ਕੋਰੋਨਾ ਯੋਧਿਆਂ ਨਾਲ ਗੱਲ ਕਰ ਭਾਵੁਕ ਹੋਏ PM ਮੋਦੀ, ਇਸ ਜੰਗ 'ਚ 'ਬਲੈਕ ਫੰਗਸ' ਨੂੰ ਦੱਸਿਆ ਨਵੀਂ ਚੁਣੌਤੀ

Friday, May 21, 2021 - 01:24 PM (IST)

ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਬਲੈਕ ਫੰਗਸ' ਨੂੰ ਕੋਰੋਨਾ ਵਿਰੁੱਧ ਲੜਾਈ 'ਚ ਨਵੀਂ ਚੁਣੌਤੀ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨਾਲ ਨਜਿੱਠਣ ਲਈ ਜ਼ਰੂਰੀ ਸਾਵਧਾਨੀ ਅਤੇ ਵਿਵਸਥਾ 'ਤੇ ਧਿਆਨ ਦੇਣਾ ਜ਼ਰੂਰੀ ਹੈ। ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਡਾਕਟਰਾਂ, ਸਿਹਤ ਕਾਮਿਆਂ ਅਤੇ ਫਰੰਟਲਾਈਨ 'ਤੇ ਤਾਇਨਾਤ ਹੋਰ ਕਾਮਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ 'ਚ ਸਮੂਹਿਕ ਕੋਸ਼ਿਸ਼ਾਂ ਨਾਲ ਸਥਿਤੀ ਨੂੰ ਸੰਭਾਲਣ 'ਚ ਕਾਫ਼ੀ ਹੱਦ ਤੱਕ ਮਦਦ ਮਿਲੀ ਹੈ ਪਰ ਇਹ ਸੰਤੋਸ਼ ਦਾ ਸਮਾਂ ਨਹੀਂ ਹੈ ਅਤੇ ਇਕ ਲੰਬੀ ਲੜਾਈ ਲੜਨੀ ਹੈ। 

ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ
ਪੇਂਡੂ ਖੇਤਰਾਂ 'ਚ ਕੋਰੋਨਾ ਸੰਕਰਮਣ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ 'ਜਿੱਥੇ ਬੀਮਾਰ, ਉੱਥੇ ਇਲਾਜ' ਦਾ ਨਾਅਰਾ ਦਿੱਤਾ ਅਤੇ ਛੋਟੇ-ਛੋਟੇ ਖੇਤਰ ਬਣਾ ਕੇ ਕੰਮ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਮਹਾਮਾਰੀ ਕਾਰਨ ਸਮੇਂ ਤੋਂ ਪਹਿਲਾਂ ਆਪਣੀ ਜਾਨ ਗੁਆਉਣ ਵਾਲੇ ਕਾਸ਼ੀ ਖੇਤਰ ਦੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹ ਥੋੜ੍ਹੀ ਦੇਰ ਲਈ ਭਾਵੁਕ ਵੀ ਹੋ ਗਏ। ਕੋਰੋਨਾ ਦੀ ਦੂਜੀ ਲਹਿਰ 'ਚ ਟੀਕਾਕਰਨ ਨਾਲ ਹੋ ਰਹੇ ਫ਼ਾਇਦਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਟੀਕੇ ਦੀ ਸੁਰੱਖਿਆ ਕਾਰਨ ਕਾਫ਼ੀ ਹੱਦ ਤੱਕ ਸਾਡੇ ਫਰੰਟਲਾਈਨ ਮੋਰਚੇ 'ਤੇ ਤਾਇਨਾਤ ਕਰਮੀ ਸੁਰੱਖਿਅਤ ਰਹਿ ਕੇ ਲੋਕਾਂ ਦੀ ਸੇਵਾ ਕਰ ਸਕੇ ਹਨ। ਇਹੀ ਸੁਰੱਖਿਆ ਕਵਚ ਆਉਣ ਵਾਲੇ ਸਮੇਂ 'ਚ ਹਰ ਵਿਅਕਤੀ ਤੱਕ ਪਹੁੰਚੇਗਾ। ਸਾਨੂੰ ਆਪਣੀ ਵਾਰੀ ਆਉਣ 'ਤੇ ਵੈਕਸੀਨ ਜ਼ਰੂਰ ਲਗਵਾਉਣੀ ਹੈ।'' 

ਬਲੈਕ ਫੰਗਸ ਦੀ ਇਕ ਨਵੀਂ ਚੁਣੌਤੀ
ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਇਸ ਲੜਾਈ 'ਚ ਹੁਣ ਇੰਨੀਂ ਦਿਨੀਂ ਬਲੈਕ ਫੰਗਸ ਦੀ ਇਕ ਹੋਰ ਨਵੀਂ ਚੁਣੌਤੀ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ,''ਇਸ ਨਾਲ ਨਜਿੱਠਣ ਲਈ ਜ਼ਰੂਰੀ ਸਾਵਧਾਨੀ ਵਰਤਣੀ ਹੈ ਅਤੇ ਵਿਵਸਥਾ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਮਹਾਮਾਰੀ ਦੇ ਇਸ ਹਮਲੇ ਨੂੰ ਕਾਫ਼ੀ ਹੱਦ ਤੱਕ ਸੰਭਾਲਣ 'ਚ ਮਦਦ ਮਿਲੀ ਹੈ ਪਰ ਹਾਲੇ ਸੰਤੋਸ਼ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ,''ਸਾਨੂੰ ਹੁਣ ਇਕ ਲੰਬੀ ਲੜਾਈ ਲੜਨੀ ਹੈ। ਹਾਲੇ ਸਾਨੂੰ ਪੇਂਡੂ ਇਲਾਕਿਆਂ 'ਤੇ ਵੀ ਬਹੁਤ ਧਿਆਨ ਦੇਣਾ ਹੈ। ਕੋਵਿਡ ਵਿਰੁੱਧ ਪਿੰਡਾਂ 'ਚ ਚੱਲ ਰਹੀ ਲੜਾਈ 'ਚ ਆਸ਼ਾ ਅਤੇ ਏ.ਐੱਨ.ਐੱਮ. ਭੈਣਾਂ ਦੀ ਵੀ ਭੂਮਿਕਾ ਬਹੁਤ ਅਹਿਮ ਹੈ। ਮੈਂ ਚਾਹਾਂਗਾ ਕਿ ਇਨ੍ਹਾਂ ਦੀ ਸਮਰੱਥਾ ਅਤੇ ਅਨੁਭਵ ਦਾ ਵੀ ਜ਼ਿਆਦਾ ਲਾਭ ਲਿਆ ਜਾਵੇ।'' 


DIsha

Content Editor

Related News