CM ਨਾਇਡੂ ਨੇ ਪਰਿਵਾਰ ਸਮੇਤ ਤਿਰੂਪਤੀ ਮੰਦਰ ਦੇ ਕੀਤੇ ਦਰਸ਼ਨ
Friday, Mar 21, 2025 - 11:48 AM (IST)

ਤਿਰੂਪਤੀ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਪੂਜਾ ਕੀਤੀ। ਨਾਇਡੂ ਨੇ ਸਵੇਰੇ 8 ਵਜ ਕੇ 20 ਮਿੰਟ 'ਤੇ ਆਪਣੇ ਪਰਿਵਾਰ ਨਾਲ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨ ਕੀਤੇ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨ ਕੀਤੇ। ਕੰਦਨਾਯਕੰਮਾ ਮੰਡਪਮ ਵਿਚ ਵੈਦਿਕ ਪੁਜਾਰੀਆਂ ਨੇ ਮੁੱਖ ਮੰਤਰੀ ਨੂੰ ਆਸ਼ਰੀਵਾਦ ਦਿੱਤਾ। ਦਰਸ਼ਨ ਤੋਂ ਬਾਅਦ ਨਾਇਡੂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਤਰੀਗੋਂਡਾ ਵੇਂਗਾਮੰਬਾ ਵਿਚ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ।