ਸ਼ਿੰਦੇ ਖਿਲਾਫ਼ ਟਿੱਪਣੀ: ਮੁੰਬਈ ਪੁਲਸ ਨੇ ਕਾਮਰਾ ਨੂੰ ਜਾਰੀ ਕੀਤਾ ਨੋਟਿਸ
Tuesday, Mar 25, 2025 - 11:14 AM (IST)

ਮੁੰਬਈ- ਮੁੰਬਈ ਪੁਲਸ ਨੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ਵਿਚ 'ਸਟੈਂਡ-ਅਪ ਕਾਮੇਡੀਅਨ' ਕੁਣਾਲ ਕਾਮਰਾ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਮਾਮਲੇ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਕਾਮਰਾ ਨੂੰ ਉਨ੍ਹਾਂ ਖਿਲਾਫ਼ ਦਰਜ ਮਾਮਲੇ ਦੇ ਸਿਲਸਿਲੇ ਵਿਚ ਇੱਥੇ ਖਾਰ ਪੁਲਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਅਸੀਂ ਕਾਮਰਾ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਖਿਲਾਫ਼ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।
'ਸਟੈਂਡ-ਅਪ ਕਾਮੇਡੀਅਨ' ਕੁਣਾਲ ਕਾਮਰਾ ਨੇ ਕਿਹਾ ਹੈ ਕਿ ਉਹ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਆਪਣੀ ਵਿਵਾਦਪੂਰਨ ਟਿੱਪਣੀਆਂ ਲਈ ਮੁਆਫ਼ੀ ਨਹੀਂ ਮੰਗਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਵਿਚ ਉਸ ਥਾਂ 'ਤੇ ਭੰਨ-ਤੋੜ ਕੀਤੇ ਜਾਣ ਦੀ ਆਲੋਚਨਾ ਕੀਤੀ, ਜਿੱਥੇ ਕਾਮੇਡੀ ਸ਼ੋਅ ਰਿਕਾਰਡ ਕੀਤਾ ਗਿਆ ਸੀ। ਸ਼ਿਵ ਸੈਨਾ ਵਰਕਰਾਂ ਨੇ ਐਤਵਾਰ ਨੂੰ ਮੁੰਬਈ ਵਿਚ ਖਾਰ ਖੇਤਰ ਸਥਿਤ ਹੈਬੀਟੇਟ ਕਾਮੇਡੀ ਕਲੱਬ ਵਿਚ ਭੰਨ-ਤੋੜ ਕੀਤੀ ਸੀ, ਜਿੱਥੇ ਕਾਮਰਾ ਦਾ ਪ੍ਰੋਗਰਾਮ ਸ਼ੂਟ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਸ਼ਿੰਦੇ 'ਤੇ 'ਗੱਦਾਰ' ਸ਼ਬਦ ਜ਼ਰੀਏ ਤੰਜ਼ ਕੱਸਿਆ ਸੀ।