ਮੈਨੂੰ ਗਾਲ੍ਹਾਂ ਦੇਣ ਵਾਲੇ ਹੁਣ ਈ.ਵੀ.ਐੱਮ. ਨੂੰ ਕੱਢ ਰਹੇ ਹਨ ਗਾਲ੍ਹਾਂ : ਮੋਦੀ

04/24/2019 1:18:35 PM

ਝਾਰਖੰਡ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਲੋਹਰਦਗਾ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੈਂ ਰਾਂਚੀ ਅਤੇ ਝਾਰਖੰਡ ਦੇ ਨਾਗਰਿਕਾਂ ਦਾ ਇਸ ਸਨਮਾਨ ਲਈ ਧੰਨਵਾਦ ਜ਼ਾਹਰ ਕਰਦਾ ਹਾਂ।'' ਮੋਦੀ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 300 ਤੋਂ ਵਧ ਸੀਟਾਂ 'ਤੇ ਚੋਣਾਂ ਹੋ ਚੁਕੀਆਂ ਹਨ। ਵਿਰੋਧੀ ਹੁਣ ਆਪਣੀ ਹਾਰ ਸਵੀਕਾਰ ਕਰਨ। ਪੀ.ਐੱਮ. ਮੋਦੀ ਨੇ ਕਿਹਾ ਕਿ ਜਿਵੇਂ ਪ੍ਰੀਖਿਆ 'ਚ ਫੇਲ ਹੋਣ ਵਾਲੇ ਬੱਚੇ ਪੈਨ, ਪੇਪਰ, ਬੈਂਚ ਦਾ ਬਹਾਨਾ ਬਣਾਉਂਦੇ ਹਨ, ਉਂਝ ਹੀ ਵਿਰੋਧੀ ਆਪਣੀ ਹਾਰ ਦਾ ਠੀਕਰਾ ਈ.ਵੀ.ਐੱਮ.'ਤੇ ਭੰਨਦੇ ਹਨ। ਮੋਦੀ ਨੂੰ ਗਾਲ੍ਹਾਂ ਕੱਢਣ ਵਾਲੇ ਹੁਣ ਈ.ਵੀ.ਐੱਮ. ਨੂੰ ਗਾਲ੍ਹਾਂ ਕੱਢ ਰਹੇ ਹਨ। ਬੇਚਾਰੀ ਮਸ਼ੀਨ ਦੇ ਨਸੀਬ 'ਚ ਵੀ ਵਿਰੋਧੀਆਂ ਦੀਆਂ ਗਾਲ੍ਹਾਂ ਹਨ। ਮਸ਼ੀਨ ਨੂੰ ਵੀ ਗਾਲ੍ਹਾਂ ਖਾਣੀਆਂ ਪੈ ਰਹੀਆਂ ਹਨ। ਆਪਣੀ ਹਾਰ ਦਾ ਠੀਕਰਾ ਈ.ਵੀ.ਐੱਮ. 'ਤੇ ਭੰਨਣ ਦੀ ਸ਼ੁਰੂਆਤ ਇਨ੍ਹਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਮੋਦੀ ਨੇ ਕਿਹਾ ਕਿ ਦਿੱਲੀ 'ਚ ਤੁਸੀਂ ਮਜ਼ਬੂਤ ਸਰਕਾਰ ਬਣਾਈ, ਤਾਂ ਹੀ ਅੱਜ ਨਕਸਲਵਾਦ-ਮਾਓਵਾਦ 'ਤੇ ਅਸੀਂ ਇੰਨਾ ਕਾਬੂ ਪਾ ਸਕੇ ਹਾਂ। ਭਾਜਪਾ-ਐੱਨ.ਡੀ.ਏ. ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਦੇਸ਼ 'ਚ ਨਕਸਲ ਪ੍ਰਭਾਵਿਤ ਜ਼ਿਲਿਆਂ ਦੀ ਗਿਣਤੀ 'ਚ ਬਹੁਤ ਕਮੀ ਆਈ ਹੈ। ਝਾਰਖੰਡ 'ਚ ਵੀ ਤੁਸੀਂ ਉਸ ਦਾ ਅਨੁਭਵ ਕਰ ਰਹੇ ਹੋ ਕਿ ਪਹਿਲਾਂ ਜਿਨ੍ਹਾਂ ਇਲਾਕਿਆਂ 'ਚ ਦਿਨ ਢਲਣ ਤੋਂ ਬਾਅਦ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਸਨ, ਉੱਥੇ ਹੁਣ ਸਥਿਤੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ।

ਪਾਕਿਸਤਾਨ 'ਚ ਅੱਤਵਾਦੀ ਹਮਲੇ ਦਾ ਮੰਗਦੇ ਹਨ ਸਬੂਤ
ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਡੀ ਇਸ ਲਲਕਾਰ ਨੇ ਦਿੱਲੀ ਦੀ ਕੁਰਸੀ 'ਤੇ ਨਜ਼ਰ ਰੱਖੇ ਭ੍ਰਿਸ਼ਟਾਚਾਰੀਆਂ ਅਤੇ ਮਹਾਮਿਲਾਵਟੀਆਂ 'ਚ ਹੜਕੰਪ ਮਚਾ ਦਿੱਤਾ ਹੈ। ਵਿਰੋਧੀਆਂ 'ਤੇ ਹਮਲਾਵਰ ਹੁੰਦੇ ਹੋਏ ਕਿਹਾ ਕਿ ਯਾਦ ਰੱਖਣਾ ਕਿ ਕਾਂਗਰਸ ਅਤੇ ਉਸ ਦੇ ਮਹਾਮਿਲਾਵਟੀ ਸਾਥੀਆਂ ਦਾ ਆਤੰਕ ਨੂੰ ਲੈ ਕੇ ਕੀ ਰਵੱਈਆ ਹੈ। ਇਹ ਲੋਕ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੇ ਸਾਡੇ ਵੀਰਾਂ 'ਤੇ ਹੀ ਸਵਾਲ ਚੁੱਕ ਰਹੇ ਹਨ। ਸਾਡੇ ਵਿਰੋਧੀ ਕਹਿ ਰਹੇ ਹਨ ਕਿ ਸਬੂਤ ਲਿਆਓ, ਉਦੋਂ ਅਸੀਂ ਮੰਨਾਂਗੇ ਕਿ ਪਾਕਿਸਤਾਨ 'ਚ ਅੱਤਵਾਦੀਆਂ 'ਤੇ ਹਮਲਾ ਹੋਇਆ। ਉਹ ਸਾਡੇ ਦੇਸ਼ ਦੇ ਵੀਰ ਜਵਾਨਾਂ ਦੀ ਨੀਅਤ 'ਤੇ, ਉਨ੍ਹਾਂ ਦੀ ਵੀਰਤਾ 'ਤੇ ਸ਼ੱਕ ਕਰ ਰਹੇ ਹਨ। ਦੱਸਣਯੋਗ ਹੈ ਕਿ ਝਾਰਖੰਡ 'ਚ ਵੋਟਿੰਗ ਦੀ ਸ਼ੁਰੂਆਤ ਚੌਥੇ ਗੇੜ ਤੋਂ ਹੋਵੇਗੀ। 29 ਅਪ੍ਰੈਲ ਨੂੰ ਰਾਜ ਦੀਆਂ ਤਿੰਨ ਸੀਟਾਂ, ਚਤਰਾ, ਲੋਹਾਰਦਗਾ ਅਤੇ ਪਲਾਮੂ 'ਚ ਵੋਟਾਂ ਪਾਈਆਂ ਜਾਣਗੀਆਂ।


DIsha

Content Editor

Related News