ਜਮਾਤ ''ਚ ਗੱਲ ਕਰਨ ''ਤੇ ਟੀਚਰ ਨੇ ਵਿਦਿਆਰਥਣ ਨੂੰ ਬੁਰੀ ਤਰ੍ਹਾਂ ਕੁੱਟਿਆ, FIR ਦਰਜ
Tuesday, Mar 25, 2025 - 11:13 AM (IST)

ਮੁੰਬਈ- ਮੁੰਬਈ ਦੇ ਇਕ ਸਕੂਲ 'ਚ 5ਵੀਂ ਜਮਾਤ ਦੀ 11 ਸਾਲਾ ਇਕ ਵਿਦਿਆਰਥਣ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਟੀਚਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਕਾਇਤ ਅਨੁਸਾਰ ਇਹ ਘਟਨਾ 21 ਮਾਰਚ ਨੂੰ ਚੇਂਬੂਰ ਇਲਾਕੇ ਦੇ ਇਕ ਸਕੂਲ 'ਚ ਹੋਈ, ਜਿੱਥੇ ਟੀਚਰ ਨੇ ਵਿਦਿਆਰਥਣ ਨੂੰ ਜਮਾਤ 'ਚ ਗੱਲ ਕਰਨ ਦੇ ਦੋਸ਼ 'ਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਸ ਨੂੰ ਸੱਟਾਂ ਲੱਗੀਆਂ।
ਵਿਦਿਆਰਥਣ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਧੀ ਜਮਾਤ 'ਚ ਗੱਲ ਨਹੀਂ ਕਰ ਰਹੀ ਸੀ ਸਗੋਂ ਪਿੱਛੇ ਦੇਖ ਰਹੀ ਸੀ। ਇਸ ਦੇ ਬਾਵਜੂਦ ਟੀਚਰ ਨੇ ਉਸ ਨੂੰ ਸਜ਼ਾ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਟੀਚਰ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਕਿਸ਼ੋਰ ਨਿਆਂ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8