ਮੌਤ ਤੋਂ ਪਹਿਲਾਂ ਸ਼ਖਸ ਫਰਸ਼ ''ਤੇ ਖੂਨ ਨਾਲ ਲਿਖ ਗਿਆ ਕਾਤਲ ਦਾ ਨਾਂ (ਤਸਵੀਰਾਂ)

06/28/2017 12:31:50 PM

ਵਾਰਾਣਸੀ— ਇੱਥੇ ਕੋਲਗੇਟ ਕੰਪਨੀ ਦੇ ਗੋਦਾਮ 'ਚ ਕੈਸ਼ੀਅਰ ਅਸ਼ੋਕ ਗੁਪਤਾ ਦੀ ਇਕ ਕਰਮਚਾਰੀ ਨੇ ਮੰਗਲਵਾਰ ਨੂੰ ਹੱਤਿਆ ਕਰ ਦਿੱਤੀ। ਮਰਨ ਤੋਂ ਪਹਿਲਾਂ ਉਸ ਨੇ ਆਪਣੇ ਖੂਨ ਨਾਲ ਕਾਤਲ ਦਾ ਨਾਂ 'ਵਿਕਾਸ' ਜ਼ਮੀਨ 'ਤੇ ਲਿੱਖ ਦਿੱਤਾ। ਐੱਸ.ਓ. ਗੋਪਾਲ ਗੁਪਤਾ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 2.30 ਵਜੇ ਦੀ ਹੈ। ਗੇਟ ਕੀਪਰ ਗੰਗਾ ਰਾਮ ਨੇ ਮੈਨੇਜਰ ਰਾਕੇਸ਼ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਗੋਦਾਮ ਦਾ ਚੈਨਲ ਗੇਟ ਖੁੱਲ੍ਹਿਆ ਹੈ। ਰਾਕੇਸ਼ ਦੇ ਕਹਿਣ 'ਤੇ ਵੀ ਗੰਗਾ ਰਾਮ ਨੇ ਅੰਦਰ ਜਾ ਕੇ ਸਥਿਤੀ ਨੂੰ ਨਹੀਂ ਦੇਖਿਆ। ਫਿਰ ਮੈਨੇਜਰ ਨੇ ਡਾਇਲ 100 ਨੂੰ ਕਾਲ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਆਈ ਤਾਂ ਗੋਦਾਮ ਦੇ ਮਾਲਕ ਕਮਲਾ ਅਰੋੜਾ ਨੂੰ ਨਾਲ ਲੈ ਕੇ ਅੰਦਰ ਗਈ। ਅੰਦਰ ਕੈਸ਼ੀਅਰ ਅਸ਼ੋਕ ਗੁਪਤਾ ਦੀ ਖਊਨ ਨਾਲ ਲੱਥਪੱਥ ਲਾਸ਼ ਪਈ ਸੀ ਅਤੇ ਨਾਲ ਖੂਨ ਨਾਲ 'ਵਿਕਾਸ' ਲਿਖਿਆ ਹੋਇਆ ਸੀ।PunjabKesariਵਿਕਾਸ ਕੰਪਨੀ ਦਾ ਪੁਰਾਣਾ ਕਰਮਚਾਰੀ ਹੈ, ਜੋ ਆਉਣ ਵਾਲੇ ਮਾਲ ਨੂੰ ਗੋਦਾਮ 'ਚ ਰੱਖਵਾਉਂਦਾ ਹੈ। ਐੱਸ.ਓ. ਗੋਪਾਲ ਗੁਪਤਾ ਨੇ ਦੱਸਿਆ ਕਿ ਸਥਿਤੀ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਕਾਤਲ ਨੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਫਿਰ ਸਿਰ ਨੂੰ ਕੰਧ 'ਚ ਮਾਰ ਦਿੱਤਾ। ਬਾਅਦ 'ਚ ਉਸ ਨੂੰ ਮਰਿਆ ਸਮਝ ਕੇ ਕਾਤਲ ਆਰਾਮ ਨਾਲ ਨਿਕਲ ਗਿਆ। ਅਸ਼ੋਕ ਗੁਪਤਾ 'ਚ ਸਾਹ ਬਚੇ ਸਨ ਅਤੇ ਉਸ ਨੇ ਕਾਤਲ ਦਾ ਨਾਂ ਲਿਖ ਦਿੱਤਾ। ਉਸ ਦੀ ਹੈਂਡ ਰਾਈਟਿੰਗ ਵੀ ਮੈਚ ਕਰਵਾਈ ਜਾ ਰਹੀ ਹੈ। ਪਤਨੀ ਸ਼ਸ਼ੀ ਗੁਪਤਾ ਨੇ ਦੱਸਿਆ ਕਿ ਹਮੇਸ਼ਾ ਰਾਤ ਨੂੰ ਕੈਸ਼ ਮਿਲਾਉਣ ਲਈ ਉਹ ਗੋਦਾਮ ਦੇ ਉੱਪਰ ਬਣੇ ਪਰਸਨਲ ਰੂਮ 'ਚ ਰੁਕ ਜਾਂਦੇ ਸਨ। ਭੈਣ ਦੇ ਪਤੀ ਨੇ ਉਸ ਨੂੰ 11 ਵਜੇ ਰਾਤ ਨੂੰ ਕੁਝ ਕੰਮ ਲਈ ਫੋਨ ਕੀਤਾ ਸੀ ਤਾਂ ਉਸ ਨੇ ਇਹ ਕਹਿ ਕੇ ਰੱਖ ਦਿੱਤਾ, ਕੰਮ ਕਰ ਲਵਾਂ, ਫਿਰ ਫੋਨ ਕਰਦਾ ਹਾਂ।PunjabKesari


Related News