ਆਯੂਸ਼ਮਾਨ ਭਾਰਤ ਯੋਜਨਾ ਦੇ ਲਾਂਚ ਤੋਂ ਬਾਅਦ ਬੋਲੇ ਮੋਦੀ- ਅੱਜ ਦਾ ਦਿਨ ਜੰਮੂ ਕਸ਼ਮੀਰ ਲਈ ਇਤਿਹਾਸਕ
Saturday, Dec 26, 2020 - 01:22 PM (IST)
ਨਵੀਂ ਦਿੱਲੀ/ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਅੱਜ ਇਤਿਹਾਸਕ ਦਿਨ ਹੈ। ਅੱਜ ਤੋਂ ਜੰਮੂ ਕਸ਼ਮੀਰ ਦੇ ਲੋਕ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਜੰਮੂ ਕਸ਼ਮੀਰ ਨੂੰ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਨੇ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਵਰਗੇ ਨਾਅਰਿਆਂ 'ਚ ਸਾਨੂੰ ਪ੍ਰੇਰਨਾ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ,''ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ ਹੈ। ਇੱਥੇ ਪਾਰਦਰਸ਼ੀ ਚੋਣਾਂ ਕਰਵਾਉਣਾ ਮਾਣ ਦੀ ਗੱਲ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ
ਪੀ.ਐੱਮ. ਮੋਦੀ ਨੇ ਅੱਗੇ ਕਿਹਾ, ਮਹਾਤਮਾ ਗਾਂਧੀ ਨੇ ਗ੍ਰਾਮ ਸਵਰਾਜ ਦਾ ਨਾਅਰਾ ਦਿੱਤਾ ਸੀ। ਅਸੀਂ ਉਨ੍ਹਾਂ ਦੇ ਸੁਫ਼ਨੇ ਨੂੰ ਪੂਰਾ ਕੀਤਾ। ਉਨ੍ਹਾਂ ਨੇ ਕਿਹਾ,''ਜੰਮੂ ਕਸ਼ਮੀਰ 'ਚ ਸਰਕਾਰ ਦਾ ਹਿੱਸਾ (ਪੀ.ਡੀ.ਪੀ. ਨਾਲ ਗਠਜੋੜ) ਸਨ ਪਰ ਅਸੀਂ ਉਸ ਸਰਕਾਰ ਦਾ ਸਾਥ ਛੱਡ ਦਿੱਤਾ, ਕਿਉਂਕਿ ਅਸੀਂ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ। ਅਸੀਂ ਚਾਹੁੰਦੇ ਸੀ ਕਿ ਪੰਚਾਇਤੀ ਰਾਜ ਸੰਸਥਾਵਾਂ ਲਈ ਚੋਣਾਂ ਹੋਣ। ਅਸੀਂ ਜਨਤਾ ਲਈ ਕੁਰਸੀ ਛੱਡੀ। ਉਨ੍ਹਾਂ ਨੇ ਅੱਗੇ ਕਿਹਾ,''ਦਿੱਲੀ 'ਚ ਕਈ ਲੋਕ ਹਨ, ਜੋ ਮੈਨੂੰ ਕੋਸਦੇ ਹਨ, ਮੇਰੇ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ, ਉਹ ਦੇਖਣ ਕਿ ਜੰਮੂ ਕਸ਼ਮੀਰ 'ਚ ਸਫ਼ਲਤਾਪੂਰਵਕ ਚੋਣਾਂ ਹੋ ਚੁਕੀਆਂ ਹਨ। ਜੋ ਲੋਕ ਮੈਨੂੰ ਲੋਕਤੰਤਰ 'ਤੇ ਭਾਸ਼ਣ ਦਿੰਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਪੁਡੂਚੇਰੀ 'ਚ ਪੰਚਾਇਤ ਚੋਣਾਂ ਨਹੀਂ ਹੋਈਆਂ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ