40 ਕਿਲੋ ਚਾਂਦੀ ਨਾਲ ਸਜਾਏ ਗਏ ਨੈਨਾ ਦੇਵੀ ਦੇ ਗਰਭ ਗ੍ਰਹਿ ਦੇ ਥੰਮ੍ਹ

08/08/2023 10:58:58 AM

ਬਿਲਾਸਪੁਰ- ਸ਼੍ਰੀ ਨੈਨਾ ਦੇਵੀ 'ਚ ਸੋਮਵਾਰ ਨੂੰ ਸ਼੍ਰੀ ਨੈਨਾਦੇਵੀ ਸੇਵਾ ਸੋਸਾਇਟੀ ਲੁਧਿਆਣਾ ਵਲੋਂ ਲਗਭਗ 40 ਕਿਲੋ ਚਾਂਦੀ ਮਾਤਾ ਦੇ ਚਰਨਾਂ 'ਚ ਭੇਟ ਕੀਤੀ ਗਈ ਸੀ, ਜਿਸ ਦੀ ਕੀਮਤ ਲਗਭਗ 33 ਲੱਖ ਰੁਪਏ ਹੈ। ਇਸ ਨਾਲ ਮੁੱਖ ਮੰਦਰ ਦੇ ਗਰਭ ਗ੍ਰਹਿ ਦੇ ਥੰਮ੍ਹ ਸਜਾਏ ਗਏ। ਮੰਦਰ ਦੇ ਥੰਮ੍ਹਾਂ 'ਤੇ ਚਾਂਦੀ ਦੀ ਕਾਰੀਗਰੀ ਦਾ ਕੰਮ ਬਨਾਰਸ ਅਤੇ ਪੰਜਾਬ ਦੇ ਕਾਰੀਗਰਾਂ ਨੇ ਕੀਤਾ ਹੈ। 

ਇਹ ਵੀ ਪੜ੍ਹੋ : 28 ਸਾਲ ਬਾਅਦ ਸਾਕਾਰ ਹੋਇਆ 'ਓਮ', ਜਾਣੋ 2 ਹਜ਼ਾਰ ਥੰਮ੍ਹਾਂ 'ਤੇ ਖੜ੍ਹੀ ਇਸ ਇਮਾਰਤ ਦੀ ਖ਼ਾਸੀਅਤ

ਇਸ ਨਾਲ ਹਨੂੰਮਾਨ ਜੀ ਦੀ ਮੂਰਤੀ, ਭੈਰਵ ਜੀ ਦੀ ਮੂਰਤੀ ਅਤੇ ਸ਼੍ਰੀ ਨੈਨਾ ਦੇਵੀ ਤੋਂ ਇਲਾਵਾ ਓਮ ਬਹੁਤ ਹੀ ਚੰਗੇ ਤਰੀਕੇ ਨਾਲ ਉਕੇਰਿਆ ਗਿਆ ਹੈ। ਦੱਸਣਯੋਗ ਹੈ ਕਿ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ਮੰਦਰ 'ਚ ਲਗਾਤਾਰ ਪੰਜਾਬ ਦੀ ਸਮਾਜਸੇਵੀ ਸੰਸਥਾਵਾਂ ਵਲੋਂ ਸੋਨਾ-ਚਾਂਦੀ ਮਾਤਾ ਦੇ ਚਰਨਾਂ 'ਚ ਭੇਟ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਸਮਾਜ ਸੇਵੀ ਸੰਸਥਾ ਨੇ ਮਾਤਾ ਦੇ ਦਰਬਾਰ 'ਚ ਸੋਨੇ ਦਾ ਗੁੰਬਦ ਬਣਾ ਕੇ ਭੇਟ ਕੀਤਾ ਸੀ। ਉਸ ਤੋਂ ਬਾਅਦ ਹੁਣ ਸ਼੍ਰੀ ਨੈਨਾ ਦੇਵੀ ਸੇਵਾ ਸੋਸਾਇਟੀ ਲੁਧਿਆਣਾ ਵਲੋਂ ਚਾਂਦੀ ਦੇ ਥੰਮ੍ਹ ਮਾਂ ਦੇ ਚਰਨਾਂ 'ਚ ਭੇਟ ਕੀਤੇ ਗਏ। ਸ਼੍ਰੀ ਨੈਨਾ ਦੇਵੀ ਸੇਵਾ ਸੋਸਾਇਟੀ ਲੁਧਿਆਣਾ ਦੇ ਪ੍ਰਧਾਨ ਬਲਵੀਰ ਸ਼ਰਮਾ ਅਤੇ ਜਨਰਲ ਸਕੱਤਰ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਸ਼ਰਧਾਲੂਆਂ ਵਲੋਂ ਕਾਫ਼ੀ ਸਮੇਂ ਤੋਂ ਚਾਂਦੀ ਇਕੱਠੀ ਕੀਤੀ ਜਾ ਰਹੀ ਸੀ। ਮਾਤਾ ਦੇ ਮੰਦਰ 'ਚ ਜੋ ਥੰਮ੍ਹ ਹਨ, ਉਨ੍ਹਾਂ 'ਤੇ ਚਾਂਦੀ ਚੜ੍ਹਾਈ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News