ਗਲਾ ਵੱਢ ਕੇ 3 ਮਾਸੂਮ ਬੱਚਿਆਂ ਦਾ ਕਤਲ, ਫੰਦੇ ’ਤੇ ਲਮਕਦੀ ਮਿਲੀ ਮਾਂ ਦੀ ਲਾਸ਼

Sunday, Dec 05, 2021 - 11:08 AM (IST)

ਗਲਾ ਵੱਢ ਕੇ 3 ਮਾਸੂਮ ਬੱਚਿਆਂ ਦਾ ਕਤਲ, ਫੰਦੇ ’ਤੇ ਲਮਕਦੀ ਮਿਲੀ ਮਾਂ ਦੀ ਲਾਸ਼

ਮਹੋਬਾ, (ਭਾਸ਼ਾ)– ਉੱਤਰ ਪ੍ਰਦੇਸ਼ ’ਚ ਮਹੋਬਾ ਜ਼ਿਲੇ ਦੇ ਕੁਲਪਹਾੜ ਕਸਬੇ ’ਚ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ 3 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ ਉਨ੍ਹਾਂ ਦੀ ਮਾਂ ਦੀ ਲਾਸ਼ ਫੰਦੇ ’ਤੇ ਲਮਕਦੀ ਮਿਲੀ। ਮਹੋਬਾ ਜ਼ਿਲੇ ਦੀ ਪੁਲਸ ਅਧਿਕਾਰੀ (ਐੱਸ. ਪੀ.) ਸੁਧਾ ਸਿੰਘ ਨੇ ਦੱਸਿਆ ਕਿ ਕੁਲਪਹਾੜ ਕਸਬੇ ਦੇ ਕਠਬਰੀਆ ਮੁਹੱਲੇ ’ਚ ਸ਼ਨੀਵਾਰ ਦੀ ਸਵੇਰ ਘਰ ’ਚ ਕਲਿਆਣ ਸਿੰਘ ਯਾਦਵ ਦੇ ਬੇਟੇ ਵਿਸ਼ਾਲ (11), ਬੇਟੀ ਆਰਤੀ (9) ਅਤੇ ਅੰਜਲੀ (7) ਦੀਆਂ ਲਾਸ਼ਾਂ ਮਿਲੀਆਂ, ਜਦੋਂ ਕਿ ਉਸ ਦੀ ਪਤਨੀ ਸੋਨਮ (35) ਦੀ ਲਾਸ਼ ਫੰਦੇ ’ਤੇ ਲਮਕਦੀ ਮਿਲੀ।

ਇਹ ਵੀ ਪੜ੍ਹੋ– ਕੋਰੋਨਾ ਦੀਆਂ ਦੋ ਲਹਿਰਾਂ ਮਗਰੋਂ ਨਵੀਂ ਚੁਣੌਤੀ 'ਓਮੀਕਰੋਨ', ਫ਼ਿਲਹਾਲ ਵਿਆਹ ਟਾਲਣ ਦੇ ਮੂਡ 'ਚ ਨਹੀਂ ਲੋਕ

PunjabKesari

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ

ਏ. ਐੱਸ. ਪੀ. ਰਾਜੇਂਦਰ ਕੁਮਾਰ ਗੌਤਮ ਨੇ ਦੱਸਿਆ ਕਿ ਕਲਿਆਣ ਦੇ ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਕਲਿਆਣ ਅਤੇ ਉਸ ਦੀ ਪਤਨੀ ਸੋਨਮ ਵਿਚਾਲੇ ਵਿਵਾਦ ਚੱਲ ਰਿਹਾ ਸੀ। ਔਰਤ ਦੇ ਪੇਕੇ ਪਰਿਵਾਰ ਦੇ ਲੋਕਾਂ ਨੇ 2 ਦਿਨ ਪਹਿਲਾਂ ਪਤੀ-ਪਤਨੀ ’ਚ ਸਮਝੌਤਾ ਵੀ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਕਲਿਆਣ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ


author

Rakesh

Content Editor

Related News