ਭਾਈਚਾਰਿਕ ਏਕਤਾ ਦੀ ਮਿਸਾਲ, ਓਮਪੁਰਾ ਦੇ ਮੁਸਲਿਮ ਵਾਸੀਆਂ ਨੇ ਕਸ਼ਮੀਰੀ ਪੰਡਿਤ ਦੀ ਅਰਥੀ ਨੂੰ ਦਿੱਤਾ ਮੋਢਾ

Friday, Oct 01, 2021 - 01:41 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਓਮਪੁਰਾ ਇਲਾਕੇ ’ਚ ਲੋਕਾਂ ਨੇ ਮੰਗਲਵਾਰ ਨੂੰ 85 ਸਾਲਾ ਕਸ਼ਮੀਰੀ ਪੰਡਿਤ ਜਗਨ ਨਾਥ ਕੌਲ ਦਾ ਅੰਤਿਮ ਸੰਸਕਾਰ ਕੀਤਾ। ਜਿਵੇਂ ਹੀ ਕੌਲ ਦੇ ਦਿਹਾਂਤ ਦੀ ਖ਼ਬਰ ਲੋਕਾਂ ਤੱਕ ਪਹੁੰਚੀ, ਉਹ ਸੋਗ ਪੀੜਤ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਕ ਚੰਗੇ ਵਿਅਕਤੀ ਦੇ ਰੂਪ ’ਚ ਜਾਣੇ ਜਾਣ ਵਾਲੇ ਕੌਲ ਹਮੇਸ਼ਾ ਕਸ਼ਮੀਰ ’ਚ ਰਹੇ ਹਨ ਅਤੇ 1990 ਦੇ ਦਹਾਕੇ ਦੌਰਾਨ ਵੀ ਘਾਟੀ ਤੋਂ ਕਦੇ ਬਾਹਰ ਨਹੀਂ ਨਿਕਲੇ। ਕੌਲ ਸੋਮਵਾਰ ਰਵਾਨਾ ਹੋਏ ਸਨ। ਕੌਲ ਦੇ ਗੁਆਂਢੀ ਏਜ਼ਾਜ ਅਹਿਮਦ ਖਾਨ ਨੇ ਕਿਹਾ,‘‘ਕੌਲ ਸਾਹਿਬ ਦਾ ਪਰਿਵਾਰ 2 ਕਸ਼ਮੀਰੀ ਪੰਡਿਤ ਪਰਿਵਾਰਾਂ ’ਚੋਂ ਹੈ, ਜੋ ਪਲਾਇਨ ਨਹੀਂ ਕਰਦੇ ਅਤੇ ਸਾਡੇ ਨਾਲ ਰਹਿੰਦੇ ਹਨ। ਲੋਕਾਂ ਦੀ ਆਸਥਾ ਦੇ ਬਾਵਜੂਦ, ਖੇਤਰ ’ਚ ਸਾਰਿਆਂ ਨੇ ਕੌਲ ਸਾਹਿਬ ਨੂੰ ਜਗ ਤੋਥ (ਜਗ ਪ੍ਰਿਯ) ਦੇ ਰੂਪ ’ਚ ਸੰਬੋਧਨ ਕੀਤਾ। ਖਾਨ ਨੇ ਕਿਹਾ ਕਿ ਪੂਰਾ ਇਲਾਕੇ ਸੋਗ ’ਚ ਹੈ ਅਤੇ ਸਥਾਨਕ ਲੋਕਾਂ ਨੇ ਮਰਹੂਮ ਕੌਲ ਦੇ ਅੰਤਿਮ ਸੰਸਕਾਰ ’ਚ ਪੂਰਾ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ ’ਚ ਪਿਛਲੇ 24 ਘੰਟਿਆਂ ’ਚ 26 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਖਾਨ ਨੇ ਕਿਹਾ,‘‘ਜਿਸ ਨੇ ਅੰਤਿਮ ਸੰਸਕਾਰ ’ਚ ਮਦਦ ਕੀਤੀ ਹੈ, ਉਹ ਜ਼ਿਆਦਾ ਮੁਸਲਿਮ ਆਬਾਦੀ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਇਸ ਮੁਹੱਲੇ ’ਚ ਸਿਰਫ਼ 2 ਪੰਡਿਤ ਪਰਿਵਾਰ ਰਹਿੰਦੇ ਹਨ।’’ ਸਥਾਨਕ ਵਾਸੀ ਮੁਹੰਮਦ ਯੂਸੁਫ਼ ਨੇ ਕਿਹਾ,‘‘ਉਹ ਕਾਫ਼ੀ ਸਮਾਜਿਕ ਸਨ ਅਤੇ ਸਥਾਨਕ ਮੁਸਲਿਮ ਵਾਸੀਆਂ ਨੂੰ ਮਿਲਣ ਜਾਂਦੇ ਸਨ। ਉਹ ਸਭ ਦੇ ਦੁਖ-ਸੁਖ ’ਚ ਸਮਾਨ ਰੂਪ ਨਾਲ ਭਾਗੀਦਾਰ ਸਨ। ਉਨ੍ਹਾਂ ਦਾ ਦਿਹਾਂਤ ਸਾਡੇ ਸਾਰਿਆਂ ਲਈ ਇਕ ਵੱਡਾ ਨੁਕਸਾਨ ਹੈ। ਦੱਸਣਯੋਗ ਹੈ ਕਿ ਓਮਪੁਰਾ ਵਾਸੀ ਕੌਲ ਐੱਨ.ਸੀ.ਸੀ. ਦਾ ਕਰਮੀ ਸੀ ਅਤੇ ਖੇਤਰ ’ਚ ਇਕ ਲੋਕਪ੍ਰਿਯ ਵਿਅਕਤੀ ਸੀ, ਜਿਸ ਨੇ ਆਪਣੇ ਮੁਸਲਿਮ ਦੋਸਤਾਂ ਦੀ ਸੰਗਤੀ ’ਚ ਬਹੁਤ ਸਮਾਂ ਬਿਤਾਇਆ। ਕੌਲ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰਾਂ ਨੂੰ ਛੱਡ ਗਏ, ਜਿਨ੍ਹਾਂ ਨੇ ਸਮਰਥਨ ਦਿਖਾਉਣ ਲਈ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News