ਹਿਜਾਬ ਵਿਵਾਦ : ਕਰਨਾਟਕ ਦੇ ਮੰਦਰਾਂ ’ਚ ਦੁਕਾਨਾਂ ਲਾਉਣ ਦੀ ਮੁਸਲਿਮਾਂ ’ਤੇ ਲੱਗੀ ਰੋਕ

03/24/2022 12:42:18 PM

ਬੇਂਗਲੁਰੂ– ਕਰਨਾਟਕ ਵਿਚ ਹਿਜਾਬ ਵਿਵਾਦ ਨੂੰ ਲੈ ਕੇ ਮੰਦਰਾਂ ਵਿਚ ਲੱਗਣ ਵਾਲੇ ਮੇਲਿਆਂ ਵਿਚ ਮੁਸਲਿਮਾਂ ਨੂੰ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੁਸਲਿਮ ਵਪਾਰੀਆਂ ਨੇ ਕਰਨਾਟਕ ਹਾਈ ਕੋਰਟ ਵਲੋਂ ਬਸਵਰਾਜ ਬੋਮਈ ਸਰਕਾਰ ਦੇ ਪੜਾਈ ਦੌਰਾਨ ਹਿਜਾਬ ’ਤੇ ਪਾਬੰਦੀ ਨੂੰ ਬਰਕਰਾਰ ਰੱਖਣ ਦੇ ਫੈਸਲੇ ਦੇ ਵਿਰੋਧ ਵਿਚ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਕਈ ਮੰਦਰਾਂ ਦੇ ਅਧਿਕਾਰੀਆਂ ਅਤੇ ਮੇਲਾ ਕਮੇਟੀਆਂ ਨੇ ਉਨ੍ਹਾਂ ਨੂੰ ਕਈ ਹਿੰਦੂ ਸਮਾਰੋਹ ਵਾਲੀਆਂ ਥਾਵਾਂ ’ਤੇ ਦੁਕਾਨਾਂ ਲਾਉਣ ਜਾਂ ਉਤਪਾਦ ਵੇਚਣ ਤੋਂ ਰੋਕ ਦਿੱਤਾ।

ਜਾਣਕਾਰੀ ਮੁਤਾਬਕ ਉਡੁਪੀ ਜ਼ਿਲੇ ਦੇ ਕੌਪ ਸ਼ਹਿਰ ਵਿਚ ਇਹ ਫੈਸਲਾ ਲਿਆ ਗਿਆ ਹੈ, ਇਥੋਂ ਹੀ ਹਿਜਾਬ ਵਿਵਾਦ ਦੀ ਸ਼ੁਰੂਆਤ ਹੋਈ ਸੀ। ਹੋਸਾ ਮਰੀਗੁੜੀ ਮੰਦਰ ਮੈਨੇਜਮੈਂਟ ਨੇ ਮੁਸਲਿਮ ਵਪਾਰੀਆਂ ਨੂੰ ਦੁਕਾਨ ਲਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਸੁੱਗੀ ਮਾਰੀ ਪੁਜੇ ਵਿਚ ਸ਼ਾਮਲ ਨਾ ਹੋਣ ਲਈ ਕਿਹਾ।

ਹਿੰਦੂ ਜਾਗਰਣ ਵੇਦਿਕਾ (ਐੱਚ. ਜੇ. ਵੀ.) ਦੇ ਪ੍ਰਧਾਨ ਪ੍ਰਕਾਸ਼ ਕੁੱਲੇਹੱਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਬੁੱਧਵਾਰ ਨੂੰ ਕਿਹਾ ਕਿ ਇਹ ਫੈਸਲਾ 17 ਮਾਰਚ ਨੂੰ ਸੂਬੇ ਭਰ ਵਿਚ ਕਰਨਾਟਕ ਹਾਈ ਕੋਰਟ ਵਲੋਂ ਹਿਜਾਬ ਵਿਵਾਦ ਨੂੰ ਲੈ ਕੇ ਦਿੱਤੇ ਗਏ ਫੈਸਲੇ ਦੇ ਵਿਰੋਧ ਵਿਚ ਮੁਸਲਿਮ ਸੰਗਠਨਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇਹ ਫੈਸਲਾ ਗੰਗੋਲੀ ਤਾਲੁਕਾ ਵਿਚ ਵੀ ਮੁਸਲਿਮਾਂ ਖਿਲਾਫ ਲਿਆ ਗਿਆ, ਜਿਨ੍ਹਾਂ ਹਿੰਦੂ ਮਛੇਰੇ ਤੋਂ ਮੱਛੀ ਖਰੀਦਣ ਤੋਂ ਮਨ੍ਹਾ ਕਰ ਦਿੱਤਾ ਸੀ, ਉਨ੍ਹਾਂ ਹਿੰਦੂ ਵਪਾਰੀਆਂ ਨੂੰ ਕਿਹਾ ਕਿ ਮੁਸਲਿਮ ਵਪਾਰੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੌਦਾ ਨਾ ਕਰੋ। ਇਸ ਤੋਂ ਪਹਿਲਾਂ ਐੱਚ. ਜੇ. ਵੀ. ਨੇ ਕੌਪ ਸ਼ਹਿਰ ਦੇ ਨਗਰਪਾਲਿਕਾ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਸਾਲਾਨਾ ਮੇਲੇ ਵਿਚ ਮੁਸਲਿਮਾਂ ਨੂੰ ਦੁਕਾਨ ਲਾਉਣ ਦੀ ਆਗਿਆ ਨਾ ਦਿਓ। ਉਨ੍ਹਾਂ ਮੰਦਰ ਮੈਨੇਜਮੈਂਟ ਕਮੇਟੀ ਨੂੰ ਵੀ ਕਿਹਾ ਕਿ ਗੈਰ-ਹਿੰਦੂਆਂ ਨੂੰ ਮੇਲੇ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕਰੋ।


Rakesh

Content Editor

Related News