ਦੁਸਹਿਰੇ ''ਤੇ ਪਤੀ ਨੇ ਨਹੀਂ ਲੈ ਕੇ ਦਿੱਤੀ ਨਵੀਂ ਸਾੜੀ, ਗੁੱਸੇ ''ਚ ਪਤਨੀ ਨੇ ਚੁੱਕਿਆ ਅਜਿਹਾ ਕਦਮ ਕਿ...

Sunday, Oct 13, 2024 - 05:21 AM (IST)

ਦੁਸਹਿਰੇ ''ਤੇ ਪਤੀ ਨੇ ਨਹੀਂ ਲੈ ਕੇ ਦਿੱਤੀ ਨਵੀਂ ਸਾੜੀ, ਗੁੱਸੇ ''ਚ ਪਤਨੀ ਨੇ ਚੁੱਕਿਆ ਅਜਿਹਾ ਕਦਮ ਕਿ...

ਨੈਸ਼ਨਲ ਡੈਸਕ- ਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ 26 ਸਾਲਾ ਇਕ ਔਰਤ ਨੇ ਕਥਿਤ ਤੌਰ 'ਤੇ ਟ੍ਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਬਾਗਝੋਪਾ ਨਿਵਾਸੀ ਸੇਂਦੋ ਦੇਵੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੱਸਿਆ ਕਿ ਔਰਤ, ਪਤੀ ਵੱਲੋਂ ਦੁਸਹਿਰੇ ਮੌਕੇ ਨਵੀਂ ਸਾੜੀ ਨਾ ਦਿਵਾਉਣ ਤੋਂ ਨਾਰਾਜ਼ ਸੀ। 

ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਔਰਤ ਨੇ ਦੁਸਹਿਰੇ ਲਈ ਨਵੀਂ ਸਾੜੀ ਮੰਗੀ ਸੀ ਪਰ ਉਸ ਦਾ ਪਤੀ ਟ੍ਰੈਕਟਰ ਚਾਲਕ ਹੈ ਅਤੇ ਉਹ ਸਾੜੀ ਖਰੀਦਣ 'ਚ ਅਸਮਰੱਥ ਸੀ। ਇਸ ਕਾਰਨ ਉਸ ਨੇ (ਔਰਤ ਨੇ) ਇਹ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਔਰਤ ਦੇ ਦੋ ਬੱਚੇ ਹਨ, ਜੋ ਕਿ ਨਾਬਾਲਗ ਹਨ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿ4ਤਾ ਹੈ ਅਤੇ ਜਾਂਚ ਜਾਰੀ ਹੈ। 


author

Rakesh

Content Editor

Related News