ। ਪੀ.ਐੱਮ. ਮੋਦੀ ਨੇ ਕਿਹਾ ਕਿ ਬਜ਼ੁਰਗ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੂੰ ਘਰ ਜਾਣਾ ਚਾਹੀਦਾ। ਅੰਦੋਲਨ ਖ਼ਤਮ ਕਰਨ ਅਤੇ ਚਰਚਾ ਅੱਗੇ ਚੱਲਦੀ ਰਹੇ। ਕਿਸਾਨਾਂ ਨਾਲ ਲਗਾਤਾਰ ਗੱਲ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਐੱਮ.ਸੀ.ਪੀ.ਹੈ, ਸੀ ਅਤੇ ਰਹੇਗੀ। ਮੰਡੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਨ੍ਹਾਂ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ, ਉਹ ਵੀ ਜਾਰੀ ਰਹੇਗਾ। ਕਿਸਾਨਾਂ ਦੀ ਆਮਦਨ ਲਈ ਦੂਜੇ ਉਪਾਅ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਜੇਕਰ ਹੁਣ ਦੇਰ ਕਰ ਦੇਣਗੇ ਤਾਂ ਕਿਸਾਨਾਂ ਨੂੰ ਹਨ੍ਹੇਰੇ ਵੱਲ ਧੱਕ ਦੇਣਗੇ।


author

DIsha

Content Editor

Related News