ਰਹੱਸਮਈ ਤਰੀਕੇ ਨਾਲ 150 ਬਾਂਦਰਾਂ ਦੀ ਮੌਤ, ਜਾਂਚ ''ਚ ਜੁੱਟੀ ਟੀਮ

Friday, Mar 30, 2018 - 01:31 PM (IST)

ਰਹੱਸਮਈ ਤਰੀਕੇ ਨਾਲ 150 ਬਾਂਦਰਾਂ ਦੀ ਮੌਤ, ਜਾਂਚ ''ਚ ਜੁੱਟੀ ਟੀਮ

ਨਵੀਂ ਦਿੱਲੀ— ਯੂ.ਪੀ ਦੇ ਅਮਰੋਹਾ 'ਚ ਰਹੱਸਮਈ ਹਾਲਾਤਾਂ 'ਚ ਬਾਂਦਰਾਂ ਦੀ ਮੌਤ ਦੀ ਖਬਰ ਹੈ। ਬਾਂਦਰਾਂ ਦੀ ਮੌਤ ਦਾ ਕਾਰਨ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ। ਮਰਨ ਵਾਲਾ ਬਾਂਦਰਾਂ ਦੀ ਸੰਖਿਆ ਵਧਣ ਦੇ ਬਾਅਦ ਪਸ਼ੂ ਡਾਕਟਰ ਦੀ ਟੀਮ ਨੇ ਇਕ ਬਾਂਦਰ ਦਾ ਪੋਸਟਮਾਰਟਮ ਕੀਤਾ ਪਰ ਮੌਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ। ਸਥਾਨਕ ਵਾਸੀਆਂ ਮੁਤਾਬਕ ਇਕ ਹਫਤੇ 'ਚ ਕਰੀਬ 150 ਬਾਂਦਰ ਮਰ ਚੁੱਕੇ ਹਨ।
ਪਸ਼ੂ ਡਾਕਟਰ ਤੇਜਪਾਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ 'ਚ ਇਹ ਗੱਲ ਸਾਬਿਤ ਹੋਈ ਹੈ ਕਿ ਬਾਂਦਰ ਦਾ ਪੇਟ ਖਾਲੀ ਸੀ ਯਾਨੀ ਮਰਨ ਤੋਂ ਦੋ-ਤਿੰਨ ਦਿਨ ਪਹਿਲੇ ਬਾਂਦਰ ਨੇ ਕੁਝ ਖਾਧਾ ਨਹੀਂ ਸੀ। ਬੰਦਰ ਦੇ ਫੇਫੜੇ ਅਤੇ ਲੀਵਰ ਵੀ ਖਰਾਬ ਮਿਲੇ ਹਨ। ਖੂਨੀ ਦਸਤ ਹੋਣ ਕਾਰਨ ਬਾਂਦਰਾਂ ਦੀ ਮੌਤ ਹੋ ਰਹੀ ਹੈ। 


ਸਥਾਨਕ ਵਾਸੀਆਂ ਮੁਤਾਬਕ ਰੋਜ਼ ਕਰੀਬ 10 ਤੋਂ 12 ਬਾਂਦਰ ਮਰ ਰਹੇ ਹਨ। ਬਾਂਦਰਾਂ ਦੀ ਮੌਤ ਨਾਲ ਲੋਕ ਹੈਰਾਨ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਹਿਰ ਦੇ ਕੇ ਬਾਂਦਰਾਂ ਨੂੰ ਮਾਰਿਆ ਜਾ ਰਿਹਾ ਹੈ। ਬਾਂਦਰਾਂ ਦੀ ਮੌਤ ਕਾਰਨ ਬਾਂਦਰਾਂ 'ਚ ਆਸਥਾ ਰੱਖਣ ਵਾਲੇ ਲੋਕਾਂ 'ਚ ਗੁੱਸਾ ਹੈ। ਕੁਝ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਬਾਂਦਰਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਹੈ।


Related News