ਕੋਰੋਨਾ ਦਾ ਕਹਿਰ ਜਾਰੀ: ਨਾਗਪੁਰ ਪੁਲਸ ਨੇ ਵੱਖਰੇ ਢੰਗ ਨਾਲ ਲੋਕਾਂ ਨੂੰ ਕੀਤਾ ਅਲਰਟ, ਵੀਡੀਓ ਵਾਇਰਲ

03/21/2020 2:07:06 PM

ਨਾਗਪੁਰ—ਪੂਰੀ ਦੁਨੀਆ ਸਮੇਤ ਭਾਰਤ 'ਚ ਖਤਰਨਾਕ ਕੋਰੋਨਾਵਾਇਰਸ ਦੇ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਆਪਣੇ ਵੱਲੋਂ ਉੱਚਿਤ ਕਦਮ ਚੁੱਕ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ 'ਚ ਨਾਗਪੁਰ ਸ਼ਹਿਰ ਦੀ ਪੁਲਸ ਨੇ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਰੋਕਣ ਲਈ ਇਕ ਅਨੋਖੀ ਪਹਿਲ ਕੀਤੀ ਹੈ। ਦੱਸਣਯੋਗ ਹੈ ਕਿ ਨਾਗਪੁਰ ਪੁਲਸ ਨੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਨਤਕ ਥਾਵਾਂ ਨੂੰ ਖਾਲੀ ਕਰ ਦਿਓ। ਪੁਲਸ ਦੀ ਅਪੀਲ ਹੈ ਕਿ ਸਰਕਾਰ ਦਾ ਸਹਿਯੋਗ ਕਰਦੇ ਹੋਏ ਲੋਕਾਂ ਸਵੇਰ-ਸ਼ਾਮ ਸੈਰ ਕਰਨ ਨਾ ਨਿਕਲਣ। ਇਸ ਦੇ ਨਾਲ ਹੀ ਹਸਪਤਾਲ, ਪੁਲਸ ਥਾਣੇ ਅਤੇ ਬੈਂਕ ਤੋਂ ਇਲਾਵਾ ਜਰੂਰੀ ਸਾਮਾਨ ਉਪਲੱਬਧ ਕਰਵਾਉਣ ਵਾਲੀਆਂ ਦੁਕਾਨਾਂ ਨੂੰ ਛੱਡ ਸਾਰੇ ਪ੍ਰਾਈਵੇਟ ਅਤੇ ਕਾਰਪੋਰੇਟ ਇੰਸਟੀਚਿਊਟ ਬੰਦ ਕਰ ਦਿੱਤੇ ਗਏ ਹਨ।

ਤਾਜ਼ਾ ਮਿਲੇ ਅੰਕੜਿਆ ਮੁਤਾਬਕ ਹੁਣ ਤੱਕ ਭਾਰਤ 'ਚੋਂ ਲਗਭਗ 256 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਉੱਥੇ ਹੀ 5 ਦੀ ਮੌਤ ਹੋ ਚੁੱਕੀ ਹੈ ਜਦਕਿ 20 ਠੀਕ ਹੋ ਘਰਾਂ ਨੂੰ ਪਰਤ ਚੁੱਕੇ ਹਨ।

PunjabKesari

ਦੱਸਣਯੋਗ ਹੈ ਕਿ ਭਾਰਤ 'ਚ ਮਹਾਮਾਰੀ ਦੀ ਰੂਪ ਲੈਦੇ ਜਾ ਰਹੇ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਹੁਣ ਤੱਕ ਇੱਕਲੇ ਮਹਾਰਾਸ਼ਟਰ 'ਚੋਂ 63 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਮੇਤ 4 ਸ਼ਹਿਰਾਂ ਨੂੰ 31 ਮਾਰਚ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ।


Iqbalkaur

Content Editor

Related News