ਕਤਲ ਜਾਂ ਖੁਦਕੁਸ਼ੀ, ਔਰਤ ਦੀ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ

Tuesday, Jan 24, 2017 - 09:56 AM (IST)

ਕਤਲ ਜਾਂ ਖੁਦਕੁਸ਼ੀ, ਔਰਤ ਦੀ ਮੌਤ ਨੇ ਖੜ੍ਹੇ ਕੀਤੇ ਕਈ ਸਵਾਲ

ਪਾਨੀਪਤ— ਇੱਥੋਂ ਦੇ ਛਾਜਪੁਰ ਕੋਲ ਨਹਿਰ ਕਿਨਾਰੇ ਦਰੱਖਤ ਨਾਲ ਲਟਕੀ 23 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ ''ਚ ਸਨਸਨੀ ਫੈਲ ਗਈ। ਸੁਸ਼ਮਿਤਾ ਨਾਂ ਦੀ ਇਸ ਔਰਤ ਨੇੜੇ ਦੇ ਮੁਰਗੀ ਫਾਰਮ ''ਤੇ ਆਪਣੇ ਪਤੀ ਨਾਲ ਮਜ਼ਦੂਰੀ ਕਰਦੀ ਸੀ। ਔਰਤ ਦੀ 11 ਦਿਨ ਦੀ ਲੜਕੀ ਵੀ ਗਾਇਬ ਹੈ, ਜਿਸ ਦਾ ਕੋਈ ਪਤਾ ਨਹੀਂ ਹੈ। ਉੱਥੇ ਹੀ ਪਾਨੀਪਤ ਪੁਲਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। ਜਿਸ ਹਾਲਤ ''ਚ ਔਰਤ ਦੀ ਲਾਸ਼ ਮਿਲੀ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਔਰਤ ਦੀ ਮੌਤ ਨੂੰ ਖੁਦਕੁਸ਼ੀ ਦੱਸਣ ''ਚ ਪੁਲਸ ਜਲਦਬਾਜ਼ੀ ਕਰ ਰਹੀ ਹੈ। ਜਿਸ ਦਰੱਖਤ ਨਾਲ ਲਟਕੀ ਔਰਤ ਦੀ ਲਾਸ਼ ਮਿਲੀ, ਉਸ ਦੀ ਉੱਚਾਈ 5 ਫੁੱਟ ਹੈ ਅਤੇ ਔਰਤ ਦਾ ਕੱਦ 5 ਫੁੱਟ 3 ਇੰਚ ਹੈ। ਅਜਿਹੇ ''ਚ ਸਵਾਲ ਇਹ ਉੱਠਦਾ ਹੈ ਕਿ ਇੰਨੀ ਘੱਟ ਉੱਚਾਈ ''ਤੇ ਕੋਈ ਫਾਹਾ ਲਗਾ ਕੇ ਖੁਦਕੁਸ਼ਈ ਨਹੀਂ ਕਰ ਸਕਦਾ। ਕੁਝ ਦੂਰੀ ''ਤੇ ਔਰਤ ਦੇ ਬੂਟ ਵੀ ਬਰਾਮਦ ਕੀਤੇ ਗਏ ਹਨ। ਸਵਾਲ ਇਹ ਹੈ ਕਿ ਕੀ ਔਰਤ ਨੇ ਕੁਝ ਦੂਰੀ ''ਤੇ ਬੂਟ ਉਤਾਰੇ ਹੋਣਗੇ। ਉਸ ਤੋਂ ਬਾਅਦ ਫਾਹਾ ਲਾਇਆ ਹੋਵੇਗਾ। ਅਜਿਹੇ ''ਚ ਪਾਨੀਪਤ ਪੁਲਸ ਦੀ ਕਾਰਵਾਈ ''ਤੇ ਸਵਾਲ ਉੱਠਣੇ ਲਾਜ਼ਮੀ ਹਨ।
ਸੁਸ਼ਮਿਤਾ ਨਾਂ ਦੀ ਇਸ ਔਰਤ ਨੇ ਇਕ ਸਾਲ ਪਹਿਲਾਂ ਸ਼੍ਰੀਕਾਂਤ ਨਾਂ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ। ਇਕ ਸਾਲ ਤੋਂ ਸੁਸ਼ਮਿਤਾ ਆਪਣੇ ਪਤੀ ਨਾਲ ਛਾਜਪੁਰ ਦੇ ਨੇੜੇ ਮੁਰਗੀ ਫਾਰਮ ''ਤੇ ਮਜ਼ਦੂਰੀ ਕਰਦੀ ਸੀ। 10 ਦਿਨ ਪਹਿਲਾਂ ਸੁਸ਼ਮਿਤਾ ਨੇ ਲੜਕੀ ਨੂੰ ਜਨਮ ਦਿੱਤਾ ਸੀ। ਬਿਨਾਂ ਜਾਂਚ ਕੀਤੇ ਪੁਲਸ ਔਰਤ ਦੀ ਮਾਨਸਿਕ ਸਥਿਤੀ ਵੀ ਖਰਾਬ ਦੱਸ ਰਹੀ ਹੈ। ਪੁਲਸ ਅਜੇ ਤੱਕ ਨਵਜੰਮੀ ਬੱਚੀ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਨਵਜੰਮੀ ਬੱਚੀ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿਤੇ ਜੰਗਲੀ ਜਾਨਵਰ ਤਾਂ ਬੱਚੀ ਨੂੰ ਚੁੱਕ ਕੇ ਨਹੀਂ ਲੈ ਗਏ। ਫਿਲਹਾਲ ਤਾਂ ਪੁਲਸ ਖੁਦਕੁਸ਼ੀ ਦਾ ਮਾਮਲਾ ਦੱਸ ਕੇ ਮਾਮਲੇ ਨੂੰ ਖਤਮ ਕਰਦੀ ਨਜ਼ਰ ਆ ਰਹੀ ਹੈ।


author

Disha

News Editor

Related News