ਨੈਨਾ ਦੇਵੀ 'ਚ ਬਾਰਸ਼ ਅਤੇ ਗੜੇ ਪੈਣ ਕਾਰਨ ਪਰੇਸ਼ਾਨ ਹੋਏ ਸ਼ਰਧਾਲੂ

Thursday, Feb 07, 2019 - 11:50 AM (IST)

ਨੈਨਾ ਦੇਵੀ 'ਚ ਬਾਰਸ਼ ਅਤੇ ਗੜੇ ਪੈਣ ਕਾਰਨ ਪਰੇਸ਼ਾਨ ਹੋਏ ਸ਼ਰਧਾਲੂ

ਬਿਲਾਸਪੁਰ— ਇੱਥੋਂ ਦੀਆਂ ਉੱਚੀਆਂ ਪਹਾੜੀਆਂ 'ਤੇ ਇਕ ਵਾਰ ਫਿਰ ਬਾਰਸ਼ ਅਤੇ ਗੜੇ ਪਏ। ਬਾਰਸ਼ ਕਾਰਨ ਨੈਨਾ ਦੇਵੀ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਕਾਫੀ ਪਰੇਸ਼ਾਨ ਹੋਈ। ਸਥਾਨਕ ਲੋਕ ਅਤੇ ਦੁਕਾਨਦਾਰ ਅੰਗੀਠੀ ਸੇਕਣ ਲਈ ਮਜ਼ਬੂਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਤੋਂ ਹੋ ਰਹੀ ਲਗਾਤਾਰ ਬਾਰਸ਼ ਦਾ ਦੌਰ ਵੀਰਵਾਰ ਨੂੰ ਵੀ ਜਾਰੀ ਹੈ। ਆਸਮਾਨ 'ਤੇ ਕਾਲੇ ਬੱਦਲ ਛਾਉਣ ਨਾਲ ਦਿਨ 'ਚ ਹਨ੍ਹੇਰਾ ਹੋ ਗਿਆ ਹੈ। PunjabKesari
ਠੰਡ ਦੇ ਪਰਲੋ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਬਾਰਸ਼ ਅਤੇ ਗੜੇ ਨਾਲ ਮਕਾਨਾਂ ਦੀਆਂ ਛੱਤਾਂ ਬਰਫ਼ ਦੀ ਚਾਦਰ ਨਾਲ ਢੱਕ ਗਈਆਂ ਹਨ।


author

DIsha

Content Editor

Related News