ਮੁਸਲਮਾਨ ਭਰਾਵਾਂ ਨੇ ਜਨੇਉੂ ਪਹਿਨ ਕੇ ਕੀਤਾ ''ਬ੍ਰਾਹਮਣ ਚਾਚਾ'' ਦਾ ਅੰਤਿਮ ਸੰਸਕਾਰ

Thursday, Sep 19, 2019 - 09:13 PM (IST)

ਮੁਸਲਮਾਨ ਭਰਾਵਾਂ ਨੇ ਜਨੇਉੂ ਪਹਿਨ ਕੇ ਕੀਤਾ ''ਬ੍ਰਾਹਮਣ ਚਾਚਾ'' ਦਾ ਅੰਤਿਮ ਸੰਸਕਾਰ

ਅਮਰੇਲੀ — ਗੁਜਰਾਤ ਦੇ ਅਮਰੇਲੀ ਜ਼ਿਲੇ ਵਿਚ ਸਮਾਜਿਕ ਭਾਈਚਾਰੇ ਦੀ ਇਕ ਸ਼ਾਨਦਾਰ ਮਿਸਾਲ ਦੇਖਣ ਨੂੰ ਮਿਲੀ, ਜਿਥੇ ਤਿੰਨ ਮੁਸਲਿਮ ਭਰਾਵਾਂ ਨੇ ਆਪਣੇ ਬ੍ਰਾਹਮਣ ਚਾਚਾ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾਂ ਨਾਲ ਕੀਤਾ। ਮ੍ਰਿਤਕ ਭਾਨੂਸ਼ੰਕਰ ਪਾਂਡਿਆ ਇਨ੍ਹਾਂ ਤਿੰਨਾਂ ਮੁਸਲਿਮ ਭਰਾਵਾਂ ਦੇ ਭੀਖੂ ਕੁਰੈਸ਼ੀ ਦੇ ਮਿੱਤਰ ਸਨ ਅਤੇ ਇਨ੍ਹਾਂ ਤਿੰਨਾਂ ਭਰਾਵਾਂ ਨੇ ਜਨੇਉੂ ਧਾਰਨ ਕਰ ਕੇ ਆਪਣੇ ਹਿੰਦੂ ਚਾਚਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ। ਇਹ ਤਿੰਨੇ ਮੁਸਲਿਮ ਭਰਾ ਆਪਣੇ ਮਜ਼੍ਹਬ ਇਸਲਾਮ ਨੂੰ ਪੂਰੀ ਸ਼ਿੱਦਤ ਨਾਲ ਮੰਨਦੇ ਹਨ ਤੇ ਦਿਨ 'ਚ ਪੰਜ ਵੇਲੇ ਨਮਾਜ਼ ਪੜ੍ਹਦੇ ਹਨ।

ਤਿੰਨਾਂ ਭਰਾਵਾਂ ਵਿਚੋਂ ਇਕ ਨਸੀਰ ਨੇ ਦੱਸਿਆ ਕਿ ਚਾਚੇ ਦੇ ਦਿਹਾਂਤ ਤੋਂ ਬਾਅਦ ਉਹ ਨਾ ਸਿਰਫ ਜਨੇਉੂ ਪਹਿਨ ਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਸਗੋਂ ਹਿੰਦੂ ਰਹੁ-ਰੀਤਾਂ ਅਨੁਸਾਰ 12ਵੇਂ ਦਿਨ ਮੁੰਡਨ ਵੀ ਕਰਾਇਆ। ਨਸੀਰ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਚਾਚਾ ਤੇ ਸਾਡੇ ਬੱਚੇ 'ਦਾਦਾ' ਕਹਿ ਕੇ ਬੁਲਾਉਂਦੇ ਸਨ।


author

Inder Prajapati

Content Editor

Related News