ਅੱਜ ਨਮੋ ਐਪ 'ਤੇ ਪੀ.ਐੱਮ. ਵਰਕਰਾਂ ਨਾਲ ਕਰਨਗੇ ਗੱਲਬਾਤ
Saturday, Nov 03, 2018 - 10:10 AM (IST)
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 3 ਨਵੰਬਰ ਨੂੰ ਕੋਟਾ ਸ਼ਹਿਰ ਭਾਜਪਾ ਦੇ ਬੂਥ ਵਰਕਰਾਂ ਨਾਲ ਨਮੋ ਐਪ ਰਾਹੀ ਵੀਡੀਓ ਕਾਨਫ੍ਰੰਸਿੰਗ ਦੇ ਰਾਹੀਂ ਸਿੱਧੀ ਗੱਲਬਾਤ ਕਰਨਗੇ।ਸੰਸਦ ਮੈਂਬਰ ਓਮ ਬਿਰਲਾ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਬੈਠਕਾਂ ਦੇ ਰਾਹੀ ਨਮੋ ਐਪ ਵੱਧ ਤੋਂ ਵੱਧ ਲੋਕਾਂ ਨੂੰ ਡਾਊਨਲੋਡ ਕਰਵਾਇਆ ਜਾ ਰਿਹਾ ਹੈ।
ਪ੍ਰੋਗਰਾਮ ਨੂੰ ਲੈ ਕੇ ਦਿੱਲੀ ਤੋਂ ਇਕ ਟੀਮ ਕੋਟਾ ਆਈ ਹੋਈ ਹੈ, ਜੋ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੀ ਹੈ। ਗੱਲਬਾਤ ਪ੍ਰੋਗਰਾਮ ਨੂੰ ਲੈ ਕੇ ਰਜਿਸਟ੍ਰੇਸ਼ਨ ਵੀ ਕੀਤੇ ਗਏ ਹਨ। ਪ੍ਰੋਗਰਾਮ ਡਕਾਨਾ ਰੋਡ 'ਤੇ ਕੈਰੀਅਰ ਪੁਆਇੰਟ ਹਾਊਸ 'ਚ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਚੋਣਾਂ ਅਤੇ ਯੋਜਨਾਵਾਂ ਨਾਲ ਸੰਬੰਧਿਤ ਵਿਸ਼ਿਆਂ ਅਤੇ ਸਥਾਨਿਕ ਮੁੱਦਿਆਂ 'ਤੇ ਵਰਕਰਾਂ ਨਾਲ ਗੱਲਬਾਤ ਕਰਨਗੇ।
