ਲਾਕਡਾਊਨ : ਵੀਡੀਓ ਕਾਲਿੰਗ ਐਪ 'ਤੇ ਹੋਇਆ ਵਿਆਹ, ਰਿਸ਼ਤੇਦਾਰ ਵੀ ਬਣੇ ਗਵਾਹ

04/06/2020 12:06:57 PM

ਮੁੰਬਈ— ਕੋਰੋਨਾ ਵਾਇਰਸ ਦੇ ਕਹਿਰ ਅਤੇ ਦੇਸ਼ 'ਚ ਲਾਕਡਾਊਨ ਹੋਣ ਕਾਰਨ ਭਾਵੇਂ ਹੀ ਸਭ ਕੰਮਕਾਰ ਠੱਪ ਹੋ ਗਏ ਪਰ ਦੇਸ਼ ਦੇ ਦੋ ਪ੍ਰੇਮੀਆਂ ਨੇ ਇਸ ਲਾਕਡਾਊਨ ਦੌਰਾਨ ਹੀ ਆਪਣੇ ਪਿਆਰ ਨੂੰ ਇਕ ਰਿਸ਼ਤੇ ਦੀ ਮਜ਼ਦੂਰ ਡੋਰ ਨਾਲ ਬੰਨ੍ਹਿਆ। ਕਹਾਣੀ ਮੁੰਬਈ ਦੇ ਮਰਚੈਂਟ ਜਲ ਸੈਨਾ ਅਧਿਕਾਰੀ ਪ੍ਰੀਤ ਸਿੰਘ ਅਤੇ ਦਿੱਲੀ ਦੀ ਨੀਤ ਕੌਰ ਦੀ ਹੈ, ਜੋ ਬੀਤੀ 4 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦਾ ਵਿਆਹ ਆਮ ਵਿਆਹਾਂ ਵਾਂਗ ਮੰਡਪ 'ਚ ਨਹੀਂ ਸਗੋਂ ਵੀਡੀਓ ਕਾਲਿੰਗ ਐਪ ਜ਼ਰੀਏ ਹੋਇਆ। ਇਸ ਵਿਆਹ ਦੇ ਗਵਾਹ ਰਿਸ਼ਤੇਦਾਰ ਵੀ ਬਣੇ।

ਲਾਕਡਾਊਨ ਦਰਮਿਆਨ ਹੋਇਆ ਇਹ ਵਿਆਹ ਖਾਸ ਇਸ ਲਈ ਵੀ ਹੈ, ਕਿਉਂਕਿ ਇਸ 'ਚ ਦੂਰ ਤੋਂ ਹੀ ਸਹੀ ਲਾੜਾ ਅਤੇ ਲਾੜੀ ਦੇ ਪਰਿਵਾਰ ਦੇ ਸਾਰੇ ਲੋਕ ਸ਼ਰੀਕ ਹੋਏ। ਰਿਸ਼ਤੇਦਾਰਾਂ ਨੇ ਵੀ ਵਿਆਹ ਦੇ ਇਸ ਜਸ਼ਨ 'ਚ ਵੀਡੀਓ ਕਾਲਿੰਗ ਜ਼ਰੀਏ ਹੀ ਹਿੱਸਾ ਲਿਆ ਹੈ। ਦਰਅਸਲ ਪ੍ਰੀਤ ਅਤੇ ਨੀਤ ਦਾ ਵਿਆਹ ਇਸ ਸਾਲ 4 ਅਪ੍ਰੈਲ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਹੋਣਾ ਸੀ। ਵਿਆਹ ਦੀ ਤਰੀਕ ਤੈਅ ਸੀ ਅਤੇ ਲਾੜਾ-ਲਾੜੀ ਦੇ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ 'ਚ ਜੁੱਟੇ ਸਨ ਪਰ ਇਨ੍ਹਾਂ ਸਾਰਿਆਂ ਵਿਚਾਲੇ ਹੀ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਦੇਸ਼ ਭਰ 'ਚ ਲਾਕਡਾਊਨ ਕਰ ਦਿੱਤਾ ਗਿਆ। 

ਇਸ ਲਾਕਡਾਊਨ ਕਾਰਨ ਵਿਆਹ ਪ੍ਰੋਗਰਾਮ ਦਾ ਆਯੋਜਨ ਹੋਣਾ ਮੁਸ਼ਕਲ ਹੋ ਗਿਆ ਤਾਂ ਲਾੜਾ-ਲਾੜੀ ਨੇ ਤੈਅ ਤਰੀਕ 'ਤੇ ਹੀ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਸ ਫੈਸਲੇ 'ਤੇ ਪਰਿਵਾਰ ਦੇ ਲੋਕ ਵੀ ਰਾਜ਼ੀ ਹੋ ਗਏ। 4 ਅਪ੍ਰੈਲ ਨੂੰ ਪ੍ਰੀਤ ਮੁੰਬਈ ਅਤੇ ਨੀਤ ਕੌਰ ਦਿੱਲੀ ਤੋਂ ਇਕ ਵੀਡੀਓ ਕਾਲਿੰਗ ਐਪ 'ਤੇ ਲਾੜਾ-ਲਾੜੀ ਦੇ ਰੂਪ ਵਿਚ ਆਏ ਅਤੇ ਇਸ ਤੋਂ ਬਾਅਦ ਇਸ ਵੀਡੀਓ ਕਾਲਿੰਗ 'ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਵੀ ਸ਼ਾਮਲ ਹੋਏ। ਇਸ ਤਰ੍ਹਾਂ ਲੰਬੀ ਦੂਰੀ ਦੇ ਰਿਸ਼ਤੇ ਅਤੇ ਰੋਮਾਂਚਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ। ਖਾਸ ਗੱਲ ਇਹ ਸੀ ਕਿ ਇਸ ਵੱਖ-ਵੱਖ ਲੋਕੇਸ਼ਨਸ ਤੋਂ ਲਾਗ-ਇਨ ਹੋਏ ਰਿਸ਼ਤੇਦਾਰ ਵੀਡੀਓ 'ਚ ਵਿਆਹ ਵਾਂਗ ਹੀ ਡਾਂਸ ਕਰਦੇ ਨਜ਼ਰ ਆਏ ਅਤੇ ਜਦੋਂ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਤਾਂ ਸਾਰਿਆਂ ਨੇ ਆਪਣੇ ਕੋਲ ਮੌਜੂਦ ਇਕ-ਦੂਜੇ ਨੂੰ ਮਠਿਆਈ ਨਾਲ ਮੂੰਹ ਮਿੱਠਾ ਵੀ ਕਰਵਾਇਆ।


Tanu

Content Editor

Related News