ਮੋਦੀ ਨੇ ਕੋਵਿਡ-19 ਨਾਲ ਪ੍ਰਭਾਵਿਤ ਰਹੇ ਸਾਲ 2020 ''ਤੇ ਲੋਕਾਂ ਤੋਂ ਮੰਗੀ ਉਨ੍ਹਾਂ ਦੀ ਰਾਏ

12/18/2020 12:19:55 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਨਾਲ ਪ੍ਰਭਾਵਿਤ ਰਹੇ ਸਾਲ 2020 'ਤੇ ਸ਼ੁੱਕਰਵਾਰ ਨੂੰ ਲੋਕਾਂ ਤੋਂ ਉਨ੍ਹਾਂ ਦੀ ਰਾਏ ਮੰਗੀ ਅਤੇ ਆਉਣ ਵਾਲੇ ਸਾਲ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਵੀ ਪੁੱਛਿਆ। ਮੋਦੀ ਨੇ 27 ਦਸੰਬਰ ਨੂੰ ਉਨ੍ਹਾਂ ਦੀ 'ਮਨ ਕੀ ਬਾਤ' ਪ੍ਰੋਗਰਾਮ ਤੋਂ ਪਹਿਲਾਂ ਲੋਕਾਂ ਤੋਂ ਉਨ੍ਹਾਂ ਦੀ ਰਾਏ ਮੰਗੀ ਹੈ, ਜੋ ਇਸ ਸਾਲ ਦਾ ਆਖ਼ਰੀ ਪ੍ਰਸਾਰਣ ਹੋਵੇਗਾ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਜਾਣੋ ਕਿਉਂ ਸੁਰਖੀਆਂ ’ਚ ਬਣੀ ‘ਸਿੰਘੂ ਸਰਹੱਦ’

PunjabKesari

ਮੋਦੀ ਨੇ ਟਵੀਟ ਕੀਤਾ,''ਇਸ ਸਾਲ ਨੂੰ ਤੁਸੀਂ ਕਿਸ ਤਰ੍ਹਾਂ ਬਿਆਨ ਕਰੋਗੇ? 2021 ਤੋਂ ਤੁਹਾਡੀਆਂ ਕੀ ਉਮੀਦਾਂ ਹਨ? 27 ਦਸੰਬਰ ਨੂੰ 'ਮਨ ਕੀ ਬਾਤ' ਦੇ ਇਸ ਸਾਲ ਦੇ ਆਖਰੀ ਪ੍ਰੋਗਰਾਮ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਨ। 'ਐੱਮਵਾਏ ਜੀਓਵੀ', 'ਨਮੋ' ਐਪ 'ਤੇ ਆਪਣੇ ਵਿਚਾਰ ਸਾਂਝੇ ਕਰੋ ਜਾਂ 1800-11-7800 ਨੰਬਰ 'ਤੇ ਆਪਣਾ ਸੰਦੇਸ਼ ਰਿਕਾਰਡ ਕਰੇ।'' 'ਮਨ ਕੀ ਬਾਤ' ਦੇ ਮਹੀਨਾਵਾਰ ਪ੍ਰੋਗਰਾਮ 'ਚ ਵੱਖ-ਵੱਖ ਮੁੱਦਿਆਂ 'ਤੇ ਮੋਦੀ ਰੇਡੀਓ 'ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ।

ਇਹ ਵੀ ਪੜ੍ਹੋ : ਧੀਆਂ ਦੇ ਜਜ਼ਬੇ ਨੂੰ ਸਲਾਮ: ਚੁੱਲ੍ਹੇ-ਚੌਕੇ ਨਾਲ ਸੰਭਾਲ ਰਹੀਆਂ ਨੇ ਖੇਤਾਂ ਦੀ ‘ਕਮਾਨ’
 


DIsha

Content Editor

Related News