ਕੋਰੋਨਾ ਨੂੰ ਹਰਾਉਣ ਲਈ PM ਮੋਦੀ ਨੇ ਦੇਸ਼ ਵਾਸੀਆਂ ਤੋਂ ਇਨ੍ਹਾਂ 7 ਗੱਲਾਂ ਦਾ ਮੰਗਿਆ ''ਸਾਥ''
Tuesday, Apr 14, 2020 - 11:13 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਭਾਵ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਦੇਸ਼ ਭਰ 'ਚ 3 ਮਈ ਤਕ ਲਾਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀ ਜਾਨ ਨੂੰ ਬਚਾਉਣਾ ਹੈ ਤਾਂ ਲਾਕਡਾਊਨ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਧੀਰਜ ਬਣਾ ਕੇ ਰੱਖੀਏ, ਨਿਯਮਾਂ ਦਾ ਪਾਲਣ ਕਰਾਂਗੇ ਤਾਂ ਕੋਰੋਨਾ ਵਰਗੀ ਮਹਾਮਾਰੀ ਨੂੰ ਹਰਾ ਸਕਾਂਗੇ। ਸਾਰੇ ਸੁਝਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਭਾਰਤ 'ਚ ਲਾਕਡਾਊਨ ਨੂੰ ਹੁਣ 3 ਮਈ ਤਕ ਹੋਰ ਵਧਾਉਣਾ ਪਵੇਗਾ। ਯਾਨੀ ਕਿ 3 ਮਈ ਤਕ ਸਾਨੂੰ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲਾਕਡਾਊਨ ਹੀ ਰਹਿਣਾ ਹੋਵੇਗਾ। 3 ਮਈ ਤਕ ਲਾਕਡਾਊਨ ਦਾ ਪਾਲਣ ਕਰੋ, ਜਿੱਥੇ ਹੋ, ਉੱਥੇ ਰਹੋ।
ਕੋਰੋਨਾ ਨੂੰ ਹਰਾਉਣ ਲਈ ਮੋਦੀ ਨੇ ਦੇਸ਼ ਵਾਸੀਆਂ ਤੋਂ ਇਨ੍ਹਾਂ 7 ਗੱਲਾਂ ਦਾ 'ਸਾਥ' ਮੰਗਿਆ ਹੈ—
ਪਹਿਲੀ ਗੱਲ— ਆਪਣੇ ਘਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ।
ਦੂਜੀ ਗੱਲ— ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਲਕਸ਼ਮਣ ਰੇਖਾ ਦਾ ਪਾਲਣ ਕਰੋ।
ਤੀਜੀ ਗੱਲ— ਘਰ 'ਚ ਬਣੇ ਮਾਸਕ ਦੀ ਵਰਤੋਂ ਕਰੋ।
ਚੌਥੀ ਗੱਲ— ਆਪਣੀ ਇਮਿਊਨਿਟੀ ਵਧਾਉਣ ਲਈ ਆਯੁਸ਼ ਮੰਤਰਾਲਾ ਦੇ ਨਿਰਦੇਸ਼ਾਂ ਦਾ ਪਾਲਣ ਕਰੋ।
ਪੰਜਵੀਂ ਗੱਲ— ਕੋਰੋਨਾ ਦਾ ਪ੍ਰਸਾਰ ਰੋਕਣ 'ਚ ਮਦਦ ਲਈ ਆਰੋਗ ਸੇਤੂ ਮੋਬਾਇਲ ਐਪ ਡਾਊਨਲੋਡ ਕਰੋ।
ਛੇਵੀਂ ਗੱਲ— ਗਰੀਬਾਂ ਦੀ ਦੇਖ-ਰੇਖ ਕਰੋ, ਉਨ੍ਹਾਂ ਦੇ ਭੋਜਨ ਦੀ ਲੋੜ ਪੂਰੀ ਕਰੋ।
ਸੱਤਵੀਂ ਗੱਲ—ਦੇਸ਼ 'ਚ ਕੋਰੋਨਾ ਯੋਧਿਆਂ- ਸਾਡੇ ਡਾਕਟਰ, ਸਫਾਈ ਕਰਮਚਾਰੀ, ਪੁਲਸ ਦਾ ਪੂਰਾ ਸਨਮਾਨ ਕਰੋ।