ਗੁਰਿਲਾ ਰਣਨੀਤੀ ਨਾਲ ਮੁੰਬਈ ਨੂੰ ਘੇਰਨਗੇ ਮਰਾਠਾ ! ਮਨੋਜ ਜਰਾਂਗੇ ਨੇ ਦਿੱਤਾ 12 ਸਤੰਬਰ ਤਕ ਦਾ ਅਲਟੀਮੇਟਮ

Tuesday, Sep 01, 2026 - 01:49 PM (IST)

ਗੁਰਿਲਾ ਰਣਨੀਤੀ ਨਾਲ ਮੁੰਬਈ ਨੂੰ ਘੇਰਨਗੇ ਮਰਾਠਾ ! ਮਨੋਜ ਜਰਾਂਗੇ ਨੇ ਦਿੱਤਾ 12 ਸਤੰਬਰ ਤਕ ਦਾ ਅਲਟੀਮੇਟਮ

ਨੈਸ਼ਨਲ ਡੈਸਕ- ਮਰਾਠਾ ਰਿਜ਼ਰਵੇਸ਼ਨ ਦੀ ਮੰਗ ਨੇ ਇਕ ਵਾਰ ਫਿਰ ਮਹਾਰਾਸ਼ਟਰ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਮਰਾਠਾ ਰਿਜ਼ਰਵੇਸ਼ਨ ਕਾਰਕੁੰਨ ਮਨੋਜ ਜਰਾਂਗੇ ਪਾਟਿਲ ਜੋ ਜਾਲਨਾ ਜ਼ਿਲੇ ਦੇ ਅੰਤਰਵਾਲੀ ਸਰਤੀ ਪਿੰਡ ’ਚ ਮਰਨ ਵਰਤ ’ਤੇ ਬੈਠੇ ਹਨ, ਨੇ ਸੂਬਾ ਸਰਕਾਰ ਵਿਰੁੱਧ ਆਪਣਾ ਵਿਰੋਧ ਹੋਰ ਤੇਜ਼ ਕਰ ਦਿੱਤਾ ਹੈ।

ਮਰਨ ਵਰਤ ਦੇ ਤੀਜੇ ਦਿਨ ਜਰਾਂਗੇ ਨੇ ਮਰਾਠਾ ਭਾਈਚਾਰੇ ਨੂੰ ਇਕ ਵੱਡੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਮਹਾਰਾਸ਼ਟਰ ਸਰਕਾਰ ਨੇ 12 ਸਤੰਬਰ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਭਾਈਚਾਰੇ ਨੂੰ ‘ਗੁਰਿਲਾ ਰਣਨੀਤੀ’ ਅਪਣਾਉਣੀ ਚਾਹੀਦੀ ਹੈ ਤੇ ਚੁੱਪ-ਚਾਪ ਮੁੰਬਈ ਵੱਲ ਵਧਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਮਰਾਠੀਆਂ ਨੂੰ ਸਿੱਧਾ ਆਜ਼ਾਦ ਮੈਦਾਨ ਨਾ ਜਾਣ ਤੇ ਮੁੰਬਈ ਪਹੁੰਚਣ ਬਾਰੇ ਕਿਸੇ ਨੂੰ ਨਾ ਦੱਸਣ ਦੀ ਅਪੀਲ ਕੀਤੀ। ਜਰਾਂਗੇ ਨੇ ਉਨ੍ਹਾਂ ਨੂੰ 12 ਤਰੀਕ ਤੱਕ ਮੁੰਬਈ ਪਹੁੰਚਣ ਦੀ ਅਪੀਲ ਕੀਤੀ। ਨਾਲ ਹੀ ਇਹ ਵੀ ਕਿਹਾ ਕਿ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਮਰਾਠਾ ਮੁੰਬਈ ਪਹੁੰਚ ਗਏ ਹਨ। 12 ਸਤੰਬਰ ਤੱਕ ਇਸ ਪ੍ਰਕਿਰਿਆ ਨੂੰ ਜਾਰੀ ਰੱਖੋ ਤੇ ਮੁੰਬਈ ’ਚ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲ ਰਹੋ।


author

Harpreet SIngh

Content Editor

Related News