ਦੇਸ਼ ਦੀ ਮਜ਼ਬੂਤੀ ਲਈ ਜ਼ਰੂਰ ਪਾਉ ਵੋਟ : ਨਰਿੰਦਰ ਮੋਦੀ

04/26/2019 3:05:09 PM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਾਸ਼ੀ ਵਾਸੀਆਂ ਦਾ ਧੰਨਵਾਦ ਜ਼ਾਹਰ ਕਰਦੇ ਹੋਏ ਦੇਸ਼ ਦੀ ਮਜ਼ਬੂਤੀ ਲਈ ਭਾਰੀ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਜ਼ਿਲਾ ਹੈੱਡਕੁਆਰਟਰ 'ਚ ਨਾਮਜ਼ਦਗੀ ਭਰਨ ਮਗਰੋਂ ਬਾਹਰ ਨਿਕਲ ਕੇ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਨੂੰ ਮੋਦੀ ਨੇ ਹੱਥ ਜੋੜ ਕੇ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਂ ਕਾਸ਼ੀ ਵਾਸੀਆਂ ਦਾ ਧੰਨਵਾਦ ਜ਼ਾਹਰ ਕਰਦਾ ਹਾਂ।'' ਦੋ ਦਿਨਾਂ ਰੋਡ ਸ਼ੋਅ ਦੇ ਉਤਸ਼ਾਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਸ਼ੀ ਵਾਸੀ ਇੱਥੋਂ ਸੰਕਲਪਬੱਧ ਹਨ। ਮੋਦੀ ਨੇ ਦੇਸ਼ ਵਾਸੀਆਂ ਤੋਂ ਬਾਕੀ ਪੜਾਵਾਂ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ, ਸਰਕਾਰ ਅਤੇ ਦੇਸ਼ ਬਣਾਉਣ ਲਈ ਬਿਨਾਂ ਕਿਸੇ ਬਹਿਕਾਵੇ ਦੇ ਵੋਟਿੰਗ ਕਰੋ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਕੁਝ ਲੋਕ ਅਜਿਹਾ ਮਾਹੌਲ ਬਣਾਉਣ ਲੱਗੇ ਹਨ ਕਿ ਮੋਦੀ ਦੀ ਤਾਂ ਜਿੱਤ ਗਏ ਹਨ, ਇਸ ਲਈ ਵੋਟਿੰਗ ਨਾ ਵੀ ਕਰੋ ਤਾਂ ਵੀ ਚੱਲੇਗਾ। ਮੈਂ ਵੋਟਰਾਂ ਨੂੰ ਕਹਿਣਾ ਚਾਹਾਂਗਾ ਕਿ ਅਜਿਹੇ ਲੋਕਾਂ ਦੀਆਂ ਗੱਲਾਂ ਵਿਚ ਨਾ ਆਉ। ਵੋਟ ਪਾਉਣ ਤੁਹਾਡਾ ਅਧਿਕਾਰ ਹੈ, ਇਸ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਮੈਂ ਦੇਸ਼ ਨਹੀਂ ਝੁੱਕਣ ਦੇਵਾਂਗਾ, ਵਰਕਰ ਕਹੇਗਾ- ਮੈਂ ਭਾਜਪਾ ਦਾ ਝੰਡਾ ਨਹੀਂ ਝੁੱਕਣ ਦੇਵੇਗਾ। ਜਦੋਂ ਕੋਈ ਗਲਤ ਗੱਲ ਕਹੇ ਤਾਂ ਉਸ ਨੂੰ ਤੁਸੀਂ ਮੋਦੀ ਦੇ ਖਾਤੇ ਵਿਚ ਜਮਾਂ ਕਰ ਦਿਉ। ਮੈਂ ਗੰਦੀ ਤੋਂ ਗੰਦੀ ਚੀਜ਼ਾਂ ਨਾਲ, ਕੂੜੇ ਨਾਲ ਵੀ ਖਾਦ ਬਣਾ ਦਿੰਦਾ ਹਾਂ ਅਤੇ ਉਸ ਨਾਲ ਹੀ ਕਮਲ ਖਿੜਾਉਂਦਾ ਹਾਂ। ਨਾਮਜ਼ਦਗੀ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਕਿਹਾ ਕਿ ਪੀ. ਐੱਮ, ਸੰਸਦ ਮੈਂਬਰ ਅਤੇ ਵਰਕਰ ਦੇ ਰੂਪ ਵਿਚ ਜ਼ਿੰਮੇਵਾਰੀ ਨਿਭਾ ਰਿਹਾ ਹਾਂ, ਇਹ ਤੁਸੀਂ ਮੈਨੂੰ ਸਿਖਾਇਆ ਹੈ।


Tanu

Content Editor

Related News