NABARD ''ਚ ਨਿਕਲੀ ਭਰਤੀ, 3 ਲੱਖ ਰੁਪਏ ਪ੍ਰਤੀ ਮਹੀਨਾ ਮਿਲੇਗੀ ਤਨਖ਼ਾਹ, ਜਲਦ ਕਰੋ ਅਪਲਾਈ

08/09/2020 12:10:36 PM

ਨਵੀਂ ਦਿੱਲੀ : ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਨੇ ਸਪੈਸ਼ਲ ਕੰਸਲਟੈਂਟ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। NABARD ਵਿਚ ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਹੁਦਿਆਂ ਦਾ ਨਾਮ ਅਤੇ ਗਿਣਤੀ
NABARD Recruitment ਤਹਿਤ ਸਪੈਸ਼ਲ ਕੰਸਲਟੈਂਟ ਦੇ ਕੁੱਲ 13 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ। ਇਸ ਵਿਚ ਪ੍ਰੋਜੈਕਟ ਮੈਨੇਜਰ, ਸੀਨੀਅਰ ਐਨਾਲਿਸਟ ਇੰਫਾਰਮੇਸ਼ਨ ਸਕਿਓਰਿਟੀ ਆਪਰੇਸ਼ਨਜ਼, ਸੀਨੀਅਰ ਐਨਾਲਿਸਟ ਨੈੱਟਵਰਕ/ਐਸ.ਡੀ.ਡਬਲਯੂ.ਏ.ਐਨ. ਆਪਰੇਸ਼ਨਜ਼, ਪ੍ਰੋਜੈਕਟ ਮੈਨੇਜਰ, ਸਾਈਬਰ ਸਕਿਓਰਿਟੀ ਮੈਨੇਜਰ,  ਐਡੀਸ਼ਨਲ ਸਾਈਬਰ ਸਕਿਓਰਿਟੀ ਮੈਨੇਜਰ, ਐਡੀਸ਼ਨਲ ਚੀਫ ਰਿਸਕ ਮੈਨੇਜਰ, ਰਿਸਕ ਮੈਨੇਜਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

PunjabKesari

ਵਿੱਦਿਅਕ ਯੋਗਤਾ
ਭਰਤੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਨਿਧਾਰਤ ਕੀਤੀ ਗਈ ਹੈ।

ਉਮਰ ਹੱਦ
ਸਪੈਸ਼ਲ ਕੰਸਲਟੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਣ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 62 ਸਾਲ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਣ ਲਈ ਜਨਰਲ ਅਤੇ ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 800 ਰੁਪਏ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ, ਜਦੋਂ ਕਿ ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਨੂੰ 50 ਰੁਪਏ ਅਰਜ਼ੀ ਫ਼ੀਸ ਦਾ ਭੁਗਤਾਨ ਕਰਣਾ ਹੋਵੇਗਾ।

ਚੋਣ ਪ੍ਰਕਿਰਿਆ
ਇਨ੍ਹਾਂ ਅਹੁਦਿਆਂ 'ਤੇ ਨੌਕਰੀ ਲਈ ਕੋਈ ਲਿਖ਼ਤੀ ਪ੍ਰੀਖਿਆ ਨਹੀਂ ਦੇਣੀ ਹੋਵੇਗੀ, ਸਗੋਂ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਤਨਖ਼ਾਹ
ਸਪੈਸ਼ਲ ਕੰਸਲਟੈਂਟ ਦੇ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਢਾਈ ਤੋਂ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਤੱਕ ਤਨਖ਼ਾਹ ਮਿਲੇਗੀ।

ਇੰਝ ਕਰੋ ਅਪਲਾਈ
ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈਬਸਾਈਟ http://www.nabard.org 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 23 ਅਗਸਤ 2020 ਨਿਰਧਾਰਤ ਹੈ।


cherry

Content Editor

Related News