ਰਾਜਧਾਨੀ 'ਚ ਬੋਲੇ PM- ਨਾਮਦਾਰ ਪਰਿਵਾਰ ਨੇ INS ਵਿਰਾਟ ਦਾ ਟੈਕਸੀ ਵਾਂਗ ਕੀਤਾ ਇਸਤੇਮਾਲ

Wednesday, May 08, 2019 - 09:38 PM (IST)

ਰਾਜਧਾਨੀ 'ਚ ਬੋਲੇ PM- ਨਾਮਦਾਰ ਪਰਿਵਾਰ ਨੇ INS ਵਿਰਾਟ ਦਾ ਟੈਕਸੀ ਵਾਂਗ ਕੀਤਾ ਇਸਤੇਮਾਲ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਅਹੁਦੇ 'ਤੇ ਰਹਿੰਦੇ ਹੋਏ ਆਪਣੇ ਪਰਿਵਾਰ ਤੇ ਵਿਦੇਸ਼ੀ ਰਿਸ਼ਤੇਦਾਰਾਂ ਨੂੰ ਸੈਰ ਸਪਾਟਾ ਕਰਵਾਉਣ ਲਈ ਭਾਰਤੀ ਨੇਵੀ ਫੌਜ ਦੇ ਅਹਿਮ ਜੰਗੀ ਜਹਾਜ਼ ਆਈ.ਐੱਨ.ਐੱਸ. ਵਿਰਾਟ ਦਾ ਇਸਤੇਮਾਲ ਕੀਤਾ ਸੀ।
ਪੀ.ਐੱਮ. ਮੋਦੀ ਨੇ ਇਥੇ ਰਾਮਲੀਲਾ ਮੈਦਾਨ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੇਤਾ ਉਨ੍ਹਾਂ 'ਤੇ ਦੋਸ਼ ਲਗਾਉਂਦੇ ਹਨ ਕਿ ਉਹ ਫੌਜ ਨੂੰ ਵਿਅਕਤੀਗਤ ਜਾਗੀਰ ਸਮਝਦੇ ਹਨ ਪਰ ਕਾਂਗਰਸ ਦੇ ਸਭ ਤੋਂ ਵੱਡੇ ਨਾਮਦਾਰ ਪਰਿਵਾਰ ਨੇ ਦੇਸ਼ ਦੀ ਸ਼ਾਨ ਭਾਰਤੀ ਨੇਵੀ ਫੌਜ ਦੇ ਜਹਾਜ਼ ਕੈਰੀਅਰ ਆਈ.ਐੱਨ.ਐੱਸ. ਵਿਰਾਟ ਨੂੰ ਟੈਕਸੀ ਵਾਂਗ ਇਸਤੇਮਾਲ ਕੀਤਾ ਸੀ। ਗਾਂਧੀ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਪੂਰਾ ਪਰਿਵਾਰ ਤੇ ਇਟਲੀ ਦੇ ਆਪਣੇ ਸਹੁਰੇ ਪਰਿਵਾਰ ਨਾਲ 10 ਦਿਨ ਛੁੱਟੀਆਂ ਮਨਾਉਣ ਨਿਕਲੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਮੁੰਦਰੀ ਸਰਹੱਦ ਦੀ ਰਾਖੀ ਲਈ ਤਾਇਨਾਤ ਆਈ.ਐੱਨ.ਐੱਸ. ਵਿਰਾਟ ਨੂੰ ਗਾਂਧੀ ਦੇ ਪਰਿਵਾਰ ਨੂੰ ਲਿਆਉਣ ਲਈ ਸਮੁੰਦਰੀ ਟਾਪੂ 'ਤੇ ਭੇਜਿਆ ਗਿਆ ਸੀ ਤੇ ਇਹ ਜਹਾਜ਼ 10 ਦਿਨ ਤਕ ਇਕ ਟਾਪੂ 'ਤੇ ਰੁੱਕਿਆ ਰਿਹਾ। ਉਨ੍ਹਾਂ ਸਵਾਲ ਕੀਤਾ ਕਿ ਕੀ ਵਿਦੇਸ਼ੀਆਂ ਨੂੰ ਦੇਸ਼ ਦੇ ਜੰਗੀ ਜਹਾਜ਼ 'ਤੇ ਲੈ ਜਾ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਟਾਪੂ 'ਤੇ ਨਾਮਦਾਰ ਪਰਿਵਾਰ ਦੀ ਛੁੱਟੀ ਮਨਾਉਣ ਦੀ ਸਾਰੀ ਸਹੂਲਤ ਸਰਕਾਰ ਤੇ ਨੇਵੀ ਫੌਜ ਨੇ ਦਿੱਤੀ ਸੀ। ਨੇਵੀ ਫੌਜ ਦਾ ਇਕ ਵਿਸੇਸ਼ ਹੈਲੀਕਾਪਟਰ ਵੀ ਉਨ੍ਹਾਂ ਦੀ ਸੇਵਾ 'ਚ ਲੱਗਾ ਹੈ। ਪ੍ਰਸ਼ਾਸਨ ਉਨ੍ਹਾਂ ਦੇ ਮਨੋਰੰਜਨ ਦਾ ਪ੍ਰੰਬਧ ਦੇਖ ਰਿਹਾ ਸੀ।


author

Inder Prajapati

Content Editor

Related News