IPL 2026 ; ਮੁੰਬਈ ਇੰਡੀਅਨਜ਼ ਨੇ ਖਿੱਚੀ 6ਵੇਂ ਖ਼ਿਤਾਬ ਦੀ ਤਿਆਰੀ ! ਟੀਮ ਨੇ ਸ਼ੁਰੂ ਕੀਤਾ ਅਭਿਆਸ
Tuesday, Mar 17, 2026 - 01:52 PM (IST)
ਸਪੋਰਟਸ ਡੈਸਕ- 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸੋਮਵਾਰ ਨੂੰ 28 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਭਿਆਸ ਲਈ ਪਹੁੰਚਣ ਵਾਲੇ ਪਹਿਲੇ ਗਰੁੱਪ ’ਚ ਸ਼ਾਰਦੁਲ ਠਾਕੁਰ, ਮਯੰਕ ਮਾਰਕੰਡੇ, ਅੱਲ੍ਹਾ ਗਜ਼ਾਂਫਰ, ਨਮਨ ਧੀਰ, ਰਾਜਾ ਅੰਗਦ ਬਾਵਾ, ਰੌਬਿਨ ਮਿੰਜ, ਰਘੂ ਸ਼ਰਮਾ, ਮਯੰਕ ਰਾਵਤ, ਦਾਨਿਸ਼ ਮਾਲੇਵਾਰ, ਮੁਹੰਮਦ ਇਜ਼ਹਾਰ ਤੇ ਅਸ਼ਵਨੀ ਕੁਮਾਰ ਸ਼ਾਮਲ ਸਨ। ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਤੇ ਕਪਤਾਨ ਹਾਰਦਿਕ ਪੰਡਯਾ ਆਉਣ ਵਾਲੇ ਦਿਨਾਂ ’ਚ ਕੈਂਪ ’ਚ ਜੁੜਨਗੇ।
ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਨੇ ਕਿਹਾ, ‘‘ਸੀਜ਼ਨ ਦੇ ਪਹਿਲੇ ਕੈਂਪ ’ਚ ਪਹਿਲਾ ਦਿਨ ਹਮੇਸ਼ਾ ਖਾਸ ਹੁੰਦਾ ਹੈ। ਖਿਡਾਰੀ ਆਉਂਦੇ ਹਨ, ਊਰਜਾ ਦਾ ਸੰਚਾਰ ਹੁੰਦਾ ਹੈ ਤੇ ਚੰਗੇ ਪ੍ਰਦਰਸ਼ਨ ’ਤੇ ਜ਼ੋਰ ਰਹਿੰਦਾ ਹੈ। ਸਾਡੇ ਕੋਲ ਮੁੰਬਈ ਇੰਡੀਅਨਜ਼ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਖਿਡਾਰੀ ਤੇ ਕੁਝ ਨਵੇਂ ਚਿਹਰੇ ਵੀ ਹਨ।’’
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2026 ਦਾ ਆਗਾਜ਼ 28 ਮਾਰਚ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਮੁਕਾਬਲੇ ਨਾਲ ਹੋਵੇਗਾ, ਜਦਕਿ ਮੁੰਬਈ ਦਾ ਪਹਿਲਾ ਮੈਚ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ’ਤੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
ਇਹ ਵੀ ਪੜ੍ਹੋ- ਰਾਜਸਥਾਨ ਰਾਇਲਜ਼ ਛੱਡਣ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸੰਜੂ ਸੈਮਸਨ ! CSK ਬਾਰੇ ਵੀ ਕਹਿ'ਤੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
