ਚੂੜਧਾਰ ਯਾਤਰਾ ਦੌਰਾਨ 5 ਸ਼ਰਧਾਲੂ ਲਾਪਤਾ, ਰੈਸਕਿਊ ਆਪਰੇਸ਼ਨ ਜਾਰੀ

Saturday, Aug 10, 2019 - 05:29 PM (IST)

ਚੂੜਧਾਰ ਯਾਤਰਾ ਦੌਰਾਨ 5 ਸ਼ਰਧਾਲੂ ਲਾਪਤਾ, ਰੈਸਕਿਊ ਆਪਰੇਸ਼ਨ ਜਾਰੀ

ਨਾਹਨ—ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ 'ਚ ਚੂੜਧਾਰ ਯਾਤਰਾ ਦੌਰਾਨ 5 ਸ਼ਰਧਾਲੂ ਲਾਪਤਾ ਹੋ ਗਏ। ਬਚਾਅ-ਰਾਹਤ ਟੀਮ ਵੱਲੋਂ ਸ਼ਰਧਾਲੂਆਂ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਸ਼ਰਧਾਲੂ ਸ਼੍ਰੀਧਰ ਮਹਾਰਾਜ ਮੰਦਰ 'ਚੋਂ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸੀ ਤਾਂ ਚੂੜਧਾਰ ਦੀ ਪਹਾੜੀਆਂ 'ਚ ਕਾਫੀ ਜ਼ਿਆਦਾ ਧੁੰਦ ਹੋਣ ਕਾਰਨ ਰਸਤਾ ਭਟਕ ਗਏ ਅਤੇ ਲਾਪਤਾ ਹੋ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਪਤਾ ਸ਼ਰਧਾਲੂਆਂ 'ਚ 3 ਹਿਮਾਚਲ ਅਤੇ 2 ਹਰਿਆਣਾ ਦੇ ਹਨ।


author

Iqbalkaur

Content Editor

Related News