ਸੋਸ਼ਲ ਮੀਡੀਆ 'ਤੇ ਛਾਇਆ ਨੰਨ੍ਹਾ ਕੇਜਰੀਵਾਲ, ਤਸਵੀਰ ਹੋ ਰਹੀ ਵਾਇਰਲ

Thursday, Mar 10, 2022 - 02:05 PM (IST)

ਸੋਸ਼ਲ ਮੀਡੀਆ 'ਤੇ ਛਾਇਆ ਨੰਨ੍ਹਾ ਕੇਜਰੀਵਾਲ, ਤਸਵੀਰ ਹੋ ਰਹੀ ਵਾਇਰਲ

ਨੈਸ਼ਨਲ ਡੈਸਕ- ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ 117 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ (ਆਪ) ਅੱਗੇ ਵਧ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਦਿੱਲੀ ਸਥਿਤ ਹੈੱਡ ਕੁਆਰਟਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਪਾਰਟੀ ਨੂੰ ਪੰਜਾਬ 'ਚ ਵੱਡੀ ਜਿੱਤ ਦੀ ਉਮੀਦ ਹੈ। ਉੱਥੇ ਹੀ ਵੋਟਾਂ ਦੀ ਗਿਣਤੀ ਦਰਮਿਆਨ ਮੈਦਾਨ 'ਤੇ ਇਕ ਛੋਟਾ ਮਿਲਿਆ, ਜੋ ਆਪ ਮੁੱਖੀ ਅਰਵਿੰਦ ਕੇਜਰੀਵਾਲ ਦਾ ਫੈਨ ਲੱਗ ਰਿਹਾ ਸੀ। ਇਹ ਬੱਚਾ ਆਪਣੇ ਘਰ ਦੇ ਬਾਹਰ ਨਜ਼ਰ ਆਇਆ, ਜਿਸ ਨੇ ਪੱਗੜੀ ਪਹਿਨੀ ਹੋਈ ਸੀ ਅਤੇ ਨਾਲ ਹੀ ਕੇਜਰੀਵਾਲ ਵਰਗੇ ਕੱਪੜੇ, ਸਕਾਰਫ਼ ਅਤੇ ਮੁੱਛ ਵੀ ਲਗਾਈ ਸੀ। ਕੇਜਰੀਵਾਲ ਅਤੇ ਭਗਵੰਤ ਮਾਨ ਦੇ ਮੇਕਅੱਪ 'ਚ ਇਸ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੀਰਵਾਰ ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੰਜਾਬ 'ਚ ਜਿੱਤ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ,''ਸੂਬੇ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਦੇ ਸ਼ਾਸਨ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਦੀਆਂ ਉਮੀਦਾਂ 'ਆਪ' 'ਤੇ ਟਿਕੀਆਂ ਹਨ।''

PunjabKesari

PunjabKesari

PunjabKesari


author

DIsha

Content Editor

Related News