ਨੈਬਫਾਊਂਡੇਸ਼ਨ, ਨਾਬਾਰਡ ਤੇ ਨਰਚਰ.ਫਾਰਮ ਦੀ ਉੱਤਰ ਭਾਰਤ ’ਚ EndTheBurn ਲਈ ਸਾਂਝੀ ਪਹਿਲ

Saturday, Oct 30, 2021 - 04:05 PM (IST)

ਮੁੰਬਈ– ਉੱਤਰ ਭਾਰਤ ’ਚ ਹਰ ਸਾਲ ਲਗਭਗ 5.7 ਮਿਲੀਅਨ ਏਕੜ ਖੇਤਰ ’ਚ ਝੋਨੇ ਦੀ ਪਰਾਲੀ ਸਾੜੀ ਜਾਂਦੀ ਹੈ। ਪਰਾਲੀ ਨੂੰ ਸਾੜਨ ਨਾਲ ਸਰਦੀਆਂ ਦੇ ਮੌਸਮ ’ਚ ਧੂੰਏ ਦੀ ਚਾਦਰ ਫੈਲ ਜਾਂਦੀ ਹੈ ਜੋ ਦਿੱਲੀ ਐੱਨ.ਸੀ.ਆਰ. ਦੇ ਪੂਰੇ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹੇ ਵਾਤਾਵਰਣ ਕਾਰਨ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਇਕ ਹੋ ਗਿਆ ਹੈ। ਸਾਲ-ਦਰ-ਸਾਲ ਰਾਜਧਾਨੀ ਦੇ ਸ਼ਹਿਰ ਨੂੰ ਪ੍ਰਦੂਸ਼ਣ ਦਾ ਖਾਮਿਆਜ਼ਾ ਭੁਗਤਨਾ ਪੈ ਰਿਹਾ ਹੈ ਜਿਸ ਲਈ ਲਈ ਉਹ ਖੁਦ ਜ਼ਿੰਮੇਵਾਰ ਨਹੀਂ ਹੈ। ਸ਼ਹਿਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਸਮੋਗ ਕਾਰਨ ਸ਼ਹਿਰ ਦੀ ਜਨਤਾ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਗਾਤਾਰ ਸਮੋਗ ਦੇ ਸੰਪਰਕ ’ਚ ਰਹਿਣ ਕਾਰਨ ਜਨਤਾ ਲਈ ਸਿਹਤ ਦਾ ਸੰਕਟ ਪੈਦਾ ਹੋ ਜਾਂਦਾ ਹੈ। ਫੇਫੜਿਆਂ ਦੀ ਰੋਗਾਂ ਨਾਲ ਲੜਨ ਦੀ ਤਾਕਤ ’ਚ ਕਮੀ ਆ ਜਾਂਦੀ ਹੈ, ਫੇਫੜੇ ਦਾ ਕੈਂਸਰ, ਚਮੜੀ ਅਤੇ ਅੱਖਾਂ ਦੀ ਬੀਮਾਰੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਲਾਗਤ ਪ੍ਰਭਾਵਸ਼ਾਲੀ ਅਤੇ ਵਾਤਾਵਰਣ ਦੇ ਅਨੁਕੂਲ ਸਹੀ ਬਦਲ ਦੀ ਘਾਟ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪਰਾਲੀ ਸਾੜਨ ’ਤੇ ਮਜਬੂਰ ਕਰ ਦਿੱਤਾ ਹੈ। 

ਜ਼ਮੀਨੀ ਪੱਧਰ ’ਤੇ ਇਸ ਸਮੱਸਿਆ ਦਾ ਵਿਅਗਤੀਗਤ ਰੂਪ ਨਾਲ ਹੱਲ ਕਰਨ ਲਈ ਨੈਕਫਾਊਂਡੇਸ਼ਨ, ਨਾਬਾਰਡ ਅਤੇ ਨਰਚਰ.ਫਾਰਮ ਨੇ #EndTheBurn ਸਹਿਮਤੀ ਮੰਗ ਪੱਤਰ ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਤਿੰਨ ਸੰਸਥਾਵਾਂ ਦੀ ਸਾਂਝੇਦਾਰੀ ਰਾਹੀਂ ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈ.ਏ.ਆਰ.ਆਈ.), ਦਿੱਲੀ ਦੁਆਰਾ ਵਿਕਸਿਤ ਪਰਿਵਰਤਨਕਾਰੀ ਪੂਸਾ (PUSA) ਡਿਕਮਪੋਜ਼ਰ ਐਨਜ਼ਾਇਮ ਦੇ ਪ੍ਰਯੋਗ ਨੂੰ ਉਤਸ਼ਾਹ ਦਿੱਤਾ ਜਾਵੇਗਾ। ਨਰਚਰ.ਫਾਰਮ ਦੇ ਇਸ ਸਰਲ ਫੋਨ ਐਪਲੀਕੇਸ਼ਨ ਨਾਲ ਪੂਰੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀਆਂ ਜ਼ਰੂਰੀ ਸਾਰੀਆਂ ਬੁਨਿਆਦੀ ਸੁਵਿਧਾਵਾਂ ਦੇ ਨਾਲ ਆਪਣੇ ਖੇਤ ’ਤੇ ਸਵੈ ਸਹਾਇਤਾ ਸਮੂਹ ਦੇ ਮੈਂਬਰ ਨੂੰ ਸੱਦਾ ਦੇਣ ਦੀ ਸੁਵਿਧਾ ਪ੍ਰਾਪਤ ਹੋਵੇਗੀ। ਪੂਸਾ ਡਿਕਮਪੋਜ਼ਰ ਦੇ ਛਿੜਕਾਅ ਨਾਲ ਕਿਸਾਨ 8 ਦਿਨਾਂ ਤੋਂ ਵੀ ਘੱਟ ਸਮੇਂ ’ਚ ਅਗਲੀ ਫਸਲ ਦੀ ਬਿਜਾਈ ਕਰ ਸਕਣਗੇ। ਇਹ ਇਕ ਵੱਡੀ ਸਫਲਤਾ ਹੈ ਕਿਉਂਕਿ ਕਿਸਾਨਾਂ ਨੂੰ ਆਪਣੀ ਪਰਾਲੀ ਨੂੰ ਨਸ਼ਟ ਕਰਨ ਲਈ ਜ਼ਿਆਦਾ ਨੁਕਸਾਨਦੇਹ ਤਰੀਕੇ ਦੀ ਵਰਤੋਂ ਨਹੀਂ ਕਰਨੀ ਪਵੇਗੀ। ਇਸ ਤੋਂ ਇਲਾਵਾ #EndTheBurn ਮੁਹਿੰਮ ਨਾਲ ਸਵੈ ਸਹਾਇਤਾ ਸਮੂਹਾਂ ਦੇ 4000 ਮੈਂਬਰਾਂ ਨੂੰ ਖੇਤੀ ਦੋਸਤ ਦੇ ਰੂਪ ’ਚ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਸ ਨਾਲ ਉਨ੍ਹਾਂ ਲਈ ਰੋਜ਼ਗਾਰ ਦੇ ਸਿੱਧੇ ਮੌਕੇ ਮੁਹੱਈਆ ਹੋਣਗੇ। ਇਸ ਸਾਂਝੇਦਾਰੀ ਦਾ ਉਦੇਸ਼ ਪੂਰੀ ਪ੍ਰਕਿਰਿਆ ’ਚ ਜੈਵਿਕ ਢੰਗ ਨਾਲ ਕਿਸਾਨਾਂ ਦੀ ਹੈਂਡਹੋਲਡਿੰਗ ਕਰਨਾ ਅਤੇ ਵੱਡੇ ਛਿੜਕਾਅ ਯੰਤਰਾਂ ਅਤੇ ਖੇਤੀ ਮਸ਼ੀਨੀਕਰਨ ਦੁਆਰਾ ਊਬਰਾਈਜ਼ੇਸ਼ਨ ਮਾਡਲ ਰਾਹੀਂ ਸਮਰੱਥਾ ਨਿਰਮਾਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਵਿਕਾਸ ਆਦੇਸ਼ ਨੂੰ ਧਿਆਨ ’ਚ ਰੱਖਦੇ ਹੋਏ ਤਿੰਨੋਂ ਸੰਸਥਾਵਾਂ ਇਨ੍ਹਾਂ ਸੂਬਿਆਂ ’ਚ ਜਨਾਨੀਆਂ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕਰਨਗੀਆਂ ਤਾਂ ਜੋ ਇਹ ਸੂਬੇ #EndTheBurn ਮੁਹਿੰਮ ਦੇ ਚੈਂਪੀਅਨ ਦੇ ਰੂਪ ’ਚ ਉਭਰਨ

ਇਸ ਮੌਕੇ ਨਾਬਾਰਡ ਦੇ ਡਾਕਟਰ ਜੀ. ਆਰ. ਚਿੰਤਲਾ ਨੇ ਕਿਹਾ ਕਿ ਭਾਰਤੀ ਖੇਤੀ ਦੀ ਕਲਾਈਮੇਟ ਪਰੂਫਿੰਗ ਨਾਬਾਰਡ ਦੇ ਨੀਤੀਗਤ ਫਰੇਮਵਰਕ ਦਾ ਕੇਂਦਰ ਹੈ। 

ਨਾਬਾਰਡ ਨੂੰ ਜੁਲਾਈ 2012 ’ਚ ਅਡਾਪਸ਼ਨ ਫੰਡ ਲਈ ਰਾਸ਼ਟਰੀ ਲਾਗੂਕਰਨ ਯੂਨਿਟ (ਐੱਨ.ਆਈ.ਟੀ.) ਦੇ ਰੂਪ ’ਚ ਮਾਨਤਾ ਦਿੱਤੀ ਗਈ ਹੈ ਅਤੇ ਇਹ ਭਾਰਤ ਲਈ ਇਕਮਾਤਰ ਐੱਨ.ਆਈ.ਏ. ਹੈ। ਨੈਬਫਾਊਂਡੇਸ਼ਨ ਰਾਹੀਂ ਨਰਚਰ.ਫਾਰਮ ਦੇ ਨਾਲ ਸਾਡੇ ਸਹਿਯੋਗ ਨਾਲ ਸਾਡੀ ਤਾਕਤ ਵਧੇਗੀ ਜਿਸ ਨਾਲ ਅਸੀਂ ਭਾਰਤੀ ਖੇਤੀਬਾੜੀ ਈਕੋਸਿਸਟਮ ’ਚ ਭਾਰੀ ਬਦਲਾਅ ਲਿਆ ਸਕਾਂਗੇ। ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਜੀਵਨ ’ਤੇ ਪਏ ਪ੍ਰਭਾਵ ਅਤੇ ਉੱਤਰ ਭਾਰਤ ਦੇ ਨਿਵਾਸੀਆਂ ’ਤੇ ਪਏ ਪ੍ਰਭਾਵ ਨਾਲ ਵਿਆਪਕ ਤਬਦੀਲੀ ਆਏਗੀ। ਇਸ ਨਾਲ ਆਉਣ ਵਾਲੇ ਸਰਦੀਆਂ ਦੇ ਮੌਸਮ ’ਚ ਉੱਤਰ ਭਾਰਤ ਦੇ ਲੋਕਾਂ ਨੂੰ ਸਾਹ ਲੈਣ ਲਈ ਬਿਹਤਰ ਵਾਤਾਵਰਣ ਮਿਲੇਗਾ। ਅਜਿਹੇ ਸਮੇਂ ’ਚ ਜਦੋਂ ਵਾਤਾਵਰਣ ਸੰਕਟ ਸਮੂਚੇ ਵਿਸ਼ਵ ’ਚ ਕੀਤੀ ਜਾ ਰਹੀ ਬਹਿਸ ਦੇ ਕੇਂਦਰ ’ਚ ਹੈ, ਇਸ ਪ੍ਰਾਜੈਕਟ ਨੂੰ ਮਨੁੱਖ ਅਤੇ ਵਾਤਾਵਰਣ ਲਈ ਜ਼ਰੂਰੀ ਟਿਕਾਊ ਜੀਵਨ ਸ਼ੈਲੀ ਦੀ ਦਿਸ਼ਾ ’ਚ ਇਕ ਪ੍ਰਮੁੱਖ ਪਹਿਲ ਦੇ ਰੂਪ ’ਚ ਵੇਖਿਆ ਜਾ ਸਕਦਾ ਹੈ। 

ਇਸ ਮੌਕੇ ਨਰਚਰ.ਫਾਰਮ ਦੇ ਬਿਜ਼ਨੈੱਸ ਹੈੱਡ ਅਤੇ ਸੀ.ਓ.ਓ. ਧਰੁਵ ਸਾਵਨੇ ਨੇ ਦੱਸਿਆ  ਕਿ ਨੈਬਫਾਊਂਡੇਸ਼ਨ ਦੇ ਨਾਲ ਇਸ ਸਾਂਝੇਦਾਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਪ੍ਰਾਜੈਕਟ ਰਾਹੀਂ ਟਿਕਾਊ ਖੇਤੀ ਅਭਿਆਸਾਂ ਨਾਲ ਸਬੰਧਤ ਨਵੀਨਤਾਕਾਰੀ ਖੇਤੀਬਾੜੀ ਤਕਨਾਲੋਜੀਆਂ ’ਚ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਮਿਲਣਗੇ। ਪਹਿਲੇ ਪੜਾਅ ’ਚ ਨਰਚਰ.ਫਾਰਮ ਨੇ 25,000 ਕਿਸਾਨਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਇਸ ਸਾਂਝੇਦਾਰੀ ਨਾਲ ਆਉਣ ਵਾਲੇ ਸਾਲਾਂ ’ਚ ਇਸ ਪਹਿਲ ਨੂੰ ਹੋਰ ਵਿਆਪਕ ਪੱਧਰ ’ਤੇ ਲਾਗੂ ਕਰਨ ਲਈ ਸਾਨੂੰ ਮਦਦ ਮਿਲੇਗੀ। ਨੈਬਫਾਊਂਡਰ ਦੇ ਸਹਿਯੋਗ ਨਾਲ ਪੇਂਡੂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨਵੀਨਤਮ ਖੇਤੀ ਤਕਨੀਕਾਂ ਨਾਲ ਜਨਾਨੀਆਂ ਨੂੰ ਸਸ਼ਕਤ ਬਣਾ ਕੇ ਉਨ੍ਹਾਂ ਅਤੇ ਉਨ੍ਹਾਂ ਨਾਲ ਜੁੜੇ ਕਿਸਨਾਂ ਦੇ ਜੀਵਨ ਪੱਧਰ ਨੂੰ ਸੁਧਾਰਨ ’ਚ ਮਦਦ ਮਿਲੇਗੀ।


Rakesh

Content Editor

Related News