Live-in Relationship ''ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ, ਕਈ ਟੁਕੜਿਆਂ ''ਚ ਮਿਲੀ ਲਾਸ਼

06/08/2023 5:31:45 AM

ਠਾਣੇ (ਭਾਸ਼ਾ): ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੀਰਾ-ਭਾਯੰਦਰ ਇਲਾਕੇ ਵਿਚ ਬੁੱਧਵਾਰ ਰਾਤ ਇਕ ਇਮਾਰਤ ਦੀ ਸੱਤਵੀਂ ਮੰਜ਼ਿਲ 'ਤੇ ਇਕ ਫ਼ਲੈਟ ਵਿਚ ਇਕ ਔਰਤ ਦੀ ਲਾਸ਼ ਮਿਲੀ, ਜੋ ਕਈ ਟੁਕੜਿਆਂ ਵਿਚ ਕੱਟਿਆ ਹੋਇਆ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ 'ਚ ਵਾਪਰਿਆ ਇਕ ਹੋਰ ਦਰਦਨਾਕ ਹਾਦਸਾ, ਮਾਲਗੱਡੀ ਹੇਠਾਂ ਆਉਣ ਨਾਲ 6 ਲੋਕਾਂ ਦੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੰਬਈ ਦੇ ਡੀ.ਸੀ.ਪੀ. ਜਯੰਤ ਬਾਜਬਾਲੇ ਨੇ ਦੱਸਿਆ ਕਿ ਬੁੱਧਵਾਰ ਨੂੰ ਮੀਰਾ ਰੋਡ ਇਲਾਕੇ ਵਿਚ ਲੋਕਾਂ ਨੇ ਫ਼ਲੈਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਟੀਮ ਮੌਕੇ 'ਤੇ ਪਹੁੰਚੀ ਤਾਂ ਉੱਥੇ ਇਕ ਔਰਤ ਦੀ ਲਾਸ਼ ਮਿਲੀ ਜਿਸ ਦੇ ਕਈ ਟੁਕੜੇ ਕੀਤੇ ਗਏ ਸਨ। ਮੁੱਢਲੀ ਜਾਂਚ ਮੁਤਾਬਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ, ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ  2 IAS ਤੇ 5 PCS ਅਧਿਕਾਰੀਆਂ ਦਾ ਹੋਇਆ Transfer, ਪੜ੍ਹੋ ਸੂਚੀ

ਡੀ. ਸੀ. ਪੀ. ਨੇ ਦੱਸਿਆ ਕਿ ਉਕਤ ਫ਼ਲੈਟ ਵਿਚ ਇਕ ਜੋੜਾ Live-in Relationship 'ਚ ਰਹਿ ਰਿਹਾ ਸੀ। ਮ੍ਰਿਤਕਾ ਦੀ ਪਛਾਣ ਸਰਸਵਤੀ ਵੈਦਿਆ (32) ਵਜੋਂ ਹੋਈ ਹੈ। ਉਹ ਪਿਛਲੇ ਤਕਰੀਬਨ 3 ਸਾਲਾਂ ਤੋਂ ਇੱਥੇ ਅਕਾਸ਼ਗੰਗਾ ਬਿਲਡਿੰਗ ਵਿਚ ਕਿਰਾਏ ਦੇ ਫ਼ਲੈਟ ਵਿਚ 56 ਸਾਲਾ ਮਨੋਜ ਸਾਹਨੀ ਨਾਲ ਰਹਿ ਰਹੀ ਸੀ। ਪੁਲਸ ਮੁਤਾਬਕ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News