ਲੋਹੀਆ ਦੇ ਸਿਧਾਂਤਾਂ ਨਾਲ ਧੋਖਾ ਕਰ ਰਹੇ ਹਨ ਸਮਾਜਵਾਦੀ ਦਲ : ਨਰਿੰਦਰ ਮੋਦੀ

03/23/2019 1:59:59 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਨ ਸਮਾਜਵਾਦੀ ਨੇਤਾ ਅਤੇ ਸੁਤੰਤਰਤਾ ਸੈਨਾਨੀ ਰਾਮ ਮਨੋਹਰ ਲੋਹੀਆ ਨੂੰ ਕਾਂਗਰਸਵਾਦ ਦਾ ਮੁੱਖ ਵਿਰੋਧੀ ਦੱਸਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਡਾ. ਲੋਹੀਆ ਦੇ ਦਿਖਾਏ ਰਸਤੇ 'ਤੇ ਚੱਲਣ ਦਾ ਦਾਅਵਾ ਕਰਨ ਵਾਲੇ ਸਮਾਜਵਾਦੀ ਅਤੇ ਖੇਤਰੀ ਦਲ ਉਨ੍ਹਾਂ ਦੇ ਸਿਧਾਂਤਾਂ ਨਾਲ ਧੋਖਾ ਕਰ ਰਹੇ ਹਨ। ਸ਼੍ਰੀ ਮੋਦੀ ਨੇ ਡਾ. ਲੋਹੀਆ ਦੀ ਜਯੰਤੀ 'ਤੇ ਇਕ ਲੇਖ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਕਾਂਗਰਸਵਾਦ ਦਾ ਵਿਰੋਧ ਡਾ. ਲੋਹੀਆ ਦੇ ਦਿਲ 'ਚ ਰਚਿਆ ਸੀ ਪਰ ਉਨ੍ਹਾਂ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਸਿਆਸੀ ਦਲ ਅੱਜ ਕਾਂਗਰਸ ਨਾਲ ਮੌਕਾਪ੍ਰਸਤ ਮਹਾਮਿਲਾਵਟੀ ਗਠਜੋੜ ਬਣਾਉਣ ਲਈ ਬੇਚੈਨ ਹਨ। ਇਹ ਹੱਸਣਯੋਗ ਵੀ ਹੈ ਅਤੇ ਨਿੰਦਾਯੋਗ ਵੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅੱਜ ਡਾ. ਲੋਹੀਆ ਦੇ ਸਿਧਾਂਤਾਂ ਨਾਲ ਧੋਖਾ ਕਰ ਰਹੇ ਹਨ, ਉਹ ਕੱਲ ਦੇਸ਼ਵਾਸੀਆਂ ਨਾਲ ਵੀ ਧੋਖਾ ਕਰਨਗੇ। ਉਨ੍ਹਾਂ ਨੇ ਲਿਖਿਆ ਕਿ ਡਾ. ਲੋਹੀਆ ਵੰਸ਼ਵਾਦੀ ਰਾਜਨੀਤੀ ਨੂੰ ਹਮੇਸ਼ਾ ਲੋਕਤੰਤਰ ਲਈ ਖਤਰਨਾਕ ਮੰਨਦੇ ਸਨ। ਅੱਜ ਉਹ ਇਹ ਦੇਖ ਕੇ ਜ਼ਰੂਰ ਹੈਰਾਨ-ਪਰੇਸ਼ਾਨ ਹੁੰਦੇ ਕਿ ਉਨ੍ਹਾਂ ਦੇ 'ਪੈਰੋਕਾਰ' ਲਈ ਆਪਣੇ ਪਰਿਵਾਰ ਦੇ ਹਿੱਤ ਦੇਸ਼ ਹਿੱਤ ਤੋਂ ਉੱਪਰ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਹੀ 1967 ਦੀਆਂ ਲੋਕ ਸਭਾ ਚੋਣਾਂ 'ਚ ਤਾਕਤਵਰ ਕਾਂਗਰਸ ਨੂੰ ਕਰਾਰਾ ਝਟਕਾ ਲੱਗਾ ਸੀ। ਉਸ ਸਮੇਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀ- ਡਾ. ਲੋਹੀਆ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਹਾਵੜਾ-ਕਾਂਗਰਸ ਮੇਲ 'ਤੇ ਪੂਰੀ ਯਾਤਰਾ ਬਿਨਾਂ ਕਿਸੇ ਕਾਂਗਰਸ ਸ਼ਾਸਤ ਰਾਜ 'ਚੋਂ ਲੰਘੇ ਕੀਤੀ ਜਾ ਸਕਦੀ ਹੈ।
PunjabKesariਡਾ. ਲੋਹੀਆ ਨੂੰ ਅਪਮਾਨਤ ਕਰਨ ਦਾ ਮੌਕਾ ਨਹੀਂ ਛੱਡਦੇ
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਮੰਦਭਾਗੀ ਗੱਲ ਹੈ ਕਿ ਰਾਜਨੀਤੀ 'ਚ ਅੱਜ ਅਜਿਹੇ ਘਟਨਾਕ੍ਰਮ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਡਾ. ਲੋਹੀਆ ਵੀ ਪਰੇਸ਼ਾਨ ਹੋ ਜਾਂਦੇ। ਉਹ ਦਲ ਜੋ ਡਾ. ਲੋਹੀਆ ਨੂੰ ਆਪਣਾ ਆਦਰਸ਼ ਦੱਸਦੇ ਹੋਏ ਨਹੀਂ ਥੱਕਦੇ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਇੱਥੇ ਤੱਕ ਕਿ ਇਹ ਦਲ ਡਾ. ਲੋਹੀਆ ਨੂੰ ਅਪਮਾਨਤ ਕਰਨ ਦਾ ਵੀ ਕੋਈ ਮੌਕਾ ਨਹੀਂ ਛੱਡਦੇ।
 

ਪਾਰਟੀਆਂ ਨੇ ਲੋਹੀਆ ਦੇ ਸਿਧਾਂਤਾਂ ਨੂੰ ਭੁੱਲਾ ਦਿੱਤਾ ਹੈ
ਸ਼੍ਰੀ ਮੋਦੀ ਨੇ ਓਡੀਸ਼ਾ ਦੇ ਸੀਨੀਅਰ ਸਮਾਜਵਾਦੀ ਨੇਤਾ ਸ਼੍ਰੀ ਸੁਰੇਂਦਰਨਾਥ ਦਿਵੇਦੀ ਬਾਰੇ ਦੱਸਦੇ ਕਿਹਾ,''ਡਾ. ਲੋਹੀਆ ਅੰਗਰੇਜ਼ਾਂ ਦੇ ਸ਼ਾਸਨਕਾਲ 'ਚ ਜਿੰਨੀ ਵਾਰ ਜੇਲ ਗਏ, ਉਸ ਤੋਂ ਕਿਤੇ ਵਧ ਵਾਰ ਉਨ੍ਹਾਂ ਨੇ ਕਾਂਗਰਸ ਦੀਆਂ ਸਰਕਾਰਾਂ ਨੂੰ ਜੇਲ ਭੇਜਿਆ।'' ਉਨ੍ਹਾਂ ਨੇ ਦੋਸ਼ ਲਗਾਇਆ ਕਿ ਖੁਦ ਨੂੰ ਲੋਹੀਆਵਾਦੀ ਕਹਿਣ ਵਾਲੀਆਂ ਪਾਰਟੀਆਂ ਨੇ ਡਾ. ਲੋਹੀਆ ਦੇ ਸਿਧਾਂਤਾਂ ਨੂੰ ਭੁੱਲਾ ਦਿੱਤਾ ਹੈ। ਉਹ ਸੱਤਾ, ਸਵਾਰਥ ਅਤੇ ਸ਼ੋਸ਼ਣ 'ਚ ਭਰੋਸਾ ਕਰਦੀਆਂ ਹਨ। ਇਨ੍ਹਾਂ ਪਾਰਟੀਆਂ ਨੂੰ ਕਿਸੇ ਤਰ੍ਹਾਂ ਸੱਤਾ ਹਥਿਆਉਣ, ਜਨਤਾ ਦੀ ਧਨ-ਸੰਪਤੀ ਨੂੰ ਲੁੱਟਣ ਅਤੇ ਸ਼ੋਸ਼ਣ 'ਚ ਮਹਾਰਤ ਹਾਸਲ ਹੈ। ਗਰੀਬ, ਦਲਿਤ, ਪਿਛੜੇ ਅਤੇ ਵਾਂਝੇ ਭਾਈਚਾਰੇ ਦੇ ਲੋਕਾਂ ਨਾਲ ਹੀ ਔਰਤਾਂ ਇਨ੍ਹਾਂ ਦੇ ਸ਼ਾਸਨ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ, ਕਿਉਂਕਿ ਇਹ ਪਾਰਟੀਆਂ ਅਪਰਾਧੀ ਅਤੇ ਅਸਮਾਜਿਕ ਤੱਤਾਂ ਨੂੰ ਖੁੱਲ੍ਹੀ ਛੋਟ ਦਿੰਦੀਆਂ ਹਨ। 
 

ਵੋਟ ਬੈਂਕ ਦੀ ਸਿਆਸਤ 'ਚ ਡੁੱਬੀਆਂ ਪਾਰਟੀਆਂ
ਮੁਸਲਿਮ ਭਾਈਚਾਰੇ 'ਚ ਤਿੰਨ ਤਲਾਕ ਦੀ ਉਨ੍ਹਾਂ ਨੇ ਕਿਹਾ,''ਡਾ. ਲੋਹੀਆ ਜੀਵਨ ਦੇ ਹਰ ਖੇਤਰਾਂ 'ਚ ਪੁਰਸ਼ਾਂ ਅਤੇ ਔਰਤਾਂ ਦਰਮਿਆਨ ਬਰਾਬਰੀ ਦੇ ਪੱਖਕਾਰ ਰਹੇ ਪਰ ਵੋਟ ਬੈਂਕ ਦੀ ਸਿਆਸਤ 'ਚ ਡੁੱਬੀਆਂ ਪਾਰਟੀਆਂ ਦਾ ਆਚਰਨ ਉਸ ਤੋਂ ਵੱਖ ਰਿਹਾ। ਇਹੀ ਕਾਰਨ ਹੈ ਕਿ ਲੋਹੀਆਵਾਦੀ ਪਾਰਟੀਆਂ ਨੇ ਤਿੰਨ ਤਲਾਕ ਦੀ ਅਣਮਨੁੱਖੀ ਪ੍ਰਥਾ ਨੂੰ ਖਤਮ ਕਰਨ ਦੇ ਰਾਸ਼ਟਰੀ ਜਨਤੰਤਰੀ ਗਠਜੋੜ ਸਰਕਾਰ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਇਨ੍ਹਾਂ ਪਾਰਟੀਆਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਕਿ ਇਨ੍ਹਾਂ ਲਈ ਡਾ. ਲੋਹੀਆ ਦੇ ਵਿਚਾਰ ਅਤੇ ਆਦਰਸ਼ ਵੱਡੇ ਹਨ ਜਾਂ ਫਿਰ ਵੋਟ ਬੈਂਕ ਦੀ ਰਾਜਨੀਤੀ?''
 

ਵਿਸ਼ਵਾਸਘਾਤੀ ਲੋਕਾਂ ਤੋਂ ਦੇਸ਼ ਦੀ ਸੇਵਾ ਦੀ ਉਮੀਦ ਕਿਵੇਂ ਕਰੀਏ
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ 130 ਕਰੋੜ ਭਾਰਤੀਆਂ ਦੇ ਸਾਹਮਣੇ ਇਹ ਸਵਾਲ ਖੜ੍ਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਡਾ. ਲੋਹੀਆ ਤੱਕ ਨਾਲ ਵਿਸ਼ਵਾਸਘਾਤ ਕੀਤਾ, ਉਨ੍ਹਾਂ ਤੋਂ ਅਸੀਂ ਦੇਸ਼ ਦੀ ਸੇਵਾ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਜ਼ਾਹਰ ਹੈ, ਜਿਨ੍ਹਾਂ ਲੋਕਾਂ ਨੇ ਡਾ. ਲੋਹੀਆ ਦੇ ਸਿਧਾਂਤਾਂ ਨਾਲ ਧੋਖਾ ਕੀਤਾ ਹੈ, ਉਹ ਲੋਕ ਹਮੇਸ਼ਾ ਦੀ ਤਰ੍ਹਾਂ ਦੇਸ਼ਵਾਸੀਆਂ ਨਾਲ ਵੀ ਧੋਖਾ ਕਰਨਗੇ। ਡਾ. ਲੋਹੀਆ ਦਾ ਜਨਮ 23 ਮਾਰਚ 1910 ਨੂੰ ਹੋਇਆ ਸੀ ਅਤੇ ਦਿਹਾਂਤ 12 ਅਕਤੂਬਰ 1967 ਨੂੰ ਹੋਇਆ ਸੀ। ਉਹ ਸਭ ਤੋਂ ਪਹਿਲਾਂ 1963 ਨੂੰ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਲੋਕ ਸਭਾ ਖੇਤਰ ਤੋਂ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਟਿਕਟ 'ਤੇ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। ਉਨ੍ਹਾਂ ਨੇ 'ਗਿਲਟੀ ਮੇਨ ਆਫ ਇੰਡੀਆਜ਼ ਪਾਰਟੀਸ਼ਨ' ਅਤੇ ਵ੍ਹੀਲ ਆਫ ਹਿਸਟਰੀ ਸਮੇਤ ਕਈ ਕਿਤਾਬਾਂ ਲਿਖੀਆਂ ਸਨ।


DIsha

Content Editor

Related News