ਭਾਈਚਾਰਕ ਸਾਂਝ ਦੀ ਮਿਸਾਲ; ਮੁਸਲਿਮ ਕਾਰੋਬਾਰੀ ਨੇ ਰਾਮ ਮੰਦਰ ਲਈ ਦਾਨ ਕੀਤੇ ਇਕ ਲੱਖ ਰੁਪਏ

Tuesday, Feb 16, 2021 - 01:44 PM (IST)

ਚੇਨਈ— ਤਾਮਿਲਨਾਡੂ ਦੇ ਇਕ ਮੁਸਲਿਮ ਕਾਰੋਬਾਰੀ ਨੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਇਕ ਲੱਖ ਰੁਪਏ ਦਾਨ ਦਿੱਤੇ ਹਨ। ਵਿਸ਼ਵ ਹਿੰਦੂ ਪਰੀਸ਼ਦ ਦੇ ਸੂਬਾਈ ਸੰਗਠਨ ਸਕੱਤਰ ਐੱਸ. ਵੀ. ਸ਼੍ਰੀਨਿਵਾਸਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼੍ਰੀਰਾਮ ਜਨਮਭੂਮੀ ਤੀਰਥ (ਐੱਸ. ਆਰ. ਜੇ. ਟੀ. ਕੇ.) ਸਥਾਪਤ ਕੀਤਾ ਹੈ। ਮੰਦਰ ਨਿਰਮਾਣ ’ਚ ਦਾਨ ਦੇਣ ਲਈ 10,100 ਅਤੇ 1000 ਰੁਪਏ ਦੇ ਕੂਪਨ ਬਣਾਏ ਗਏ ਹਨ। ਵੱਡੀ ਗਿਣਤੀ ਵਿਚ ਲੋਕ ਦਾਨ ਦੇਣ ਲਈ ਅੱਗੇ ਆ ਰਹੇ ਹਨ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ’ਚ ਮਦਦ ਕਰਨ ਲਈ ਦਾਨ ਦੇਣ ਵਾਲਿਆਂ ਵਿਚ ਮੋਚੀ ਅਤੇ ਛੋਟੇ ਕਾਰੋਬਾਰੀ ਵਰਗੇ ਰੋਜ਼ਾਨਾ ਕਮਾਉਣ ਵਾਲੇ ਲੋਕ ਵੀ ਸ਼ਾਮਲ ਹਨ।

PunjabKesari

ਐੱਸ. ਵੀ. ਸ਼੍ਰੀਨਿਵਾਸਨ ਨੇ ਕਿਹਾ ਕਿ ਅਸੀਂ ਜਿਨ੍ਹਾਂ ਕੋਲ ਵੀ ਜਾ ਰਹੇ ਹਾਂ, ਉਹ ਪੂਰੀ ਦਿਆਲਤਾ ਨਾਲ ਦਾਨ ਦੇ ਰਹੇ ਹਨ। ਜਦੋਂ ਹਿੰਦੂ ਮੁੰਨਾਨੀ ਦੇ ਮੈਂਬਰ ਅਤੇ ਐੱਸ. ਆਰ. ਜੇ. ਟੀ. ਕੇ. ਦੇ ਸਵੈ-ਸੇਵਕ, ਡਬਲਿਊ ਐੱਸ. ਹਬੀਬ ਕੋਲ ਗਏ ਤਾਂ ਉਨ੍ਹਾਂ ਨੇ 1,00,008 ਰੁਪਏ ਦਾ ਚੈੱਕ ਦੇ ਦਿੱਤਾ।

PunjabKesari

ਪ੍ਰਾਪਰਟੀ ਡਿਵੈਲਪਰ ਹਬੀਬ ਨੇ ਕਿਹਾ ਕਿ ਮੈਂ ਮੁਸਲਮਾਨਾਂ ਅਤੇ ਹਿੰਦੂਆਂ ਵਿਚਾਲੇ ਭਾਈਚਾਰਕ ਸਾਂਝ ਨੂੰ ਹੱਲਾ-ਸ਼ੇਰੀ ਦੇਣਾ ਚਾਹੁੰਦਾ ਹਾਂ। ਅਸੀਂ ਸਾਰੇ ਭਗਵਾਨ ਦੇ ਬੱਚੇ ਹਾਂ। ਮੈਂ ਇਸ ਵਿਸ਼ਵਾਸ ਨਾਲ ਰਾਸ਼ੀ ਦਾਨ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਕੁਝ ਵਰਗ ਮੁਸਲਮਾਨਾਂ ਨੂੰ ਹਿੰਦੂ ਵਿਰੋਧੀ ਜਾਂ ਦੇਸ਼ ਵਿਰੋਧੀ ਦੱਸਦੇ ਹਨ। ਹਬੀਬ ਨੇ ਕਿਹਾ ਕਿ ਚੰਗੇ ਕੰਮ ਲਈ ਦਾਨ ਦੇਣ ਵਿਚ ਕੁਝ ਗਲਤ ਨਹੀਂ ਹੈ। ਹਬੀਬ ਨੇ ਕਿਹਾ ਕਿ ਮੈਂ ਕਿਸੇ ਹੋਰ ਮੰਦਰ ਲਈ ਦਾਨ ਨਹੀਂ ਕਰਦਾ ਹਾਂ ਪਰ ਰਾਮ ਮੰਦਰ ਵੱਖਰਾ ਹੈ, ਕਿਉਂਕਿ ਦਹਾਕਿਆਂ ਪੁਰਾਣਾ ਅਯੁੱਧਿਆ ਵਿਵਾਦ ਖਤਮ ਹੋ ਗਿਆ ਹੈ। 

PunjabKesari

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਨਵੰਬਰ 2019 ਵਿਚ ਦਹਾਕਿਆਂ ਪੁਰਾਣੇ ਵਿਵਾਦ ਦਾ ਨਿਪਟਾਰਾ ਕਰਦੇ ਹੋਏ ਅਯੁੱਧਿਆ ਵਿਚ ਵਿਵਾਦਪੂਰਨ ਥਾਂ ’ਤੇ ਰਾਮ ਮੰਦਰ ਨਿਰਮਾਣ ਦਾ ਰਾਹ ਖੋਲ੍ਹਿਆ ਅਤੇ ਇਸ ਲਈ ਇਕ ਟਰੱਸਟ ਗਠਿਤ ਕੀਤਾ ਸੀ।


Tanu

Content Editor

Related News