''ਨੀਲੇ ਡਰੰਮ ਵਾਲੀ'' ਮੁਸਕਾਨ ਬਣੀ ਮਾਂ, ਜੇਲ੍ਹ ''ਚ ਦਿੱਤਾ ਧੀ ਨੂੰ ਜਨਮ, ''ਪਿਓ'' ਨੂੰ ਲੈ ਕੇ ਛਿੜੀ ਚਰਚਾ

Tuesday, Nov 25, 2025 - 03:59 PM (IST)

''ਨੀਲੇ ਡਰੰਮ ਵਾਲੀ'' ਮੁਸਕਾਨ ਬਣੀ ਮਾਂ, ਜੇਲ੍ਹ ''ਚ ਦਿੱਤਾ ਧੀ ਨੂੰ ਜਨਮ, ''ਪਿਓ'' ਨੂੰ ਲੈ ਕੇ ਛਿੜੀ ਚਰਚਾ

ਨੈਸ਼ਨਲ ਡੈਸਕ- ਕੁਝ ਮਹੀਨੇ ਪਹਿਲਾਂ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੀਲੇ ਡਰੰਮ 'ਚ ਦੱਬ ਦੇਣ ਵਾਲੀ ਮੁਸਕਾਨ ਰਸਤੋਗੀ ਨੇ ਜੇਲ੍ਹ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। 8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਮੁਸਕਾਨ ਦੀ ਇਹ ਡਿਲੀਵਰੀ ਐਤਵਾਰ ਦੇਰ ਸ਼ਾਮ ਮੈਡੀਕਲ ਕਾਲਜ ਦੇ ਵਿਸ਼ੇਸ਼ ਮਹਿਲਾ ਵਾਰਡ ਵਿੱਚ ਕਰਵਾਈ ਗਈ, ਜਿੱਥੇ ਸਖ਼ਤ ਸੁਰੱਖਿਆ ਪ੍ਰਬੰਧ ਸਨ।

ਬੱਚੀ ਦੇ ਜਨਮ ਤੋਂ ਬਾਅਦ ਹਰ ਕਿਸੇ ਦੇ ਮਨ 'ਚ ਇਕੋ ਸਵਾਲ ਹੈ ਕਿ ਆਖ਼ਿਰ ਇਸ ਬੱਚੀ ਦਾ ਪਿਤਾ ਕੌਣ ਹੈ। ਕੀ ਇਹ ਬੱਚੀ ਕਤਲ ਕੀਤੇ ਗਏ ਸੌਰਭ ਦੀ ਹੈ ਜਾਂ ਮੁਸਕਾਨ ਦੇ ਪ੍ਰੇਮੀ ਸਾਹਿਲ ਦੀ, ਜਿਸ ਨਾਲ ਉਸ ਦੇ ਨਾਜਾਇਜ਼ ਸਬੰਧਾਂ ਦਾ ਦੋਸ਼ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਬੱਚੀ 24 ਨਵੰਬਰ ਦੇ ਆਸ-ਪਾਸ ਪੈਦਾ ਹੋਈ, ਜਿਸ ਦਿਨ ਸੌਰਭ ਰਾਜਪੂਤ ਦਾ ਜਨਮ ਦਿਨ ਵੀ ਦੱਸਿਆ ਜਾਂਦਾ ਹੈ।

ਸੌਰਭ ਦੇ ਵੱਡੇ ਭਰਾ ਰਾਹੁਲ ਰਾਜਪੂਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਵਜੰਮੀ ਬੱਚੀ ਨੂੰ ਕੇਵਲ ਤਾਂ ਹੀ ਅਪਣਾਉਣਗੇ ਜੇਕਰ ਡੀ.ਐੱਨ.ਏ. ਟੈਸਟ ਰਾਹੀਂ ਇਹ ਸਾਬਤ ਹੋ ਜਾਵੇ ਕਿ ਇਹ ਉਨ੍ਹਾਂ ਦੇ ਭਰਾ ਦੀ ਔਲਾਦ ਹੈ।

ਜ਼ਿਕਰਯੋਗ ਹੈ ਕਿ ਮੁਸਕਾਨ ਅਤੇ ਉਸ ਦੇ ਕਥਿਤ ਪ੍ਰੇਮੀ ਸਾਹਿਲ ਨੇ ਮਿਲ ਕੇ ਸੌਰਭ ਦੀ ਹੱਤਿਆ ਕੀਤੀ ਸੀ ਅਤੇ ਉਸ ਦੀ ਲਾਸ਼ ਨੂੰ ਨੀਲੇ ਰੰਗ ਦੇ ਪਲਾਸਟਿਕ ਡਰੰਮ ਵਿੱਚ ਸੀਮਿੰਟ ਪਾ ਕੇ ਲੁਕਾ ਦਿੱਤਾ ਸੀ, ਜਿਸ ਕਾਰਨ ਮੁਸਕਾਨ ਨੂੰ 'ਨੀਲੇ ਡਰੰਮ ਵਾਲੀ ਮੁਸਕਾਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੁਸਕਾਨ ਦੀ ਤਿੰਨ ਸਾਲ ਦੀ ਇੱਕ ਹੋਰ ਬੇਟੀ (ਪੀਹੂ) ਪਹਿਲਾਂ ਹੀ ਸੌਰਭ ਦੇ ਮਾਤਾ-ਪਿਤਾ ਕੋਲ ਰਹਿੰਦੀ ਹੈ।


author

Harpreet SIngh

Content Editor

Related News