ਸਕੂਲੀ ਵਿਦਿਆਰਥੀ ਵਟਸਐਪ 'ਤੇ ਕਰ ਰਹੇ ਸਨ ਗੈਂਗਰੇਪ ਦੀਆਂ ਗੱਲਾਂ, ਇੰਝ ਹੋਇਆ ਖੁਲਾਸਾ

12/18/2019 6:45:09 PM

ਮੁੰਬਈ—ਮੁੰਬਈ ਦੇ ਇਕ ਟਾਪ ਰੈਂਕ ਇੰਟਰਨੈਸ਼ਨਲ ਬੋਰਡ ਸਕੂਲ 'ਚ ਇਹ ਡਰਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਵਿਦਿਆਰਥੀਆਂ ਵਲੋਂ ਬਣਾਏ ਗਏ ਵਟਸਐਪ ਚੈਟਿੰਗ ਗਰੁੱਪ 'ਚ ਆਪਣੇ ਨਾਲ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਲੈ ਕੇ ਕੀਤੀਆਂ ਗਈਆਂ ਗੱਲਾਂ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ। ਮੁੰਡਿਆਂ ਵਲੋਂ ਚੈਟਿੰਗ ਦੌਰਾਨ ਕੁੜੀਆਂ ਲਈ 'ਕਚਰਾ' ਸ਼ਬਦ ਦੀ ਵੀ ਵਰਤੋਂ ਕੀਤੀ ਗਈ। ਇਸ ਸਕੂਲ 'ਚ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ ਦੇ ਬੱਚੇ ਪੜ੍ਹਦੇ ਹਨ। ਸਕੂਲ 'ਚ ਪੜ੍ਹਨ ਵਾਲੇ 13-14 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੇ ਆਪਣੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਨਾਲ ਗੈਂਗਰੇਪ ਤੱਕ ਦੀਆਂ ਗੱਲਾਂ ਚੈਟਿੰਗ 'ਚ ਲਿਖੀਆਂ ਹਨ। ਮੀਡੀਆ ਰਿਪੋਰਟਸ ਅਨੁਸਾਰ ਵਟਸਐਪ ਗਰੁੱਪ ਦੀ ਚੈਟਿੰਗ 'ਚ ਕਈ ਡਰਾਉਣ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ।

ਇਨ੍ਹਾਂ ਸਕੂਲੀ ਵਿਦਿਆਰਥੀਆਂ ਦੀ ਵਟਸਐਪ ਚੈਟਿੰਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗੱਲਬਾਤ 'ਚ ਕਈ ਵਾਰ ਬਹੁਤ ਹਿੰਸਕ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਈ। ਇਸ 'ਚ ਸਾਥੀ ਵਿਦਿਆਰਥਣਾਂ ਨਾਲ ਗੈਂਗਰੇਪ ਕਰਨ, ਯੌਨ ਸ਼ੋਸ਼ਣ ਨਾਲ ਜੁੜੀਆਂ ਗੱਲਾਂ ਲਿਖੀਆਂ ਗਈਆਂ ਹਨ। ਇਸ ਪੂਰੀ ਚੈਟਿੰਗ ਦੌਰਾਨ ਬੇਹੱਦ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

ਦੱਸ ਦੇਈਏ ਕਿ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ, ਜਦੋਂ 2 ਮਾਪਿਆਂ ਨੇ ਇਸ ਦੀ ਜਾਣਕਾਰੀ ਸਕੂਲ ਪ੍ਰਬੰਧਨ ਨੂੰ ਦਿੱਤੀ। ਇਹ ਦੋਵੇਂ ਹੀ ਆਪਣੇ-ਆਪਣੇ ਖੇਤਰ ਦੀਆਂ ਨਾਮੀ ਹਸਤੀਆਂ ਦੱਸੀਆਂ ਜਾ ਰਹੀਆਂ ਹਨ। ਇਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਬੇਟੇ ਦੇ ਇਸ ਵਟਸਐਪ ਗਰੁੱਪ ਦੀ ਚੈਟਿੰਗ ਪੜ੍ਹ ਲਈ ਸੀ। ਮੀਡੀਆ ਰਿਪੋਰਟਸ ਅਨੁਸਾਰ ਇਕ ਵਿਦਿਆਰਥੀ ਨੇ ਦੱਸਿਆ ਕਿ ਇਸ ਚੈਟਿੰਗ ਗਰੁੱਪ 'ਚ ਕੁਝ ਵਿਦਿਆਰਥੀ ਲੀਡਰਸ਼ਿਪ ਪੋਜਿਸ਼ਨ 'ਚ ਨਜ਼ਰ ਆ ਰਹੇ ਸਨ।

ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੱਟਸਐਪ ਗਰੁੱਪ ਦੀ ਚੈਟਿੰਗ ਸਬੰਧੀ ਜਾਣਕਾਰੀ ਸਕੂਲ ਪ੍ਰਬੰਧਨ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪ੍ਰਬੰਧਨ ਨੇ ਤਰੁੰਤ ਕਾਰਵਾਈ ਕਰਦੇ ਹੋਏ ਚੈਟਿੰਗ 'ਚ ਸ਼ਾਮਲ 8 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਲੱਗਣ ਤੋਂ ਬਾਅਦ ਯੂਜ਼ਰਸ ਵੀ ਇਸ ਘਟਨਾ ਨੂੰ ਬੇਹੱਦ ਡਰਾਉਣਾ ਦੱਸ ਰਹੇ ਹਨ। ਇੱਕ ਯੂਜ਼ਰ ਨੇ ਇਸ ਘਟਨਾ ਨੂੰ ਜਿੱਥੇ ਸ਼ਾਕਿੰਗ ਦੱਸਿਆ ਤਾਂ ਉੱਥੇ ਇੱਕ ਹੋਰ ਨੇ ਇਸ ਨੂੰ ਡਰਾਉਣੀ ਖਬਰ ਵੀ ਦੱਸੀ ਹੈ।


Iqbalkaur

Content Editor

Related News