ਜ਼ੁਲਮ ਦੀ ਹੱਦ ਪਾਰ; ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ

Tuesday, Nov 30, 2021 - 06:08 PM (IST)

ਜ਼ੁਲਮ ਦੀ ਹੱਦ ਪਾਰ; ਕਿਸਾਨ ਦਾ ਬੇਰਹਿਮੀ ਨਾਲ ਕਤਲ, ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਜਬਲਪੁਰ— ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਖੇਤ ਦੀ ਰਾਖੀ ਕਰ ਰਹੇ ਕਿਸਾਨ ਦੀ ਸੋਮਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਾਤਲ ਕਿਸਾਨ ਦਾ ਕਤਲ ਕਰ ਕੇ ਵੱਢਿਆ ਸਿਰ ਆਪਣੇ ਨਾਲ ਲੈ ਗਏ। ਖੇਤ ਦੀ ਰਾਖੀ ਕਰਨ ਵਾਲਾ ਕਿਸਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਹੰਗਾਮਾ ਖੜ੍ਹਾ ਹੋ ਗਿਆ। ਪੁਲਸ ਦੋਸ਼ੀਆਂ ਨਾਲ ਵੱਢੇ ਹੋਏ ਸਿਰ ਦੀ ਭਾਲ ਕਰ ਰਹੀ ਹੈ।

ਮਿ੍ਰਤਕ ਕਿਸਾਨ ਦਾ ਨਾਂ ਗਯਾ ਪ੍ਰਸਾਦ ਕੁਸ਼ਰਾਮ ਹੈ। ਉਹ ਖੇਤਾਂ ਵਿਚ ਝੌਂਪੜੀ ਬਣਾ ਕੇ ਰਹਿੰਦਾ ਸੀ। ਸੂਤਰਾਂ ਮੁਤਾਬਕ ਸੋਮਵਾਰ ਦੁਪਹਿਰ ਨੂੰ ਕਿਸੇ ਨਾਲ ਗਯਾ ਪ੍ਰਸਾਦ ਦਾ ਵਿਵਾਦ ਹੋ ਗਿਆ ਸੀ। ਸ਼ੰਕਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਲੋਕਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਇਸ ਬੇਰਹਿਮੀ ਭਰੇ ਕਤਲਕਾਂਡ ਨੂੰ ਅੰਜ਼ਾਮ ਦਿੰਦੇ ਹੋਏ ਧੜ ਨੂੰ ਮੌਕੇ ’ਤੇ ਛੱਡ ਦਿੱਤਾ, ਜਦਕਿ ਸਿਰ ਆਪਣੇ ਨਾਲ ਲੈ ਗਏ।

ਵਾਰਦਾਤ ਤਿਲਵਾਰਾਘਾਟ ਥਾਣਾ ਖੇਤਰ ਵਿਚ ਵਾਪਰੀ। ਜਾਣਕਾਰੀ ਮਿਲਣ ’ਤੇ ਪੁਲਸ ਨਾਲ ਡੌਗ ਸਕਵਾਇਡ ਅਤੇ ਐੱਫ. ਐੱਸ. ਐੱਫ. ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। ਪੁਲਸ ਨੂੰ ਸ਼ੱਕ ਹੈ ਕਿ ਗਯਾ ਪ੍ਰਸਾਦ ਦਾ ਕਤਲ ਜ਼ਮੀਨ ਨੂੰ ਲੈ ਕੇ ਕੀਤੀ ਗਈ ਹੈ। ਦੱਸ ਦੇਈਏ ਕਿ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਅਤੇ ਕਤਲ ਨਾਲ ਪੂਰਾ ਜਬਲਪੁਰ ਦਹਿਲਿਆ ਹੋਇਆ ਹੈ। ਜ਼ਿਲ੍ਹੇ ’ਚ ਰੋਜ਼ਾਨਾ ਕਤਲ, ਲੁੱਟ ਅਤੇ ਚੋਰੀ ਵਰਗੀਆਂ ਘਟਨਾਵਾਂ ਨਾਲ ਕਾਨੂੰਨ ਵਿਵਸਥਾ ਡਗਮਗਾ ਗਈ ਹੈ। ਕਿਸਾਨ ਦੇ ਕਤਲ ਮਗਰੋਂ ਪੂਰੇ ਇਲਾਕੇ ਵਿਚ ਤਣਾਅ ਦਾ ਮਾਹੌਲ ਬਣ ਗਿਆ ਹੈ।


author

Tanu

Content Editor

Related News