ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Friday, Dec 25, 2020 - 10:30 AM (IST)

ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸਵੇਰੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 96ਵੀਂ ਜਯੰਤੀ 'ਤੇ ਉਨ੍ਹਾਂ ਦੇ ਸਮਾਧੀ ਸਥਾਨ 'ਸਦੈਵ ਅਟਲ' ਜਾ ਕੇ ਫੁੱਲ ਭੇਟ ਕੀਤੇ। ਮੋਦੀ ਸ਼ੁੱਕਰਵਾਰ ਸਵੇਰੇ ਸ਼੍ਰੀ ਵਾਜਪਾਈ ਦੀ ਸਮਾਧੀ 'ਤੇ ਗਏ ਅਤੇ ਫੁੱਲ ਭੇਟ ਕਰ ਕੇ ਨਮਨ ਕੀਤਾ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹੋਰ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਉੱਥੇ ਮੌਜੂਦ ਸਨ। 

ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ

ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰ ਕੇ ਲਿਖਇਆ,''ਸਾਬਕਾ ਪ੍ਰਧਾਨ ਮੰਤਰੀ ਆਦਰਯੋਗ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ  ਦੀ ਜਨਮ-ਜਯੰਤੀ 'ਤੇ ਨਮਨ। ਆਪਣੀ ਦੂਰਦਰਸ਼ੀ ਅਗਵਾਈ 'ਚ ਉਨ੍ਹਾਂ ਨੇ ਦੇਸ਼ ਨੂੰ ਵਿਕਾਸ ਦੀਆਂ ਉੱਚਾਈਆਂ 'ਤੇ ਪਹੁੰਚਾਇਆ। ਇਕ ਮਜ਼ਬੂਤ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਉਨ੍ਹਾਂਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।''

PunjabKesari
ਭਾਰਤ ਰਤਨ ਸਵ. ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ। ਉਹ ਹਿੰਦੀ ਕਵੀ, ਪੱਤਰਕਾਰ ਅਤੇ ਇਕ ਬੁਲਾਰੇ ਸਨ। ਉਹ ਭਾਰਤੀ ਜਨਸੰਘ ਦੇ ਸੰਸਥਾਪਕਾਂ 'ਚੋਂ ਇਕ ਸਨ ਅਤੇ 1968 ਤੋਂ 1973 ਤੱਕ ਉਸ ਦੇ ਪ੍ਰਧਾਨ ਵੀ ਰਹੇ। ਉਹ ਭਾਜਪਾ ਦੇ ਸੰਸਥਾਪਕਾਂ 'ਚ ਵੀਸਨ। ਉਨ੍ਹਾਂ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ 'ਚ ਹੋਇਆ ਸੀ।

ਨੋਟ : ਤੁਸੀਂ ਵੀ ਕੁਮੈਂਟ ਬਾਕਸ 'ਚ ਅਟਲ ਬਿਹਾਰੀ ਵਾਜਪਾਈ ਨੂੰ ਦਿਓ ਸ਼ਰਧਾਂਜਲੀ


author

DIsha

Content Editor

Related News