ਚੋਣਾਂ ਦੇ ਐਲਾਨ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਕੀਤੇ ਇਹ ਅਹਿਮ ਕੰਮ

03/11/2019 3:25:35 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਐਤਵਾਰ ਯਾਨੀ ਕਿ ਕੱਲ ਲੋਕ ਸਭਾ ਚੋਣਾਂ 2019 ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ 11 ਅਪ੍ਰੈਲ ਤੋਂ 19 ਮਈ ਤਕ 7 ਪੜਾਵਾਂ ਵਿਚ ਹੋਣਗੇ। ਇਸ ਵਾਰ ਕੁੱਲ 90 ਕਰੋੜ ਵੋਟਰ ਚੋਣਾਂ ਵਿਚ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਤਾਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ 'ਚ ਜੁੱਟੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੋਣਾਵੀ ਦੌਰੇ ਕਰਦੇ ਨਜ਼ਰ ਆਏ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਤੋਂ ਪਹਿਲਾਂ ਮੋਦੀ ਲੱਗਭਗ ਇਕ ਮਹੀਨਾ ਚੋਣਾਵੀ ਯਾਤਰਾ 'ਤੇ ਰਹੇ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਾਰਚ ਤਕ ਦੇਸ਼ ਵਿਚ ਕੁੱਲ 28 ਯਾਤਰਾਵਾਂ ਕੀਤੀਆਂ। ਪ੍ਰਧਾਨ ਮੰਤਰੀ ਨੇ 28 ਯਾਤਰਾਵਾਂ 'ਚ ਕੁੱਲ 17 ਸੂਬਿਆਂ 'ਚ ਗਏ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਮੋਦੀ ਨੇ ਹਰ ਸੂਬੇ ਵਿਚ ਉਦਘਾਟਨਾਂ ਦਾ ਦੌਰ ਚੱਲਿਆ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 157 ਪ੍ਰਾਜੈਕਟਾਂ ਦਾ ਨੀਂਹ ਪੱਥਰ ਜਾਂ ਉਦਘਾਟਨ ਕੀਤਾ। ਇਸ ਵਿਚ ਹਾਈਵੇਅ, ਰੇਲਵੇ ਲਾਈਨਜ਼, ਮੈਡੀਕਲ ਕਾਲਜ, ਹਸਪਤਾਲ, ਹਵਾਈ ਅੱਡੇ, ਪਵਾਰ ਪਲਾਟ ਦੀ ਨੀਂਹ ਰੱਖੀ ਗਈ। 

ਇਸ ਤੋਂ ਇਲਾਵਾ ਮੋਦੀ ਨੇ ਪਿਛਲੇ ਇਕ ਮਹੀਨੇ ਵਿਚ 2 ਲੱਖ ਕਰੋੜ ਰੁਪਏ ਦੇ 50 ਤੋਂ ਵਧ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਕੀਮ, ਅਮੇਠੀ ਦੀ ਰਾਈਫਲ ਫੈਕਟਰੀ, ਇੰਡੀਆ ਗੇਟ 'ਤੇ ਦੇਸ਼ ਦਾ ਪਹਿਲਾ ਵਾਰ ਮੈਮੋਰੀਅਲ ਸਮੇਤ ਬਿਹਾਰ 'ਚ 33 ਹਜ਼ਾਰ ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ।


Tanu

Content Editor

Related News