ਦਲਿਤ ਪਰਿਵਾਰ ਦਾ ਬੇਰਹਿਮੀ ਨਾਲ ਕਤਲ; ਪਿਤਾ ਨੇ ਕਿਹਾ- ''ਮੈਂ ਕਾਤਲਾਂ ਦਾ ਉਹੀ ਹਸ਼ਰ ਦੇਖਣਾ ਚਾਹੁੰਦਾ''
Friday, Oct 04, 2024 - 03:51 PM (IST)
ਅਮੇਠੀ ਨਿਊਜ਼: "ਮੈਂ ਕਾਤਲਾਂ ਦਾ ਵੀ ਇਹੀ ਹਸ਼ਰ ਦੇਖਣਾ ਚਾਹੁੰਦਾ ਹਾਂ'' ਅਜਿਹਾ ਕਹਿਣਾ ਹੈ ਰਾਮ ਗੋਪਾਲ ਦਾ, ਜਿਸ ਦੇ ਪੁੱਤਰ, ਨੂੰਹ ਅਤੇ ਦੋ ਪੋਤੀਆਂ ਦਾ ਅਣਪਛਾਤੇ ਹਮਲਾਵਰਾਂ ਵਲੋਂ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲ ਦੇ ਅਧਿਆਪਕ ਸੁਨੀਲ ਕੁਮਾਰ (35), ਪਤਨੀ ਪੂਨਮ (32) ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦ੍ਰਿਸ਼ਟੀ (6) ਅਤੇ ਸੁਨੀ (1) ਦਾ ਵੀਰਵਾਰ ਸ਼ਾਮ ਅਹੋਰਵਾ ਭਵਾਨੀ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਮ ਗੋਪਾਲ ਨੇ ਦੋਸ਼ ਲਾਇਆ ਕਿ ਜੇਕਰ ਪੁਲਸ ਨੇ ਉਸ ਦੀ ਨੂੰਹ ਵੱਲੋਂ ਅਗਸਤ ਵਿੱਚ ਸ਼ੱਕੀ ਚੰਦਨ ਵਰਮਾ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਅਜਿਹਾ ਕੁਝ ਨਾ ਹੁੰਦਾ।
ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ
ਦਲਿਤ ਪਰਿਵਾਰ ਦੇ ਹੋਏ ਕਤਲ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਤਿੱਖੇ ਹਮਲੇ ਕੀਤੇ। ਮੁੱਢਲੀ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਪੂਨਮ ਨੇ 18 ਅਗਸਤ ਨੂੰ ਰਾਏਬਰੇਲੀ 'ਚ ਚੰਦਨ ਵਰਮਾ ਦੇ ਖ਼ਿਲਾਫ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ, 1989 ਦੇ ਤਹਿਤ ਅਤੇ ਛੇੜਛਾੜ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਚੰਦਨ ਵਰਮਾ ਜ਼ਿੰਮੇਵਾਰ ਹੋਵੇਗਾ। ਅਮੇਠੀ ਦੇ ਐੱਸਪੀ ਅਨੂਪ ਕੁਮਾਰ ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਤਲ ਦਾ ਇਸ ਮਾਮਲੇ ਨਾਲ ਕੋਈ ਸਬੰਧ ਸੀ ਜਾਂ ਨਹੀਂ। ਸੁਨੀਲ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ।
ਇਹ ਵੀ ਪੜ੍ਹੋ - ਪ੍ਰੀਖਿਆਰਥੀਆਂ ਲਈ ਖ਼ਾਸ ਖ਼ਬਰ: ਰੋਡਵੇਜ਼ ਬੱਸਾਂ 'ਚ ਕਰ ਸਕਦੇ ਹਨ ਮੁਫ਼ਤ ਸਫ਼ਰ
ਸ਼ੁੱਕਰਵਾਰ ਨੂੰ ਉਸ ਦੇ ਪਿਤਾ ਰਾਮ ਗੋਪਾਲ ਨੇ ਕਿਹਾ ਕਿ ਉਹ ਕਾਤਲਾਂ ਦਾ ਇਹੀ ਹਾਲ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮੇਰੇ ਬੇਟੇ ਦੇ ਚਲੇ ਜਾਣ ਤੋਂ ਬਾਅਦ ਮੇਰੇ ਕੋਲ ਕਮਾਉਣ ਵਾਲਾ ਕੋਈ ਨਹੀਂ ਹੈ। ਮੇਰੀ ਉਮਰ 60 ਸਾਲ ਤੋਂ ਵੱਧ ਹੈ। ਮੇਰਾ ਇੱਕ ਹੋਰ ਪੁੱਤਰ ਹੈ, ਜੋ ਵੱਖਰਾ ਰਹਿੰਦਾ ਹੈ। ਜੇਕਰ ਉਸ ਨੂੰ ਨੌਕਰੀ ਮਿਲ ਜਾਂਦੀ ਹੈ ਤਾਂ ਚੰਗਾ ਹੋਵੇਗਾ। ਰਾਮ ਗੋਪਾਲ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਇਹ ਸਭ ਕਿਵੇਂ ਹੋਇਆ, ਕਿਉਂਕਿ ਉਸਦਾ ਪੁੱਤਰ ਅਮੇਠੀ ਵਿੱਚ ਕੰਮ ਕਰਦਾ ਸੀ ਅਤੇ ਉਥੇ ਰਹਿੰਦਾ ਸੀ। ਜਦੋਂ ਕਿ ਚੰਦਨ ਵਰਮਾ ਰਾਏਬਰੇਲੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਚੰਦਨ ਵਰਮਾ ਕੌਣ ਹੈ?
ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8