ਇਸ ਵਾਰ ਕੋਰੋਨਾ ਕਾਰਨ ਆਨਲਾਈਨ ਹੋਵੇਗਾ PM ਮੋਦੀ ''ਪ੍ਰੀਖਿਆ ''ਤੇ ਚਰਚਾ'' : ਸਿੱਖਿਆ ਮੰਤਰੀ

Thursday, Feb 18, 2021 - 12:34 PM (IST)

ਇਸ ਵਾਰ ਕੋਰੋਨਾ ਕਾਰਨ ਆਨਲਾਈਨ ਹੋਵੇਗਾ PM ਮੋਦੀ ''ਪ੍ਰੀਖਿਆ ''ਤੇ ਚਰਚਾ'' : ਸਿੱਖਿਆ ਮੰਤਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦਿਆਰਥੀਆਂ ਨਾਲ ਸਾਲਾਨਾ ਸੰਵਾਦ ਪ੍ਰੋਗਰਾਮ 'ਪ੍ਰੀਖਿਆ 'ਤੇ ਚਰਚਾ' ਦਾ ਆਯੋਜਨ ਕੋਵਿਡ-19 ਕਾਰਨ ਇਸ ਸਾਲ ਆਨਲਾਈਨ ਕੀਤਾ ਜਾਵੇਗਾ। ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਇਹ ਚਰਚਾ ਉਨ੍ਹਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਮਾਰਚ 'ਚ ਕੀਤੀ ਜਾਵੇਗੀ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''ਮੈਨੂੰ ਇਸ ਸੂਚਨਾ ਸਾਂਝੇ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਜਿਸ ਚਰਚਾ ਦਾ ਇੰਤਜ਼ਾਰ ਸੀ, ਉਹ ਹੁਣ ਹੋਣ ਵਾਲੀ ਹੈ। 'ਪ੍ਰੀਖਿਆ 'ਤੇ ਚਰਚਾ 2021' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਮੁਸਕੁਰਾਉਂਦੇ ਹੋਏ ਆਪਣੀ ਪ੍ਰੀਖਿਆਵਾਂ ਦੀ ਰੁਕਾਵਟ ਨੂੰ ਪਾਰ ਕਰਨ ਲਈ ਤਿਆਰ ਹੋ ਜਾਣਗੇ।''

PunjabKesariਉਨ੍ਹਾਂ ਨੇ ਲਿਖਿਆ ਹੈ,''ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਚਰਚਾ ਆਨਲਾਈਨ ਹੋਵੇਗੀ।'' ਚਰਚਾ ਲਈ ਰਜਿਸਟਰੇਸ਼ਨ ਵੀਰਵਾਰ ਨੂੰ ਸ਼ੁਰੂ ਹੋਵੇਗਾ ਅਤੇ 14 ਮਾਰਚ ਨੂੰ ਖ਼ਤਮ ਹੋਵੇਗਾ। ਚਰਚਾ ਦੌਰਾਨ ਸਵਾਲ ਪੁੱਛਣ ਲਈ ਪ੍ਰਤੀਯੋਗਤਾ ਰਾਹੀਂ ਵਿਦਿਆਰਥੀਆਂ ਦੀ ਚੋਣ ਹੋਵੇਗੀ। ਪ੍ਰਧਾਨ ਮੰਤਰੀ ਨਾਲ ਸਕੂਲੀ ਵਿਦਿਆਰਥੀਆਂ ਦੀ 'ਪ੍ਰੀਖਿਆ 'ਤੇ ਚਰਚਾ 1.0' ਦਾ ਆਯੋਜਨ 16 ਫਰਵਰੀ 2018 ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਕੀਤਾ ਗਿਆ ਸੀ।


author

DIsha

Content Editor

Related News